ਹਸਪਤਾਲ ’ ਚ ਦੋ ਬੱਚਿਆਂ ਦੇ ਸਫਲ ਅਪਰੇਸ਼ਨ ਨਾਲ ਖੁਸ਼ੀ ਦਾ ਮਾਹੌਲ

Yuvraj Singh Aujla
3 Min Read

HOSPITAL SUCCESS NEWS TODAY : ਬੰਗਾ 26 ਅਗਸਤ () ਮਾਪਿਆਂ ਵੱਲੋਂ ਆਪਣੇ ਬੱਚਿਆਂ ਦਾ ਘਰਾਂ ਅੰਦਰ ਧਿਆਨ ਨਾ ਰੱਖਣ ਦੀ ਸੂਰਤ ਵਿਚ ਉਹ ਵੱਖ-ਵੱਖ ਘਰੇਲ਼ੂ ਹਾਦਸਿਆਂ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖਮੀ ਹੋ ਜਾਂਦੇ ਹਨ ਅਤੇ ਜਿਸ ਕਰਕੇ ਬੱਚਿਆਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਸੂਬੇ ਦੇ ਦੁਆਬਾ ਖੇਤਰ ਦੇ ਪ੍ਰਸਿੱਧ ਮਲਟੀਸਪੈਸ਼ਲਿਟੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਆਰਥੋਪੈਡਿਕ ਸਰਜਨ ਡਾ. ਪਰਮਿੰਦਰ ਸਿੰਘ ਵਾਰੀਆਂ ਐਮ ਐਸ ਵੱਲੋਂ ਦੋ ਵੱਖ-ਵੱਖ ਘਰੇਲੂ ਹਾਦਸਿਆਂ ਦਾ ਸ਼ਿਕਾਰ ਬੱਚਿਆਂ ਦਾ ਸਫਲ ਅਪਰੇਸ਼ਨ ਕਰਨ ਉਪਰੰਤ ਆਮ ਲੋਕਾਈ ਨੂੰ ਜਾਗਰੂਕ ਕਰਨ ਮੌਕੇ ਪ੍ਰਗਟਾਏ ।

HOSPITAL SUCCESS NEWS TODAY

ਉਹਨਾਂ ਦੱਸਿਆ ਕਿ ਪਿਛਲੇ ਦਿਨੀ ਕਸਬਾ ਅੱਪਰਾ ਦੇ ਨੇੜਲੇ ਪਿੰਡ ਤੂਰਾਂ ਦੇ ਸਕੂਲ ਪੜ੍ਹਦੇ ਫਰਹਾਨ ਮੁਹੰਮਦ ਦਾ ਹੱਥ ਟੋਕਾ ਮਸ਼ੀਨ ਵਿਚ ਆ ਜਾਣ ਕਰਕੇ ਚਾਰੇ ਉਂਗਲਾਂ ਕੱਟੀਆਂ ਗਈਆਂ ਸਨ । ਇਸ ਦੇ ਹੱਥ ਅਤੇ ਅੰਗੂਠੇ ਨੂੰ ਬਚਾਉਣ ਲਈ ਵੱਖ-ਵੱਖ ਚਾਰ ਅਪਰੇਸ਼ਨਾਂ ਤੋਂ ਇਲਾਵਾ ਜਟਿਲ ਰੀਕੰਸਟ੍ਰੈਕਟਿਵ ਸਰਜਰੀ ਕੀਤੀ ਗਈ । HOSPITAL SUCCESS NEWS TODAY

HOSPITAL SUCCESS NEWS TODAY : ਮਾਪੇ ਬੱਚਿਆਂ ਦਾ ਧਿਆਨ ਰੱਖਣ , ਤਾਂ ਬੱਚਿਆਂ ਨੂੰ ਘਰੇਲੂ ਹਾਦਸਿਆਂ ਤੋਂ ਬਚਾਇਆ ਜਾ ਸਕਦਾ : ਡਾ. ਪਰਮਿੰਦਰ ਸਿੰਘ ਵਾਰੀਆ

ਇਸ ਤੋਂ ਇਲਾਵਾ ਖਾਨਖਾਨਾ ਦੀ 8 ਸਾਲਾ ਬੱਚੀ ਸ਼ਬੀਨਾ ਜਿਸ ਦੀਆਂ ਖੱਬੇ ਹੱਥ ਦੀਆਂ ਉਂਗਲਾਂ ਮਸ਼ੀਨ ਵਿਚ ਆ ਜਾਣ ਨਾਲ ਟੁੱਟ ਗਈਆਂ ਸਨ, ਇਹਨਾਂ ਉਗਲਾਂ ਦੀਆਂ ਹੱਡੀਆਂ ਨੂੰ ਅਪਰੇਸ਼ਨ ਕਰਕੇ ਜੋੜਿਆ ਗਿਆ । ਇਹ ਦੋਵੇਂ ਬੱਚੇ ਹੁਣ ਤੰਦਰੁਸਤ ਹਨ । ਦੋਵਾਂ ਬੱਚਿਆਂ ਦੇ ਪਰਿਵਾਰਾਂ ਨੇ ਵੀ ਉਹਨਾਂ ਬੱਚਿਆਂ ਦਾ ਸ਼ਾਨਦਾਰ ਇਲਾਜ ਕਰਨ ਲਈ ਡਾ. ਪਰਮਿੰਦਰ ਸਿੰਘ ਵਾਰੀਆਂ ਐਮ ਐਸ (ਆਰਥੋਪੈਡਿਕ) ਅਤੇ ਡਾ. ਦੀਪਕ ਦੁੱਗਲ ਐਮ ਡੀ (ਐਨਾਥੀਸੀਆ) ਦਾ ਅਤੇ ਸਮੂਹ ਹਸਪਤਾਲ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਡਾ. ਵਾਰੀਆ ਨੇ ਕਿਹਾ ਜੇ ਅਸੀਂ ਆਪਣੇ ਬੱਚਿਆਂ ਦਾ ਉਹਨਾਂ ਦੇ ਖੇਡਣ ਸਮੇਂ ਅਤੇ ਉਹਨਾਂ ਵੱਲੋਂ ਕਿਸੇ ਪ੍ਰਕਾਰ ਦੇ ਘਰੇਲੂ ਕੰਮ ਕਰਨ ਮੌਕੇ ਧਿਆਨ ਰੱਖਾਂਗੇ ਤਾਂ ਇਸ ਤਰ੍ਹਾਂ ਦੇ ਹਾਦਸੇ ਰੋਕੇ ਜਾ ਸਕਦੇ ਹਨ ।

” HOSPITAL SUCCESS NEWS TODAY ”

ਵਰਨਣਯੋਗ ਹੈ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੱਡੀਆਂ ਦੇ ਅਤੇ ਜੋੜ ਬਦਲੀ ਵਿਭਾਗ ਵਿਚ ਸੜਕ ਦੁਰਘਨਾਵਾਂ, ਹੱਡੀਆਂ ਤੇ ਜੋੜਾਂ ਦੇ ਫਰੈਕਰਚਰ ਅਤੇ ਹੋਰ ਵੱਖ ਵੱਖ ਹਾਦਸਿਆਂ ਵਿਚ ਜ਼ਖਮੀ ਮਰੀਜ਼ਾਂ ਦੇ ਇਲਾਜ ਲਈ ਅਤਿ ਆਧੁਨਿਕ ਯੰਤਰਾਂ ਨਾਲ ਲੈਸ ਉੱਚ ਪੱਧਰੀ ਟਰੌਮਾ ਕੇਅਰ ਸੈਂਟਰ, ਐਮਰਜੈਂਸੀ, ਆਈ ਸੀ ਯੂ ਅਤੇ ਚਾਰ ਮਾਡੂਲਰ ਉਪਰੇਸ਼ਨ ਥੀਏਟਰ ਹਨ, ਜਿੱਥੇ ਮਾਹਿਰ ਡਾਕਟਰ ਸਾਹਿਬਾਨ 24 ਘੰਟੇ ਹਾਜ਼ਰ ਰਹਿੰਦੇ ਹਨ । HOSPITAL SUCCESS NEWS TODAY

My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

Leave a Comment

Leave a Reply

Your email address will not be published. Required fields are marked *