ਅੱਜ ਸ਼ਾਮ ਤੋਂ ਕਿਹੜੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਅੰਧੜ ਦੀ ਸੰਭਾਵਨਾ ? “

Yuvraj Singh Aujla
4 Min Read

Weather Alert Today : ਭਾਰੀ ਮੀਂਹ ਕਾਰਨ ਕਸ਼ਮੀਰ ਤੋਂ ਪੰਜਾਬ, ਦਿੱਲੀ ਤੋਂ ਉੱਤਰ ਪ੍ਰਦੇਸ਼ ਤੱਕ ਸਥਿਤੀ ਗੰਭੀਰ ਬਣੀ ਹੋਈ ਹੈ। ਲੋਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਨਾਲ ਜੂਝ ਰਹੇ ਹਨ। ਮੌਸਮ ਵਿਭਾਗ (IMD) ਨੇ ਅੱਜ ਪੰਜਾਬ, ਹਰਿਆਣਾ, ਦਿੱਲੀ-NCR ਵਿਚ ਵੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੂਰੇ ਸੂਬੇ ਵਿਚ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਲੁਧਿਆਣਾ ਵਿਚ ਸਵੇਰ ਤੋਂ ਹੀ ਭਾਰੀ ਮੀਂਹ ਜਾਰੀ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਹਨ।

Weather Alert Today

ਪੰਜਾਬ ਵਿੱਚ ਮੀਂਹ ਪੈਣ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਚਿੰਤਾਵਾਂ ਮੁੜ ਤੋਂ ਵੱਧ ਗਈਆਂ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੜਕੇ ਨਵਾਂ ਸ਼ਹਿਰ ਵਿਚ 47.3 ਐਮਐਮ ਅਤੇ ਲੁਧਿਆਣਾ ਸ਼ਹਿਰ ਵੀ 26.6 ਐਮਐਮ ਮੀਂਹ ਪਿਆ ਜਦੋਂਕਿ ਚੰਡੀਗੜ੍ਹ, ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਮਾਨਸਾ, ਮੁੁਹਾਲੀ, ਫਤਿਹਗੜ੍ਹ ਸਾਹਿਬ ਤੇ ਰੂਪਨਗਰ ਸਣੇ ਕਈ ਹੋਰ ਇਲਾਕਿਆਂ ਵਿਚ ਹਲਕਾ ਮੀਂਹ ਪਿਆ। Weather Alert Today

Weather Alert Today : ਰੇ ਪੰਜਾਬ ਵਿੱਚ ਮੀਂਹ ਦਾ ਅਲਰਟ

ਇਨ੍ਹਾਂ ਖੇਤਰਾਂ ਵਿੱਚ ਬਾਰਿਸ਼: ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਲੇਰਕੋਟਲਾ, ਨਾਭਾ, ਫਤਹਿਗੜ੍ਹ ਸਾਹਿਬ, ਅਮਲੋਹ, ਰਾਮਪੁਰਾ ਫੂਲ, ਬੱਸੀ ਪਠਾਣਾ, ਖੰਨਾ, ਪਾਇਲ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਮੋਗਾ, ਸ਼ਾਹਕੋਟ, ਨਿਹਾਲ ਸਿੰਘਵਾਲਾ, ਜਗਰਾਓਂ, ਪੱਛਮੀ ਜਗਰਾਓਂ, ਫਗਵਾੜਾ, ਜਲੰਧਰ-1, ਕਪੂਰਥਲਾ, ਜਲੰਧਰ-2, ਬਲਾਚੌਰ, ਨਵਾਂਸ਼ਹਿਰ, ਗੜ੍ਹਸ਼ੰਕਰ, ਹੁਸ਼ਿਆਰਪੁਰ ਅਤੇ ਦਸੂਹਾ।Weather Alert Today

Weather Alert Today

ਇੱਥੇ ਮੀਂਹ ਪੈਣ ਦੀ ਸੰਭਾਵਨਾ : ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਮੂਨਕ, ਪਟਿਆਲਾ, ਸਮਾਣਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਅਮਲੋਹ, ਮੁਹਾਲੀ, ਤਲਵੰਡੀ ਸਾਬੋ, ਬਠਿੰਡਾ, ਗਿੱਦੜਬਾਹਾ, ਬਸੰਤੀਪੁਰ, ਜੈਤੋਵਾਲ, ਰਾਮਾਬਾਦ, ਮੁਰਦਾਬਾਦ, ਚੰਡੀਗੜ੍ਹ- ਖਰੜ, ਖਮਾਣੋਂ, ਚਮਕੌਰ ਸਾਹਿਬ, ਰੂਪਨਗਰ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜ਼ੀਰਾ, ਸ਼ਾਹਕੋਟ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ, ਖਡੂਰ ਸਾਹਿਬ, ਨਿਹਾਲ ਸਿੰਘਵਾਲਾ, ਕਪੂਰਥਲਾ, ਜਲੰਧਰ-2, ਬਲਾਚੌ… Weather Alert Today

ਅੱਜ ਸ਼ਾਮ ਫਿਰ ਬਦਲੇਗਾ ਮੌਸਮ, ਜਾਰੀ ਹੋਈ ਚਿਤਾਵਨੀ

ਉਧਰ, ਹਿਮਾਚਲ ਪ੍ਰਦੇਸ਼ ’ਚ ਅੱਜ ਮੁੜ ਬਾਰਸ਼ ਪੈਣ ਦੀਆਂ ਖ਼ਬਰਾਂ ਨੇ ਪੰਜਾਬ ਨੂੰ ਖੌਫ਼ਜ਼ਦਾ ਕਰ ਦਿੱਤਾ ਹੈ। ਪਹਾੜਾਂ ਵਿਚੋਂ ਘੱਗਰ ’ਚ ਪਾਣੀ ਆਉਣਾ ਘਟਿਆ ਹੋਇਆ ਹੈ ਪਰ ਹਰਿਆਣਾ ਵਿਚੋਂ ਟਾਂਗਰੀ ਅਤੇ ਮਾਰਕੰਡਾ ਰਾਹੀਂ ਆ ਰਹੇ ਪਾਣੀ ਕਾਰਨ ਘੱਗਰ ਨੂੰ ਸਾਹ ਨਹੀਂ ਆ ਰਿਹਾ ਹੈ। ਜੇ ਸਥਾਨਕ ਪੱਧਰ ਉਤੇ ਮੀਂਹ ਨਾ ਪਏ ਤਾਂ ਸਥਿਤੀ ਕੰਟਰੋਲ ਹੇਠ ਰਹਿ ਸਕਦੀ ਹੈ। ਘਨੌਰ ਇਲਾਕੇ ਦੇ ਖੇਤਾਂ ’ਚ ਪਾਣੀ ਭਰ ਗਿਆ ਹੈ ਅਤੇ ਜ਼ਿਲ੍ਹਾ ਪਟਿਆਲਾ ਦੇ ਦਰਜਨਾਂ ਪਿੰਡਾਂ ਦੀ ਫ਼ਸਲ ਪਾਣੀ ’ਚ ਡੁੱਬ ਗਈ ਹੈ। ਖਨੌਰੀ ’ਚ ਪਾਣੀ ਦਾ ਪੱਧਰ ਵਧਿਆ ਹੈ।Weather Alert Today

ਸੰਗਰੂਰ, ਪਟਿਆਲਾ ਅਤੇ ਮਾਨਸਾ ਜ਼ਿਲ੍ਹਾ ਅਲਰਟ ’ਤੇ ਹੈ। ਘੱਗਰ ’ਤੇ ਵੀ ਸੰਵੇਦਨਸ਼ੀਲ ਪੁਆਇੰਟਾਂ ਉਤੇ ਫੌਜ, ਐੱਨਡੀਆਰਐੱਫ ਅਤੇ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ। ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੇ ਕਿਹਾ ਕਿ ਘੱਗਰ ਹਾਲੇ ਕੰਟਰੋਲ ਹੇਠ ਹੈ ਅਤੇ ਹਾਲੇ ਪਾੜ ਨਹੀਂ ਪਿਆ ਹੈ।Weather Alert Today

Punjab School Holiday Update
My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

Leave a Comment

Leave a Reply

Your email address will not be published. Required fields are marked *