ਡੀ ਟੀ ਐੱਫ ਵੱਲੋਂ ਸਿੱਖਿਆ ਵਿਭਾਗ ‘ਤੇ ਬਦਲੀਆਂ ਵਿੱਚ ਵੱਡੀਆਂ ਧਾਂਦਲੀਆਂ ਦੇ ਦੋਸ਼

Yuvraj Singh Aujla
4 Min Read

Punjab Education Department News : ਚੰਡੀਗੜ੍ਹ, 23 ਅਗਸਤ 2025- ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਜਗਪਾਲ ਬੰਗੀ ਨੇ ਸਿੱਖਿਆ ਵਿਭਾਗ ‘ਤੇ ਬਦਲੀਆਂ ਵਿੱਚ ਵੱਡੀਆਂ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਵਾਰ ਸਿੱਖਿਆ ਵਿਭਾਗ ਵੱਲੋਂ ਬਦਲੀ ਨੀਤੀ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਚਹੇਤਿਆਂ ਨੂੰ ਅੰਦਰ ਖਾਤੇ ਵਿਸ਼ੇਸ਼ ਸਟੇਸ਼ਨ ਦੇਣ ਲਈ ਉਨ੍ਹਾਂ ਵਿਸ਼ੇਸ਼ ਸਟੇਸ਼ਨਾਂ ਨੂੰ ਸਟੇਸ਼ਨ ਚੋਣ ਮੌਕੇ ਖਾਲੀ ਹੀ ਨਹੀਂ ਦਿਖਾਇਆ ਗਿਆ। ਪਰ ਹੁਣ ਜਦੋਂ ਉਨ੍ਹਾਂ ਵਿਸ਼ੇਸ਼ ਸਟੇਸ਼ਨਾਂ ‘ਤੇ ਵਿਸ਼ੇਸ਼ ਅਧਿਆਪਕਾਂ ਦੀਆਂ ਬਦਲੀਆਂ ਹੋ ਕੇ ਆ ਗਈਆਂ ਹਨ ਤਾਂ ਅਧਿਆਪਕ ਦੰਗ ਰਹਿ ਗਏ ਹਨ।

Punjab Education Department News

ਇਸ ਸਬੰਧੀ ਆਗੂਆਂ ਨੇ ਸਪਸ਼ਟ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਸ਼ਨ ਚੋਣ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਗਰਲਜ ਬਠਿੰਡਾ ਵਿਖੇ ਐੱਸ ਐੱਸ ਦੀ ਖਾਲੀ ਅਸਾਮੀ ਨਹੀਂ ਦਿਖਾਈ ਗਈ ਪਰੰਤੂ ਫਿਰ ਵੀ ਇਸ ਲੁਪਤ ਅਸਾਮੀ ਉੱਤੇ ਬਦਲੀ ਹੋ ਗਈ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਚੰਦਸਰ ਬਸਤੀ ਬਠਿੰਡਾ ਵਿਖੇ ਐੱਸ ਐੱਸ ਦੀ ਖਾਲੀ ਅਸਾਮੀ ਨਹੀਂ ਦਿਖਾਈ ਗਈ ਪਰੰਤੂ ਫਿਰ ਵੀ ਇਸ ਲੁਪਤ ਅਸਾਮੀ ਉੱਤੇ ਬਦਲੀ ਹੋ ਗਈ ਹੈ। ਆਗੂਆਂ ਨੇ ਇੰਨ੍ਹਾਂ ਲੁਕੀਆਂ ਹੋਈਆਂ ਅਸਾਮੀਆਂ ਤੇ ਹੋਈਆਂ ਵਿਸ਼ੇਸ਼ ਬਦਲੀਆਂ ਨੂੰ ਧਾਂਦਲੀਆਂ ਦਾ ਸਾਫ਼ ਅਤੇ ਸਪਸ਼ਟ ਸਬੂਤ ਕਿਹਾ ਅਤੇ ਇਸ ਤਰ੍ਹਾਂ ਦੀਆਂ ਧਾਂਦਲੀਆਂ ਲਈ ਸਿੱਖਿਆ ਵਿਭਾਗ ਨੂੰ ਜਿੰਮੇਵਾਰ ਠਹਿਰਾਇਆ। Punjab Education Department News

Punjab Education Department News

ਇਸ ਤੋਂ ਇਲਾਵਾ ਅਨੇਕਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਨਾਲ ਇਸ ਗੱਲ ਦਾ ਵੀ ਇਤਰਾਜ਼ ਹੈ ਕਿ ਉਨ੍ਹਾਂ ਨੂੰ ਜਾਂ ਕਿਸੇ ਹੋਰ ਅਧਿਆਪਕ ਨੂੰ ਸਟੇਸ਼ਨ ਚੋਣ ਮੌਕੇ ਖਾਲੀ ਵਿਖਾਏ ਗਏ ਸਟੇਸ਼ਨ ਤੇ ਕਿਸੇ ਵੀ ਅਧਿਆਪਕ ਦੀ ਬਦਲੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਕੁਝ ਅਧਿਆਪਕਾਂ ਦੀ ਸੱਤਵੀਂ ਅੱਠਵੀਂ ਪਹਿਲ(preference) ਵਾਲੇ ਸਟੇਸ਼ਨ ‘ਤੇ ਬਦਲੀ ਕੀਤੀ ਗਈ ਹੈ ਜਦਕਿ ਪਹਿਲੀਆਂ ਛੇ/ਸੱਤ ਪਹਿਲਾਂ (preferences) ਵਾਲੇ ਸਟੇਸ਼ਨ ਖਾਲੀ ਰਹਿ ਗਏ ਹਨ।

ਆਗੂਆਂ ਨੇ ਸਿੱਖਿਆ ਵਿਭਾਗ ਦੀ ਬਦਲੀਆਂ ਸਬੰਧੀ ਕਾਰਗੁਜ਼ਾਰੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਨੇ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੱਕ ਬਦਲੀਆਂ ਲਈ ਅਧਿਆਪਕਾਂ ਨੂੰ ਇੰਤਜ਼ਾਰ ਕਰਵਾਇਆ ਅਤੇ ਫਿਰ ਵੀ ਜਦੋਂ ਹੁਣ ਕੱਲ੍ਹ ਬਦਲੀਆਂ ਦੇ ਆਰਡਰ ਹੋ ਗਏ ਹਨ ਤਾਂ ਅਨੇਕਾਂ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Punjab Education Department News

Punjab Education Department News
My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

Leave a Comment

Leave a Reply

Your email address will not be published. Required fields are marked *