ਸਫ਼ੇਦ ਪੋਸ਼ ਮੋਬਾਈਲ ਵਪਾਰੀ ਦੇ ਕਾਲ਼ੇ ਕਾਂਡ ਦਾ ਖ਼ੁਲਾਸਾ

Mittal
By Mittal
4 Min Read

ਬਰਨਾਲ਼ਾ (ਹੇਮੰਤ ਮਿੱਤਲ਼) ਸ਼ਹਿਰ ਅੰਦਰ Barnala Mobile King Exposed ਮੋਬਾਇਲ ਅਸੈਸਰੀ King ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਅਤੇ ਹੁਣ ਅਫੀਮ ਤਸਕਰੀ ਦੇ ਦੋਸ਼ ‘ਚ ਪੁਲਿਸ ਦੇ ਅੜਿੱਕੇ ਚੜ੍ਹੇ ਦੀਪੀ ਕੌਮਨੀਕੇਸ਼ਨ ਦੇ ਮਾਲਿਕ ਸੁਮਿਤ ਗੋਇਲ ਅਤੇ ਆਰਐਮਪੀ ਡਾਕਟਰ ਗਗਨਦੀਪ ਉਰਫ ਗਗਨ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਪ੍ਰੈਸ ਕਾਨਫਰੰਸ ਕਰਕੇ ਖੋਲ੍ਹਿਆ ਹੈ।

ਪੁਲਿਸ ਨੇ ਦੱਸਿਆ ਕਿ ਦੋਵੇਂ ਜਣੇ ਕਿਵੇਂ ਬਾਹਰੀ ਸੂਬਿਆਂ ਤੋਂ ਅਫੀਮ ਲਿਆ ਕੇ, ਇਲਾਕੇ ਅੰਦਰ ਵੇਚਦੇ ਸਨ। ਦੋਵਾਂ ਦੋਸ਼ੀਆਂ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਸਬੰਧੀ ਹਾਲੇ ਹੋਰ ਖੁਲਾਸੇ ਹੋਣੇ ਬਾਕੀ ਹਨ।

Barnala Mobile King Exposed

ਪ੍ਰੈਸ ਕਾਨਫਰੰਸ ਦੌਰਾਨ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਰਨਲ ਪੁਲਿਸ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ,

Barnala Mobile King Exposed

ਜਦੋਂ ਅਸ਼ੋਕ ਕੁਮਾਰ, PPS ਕਪਤਾਨ ਪੁਲਿਸ (ਡੀ) ਬਰਨਾਲਾ, ਰਾਜਿੰਦਰਪਾਲ ਸਿੰਘ PPS ਉਪ ਕਪਤਾਨ ਪੁਲਿਸ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ ਮਿਤੀ 21/08/2025 ਨੂੰ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਪਾਸ ਇਤਲਾਹ ਮਿਲੀ ਸੀ ਕਿ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਜਗਤਾਰ ਸਿੰਘ ਵਾਸੀ ਕੱਟੂ ਰੋਡ, ਉੱਪਲੀ ਅਤੇ ਸੁਮਿਤ ਕੁਮਾਰ Barnala Mobile King Exposed ਪੁੱਤਰ ਵਿਪਨ ਕੁਮਾਰ ਵਾਸੀ ਕੇ.ਵੀ. ਕੰਪਲੈਕਸ ਦੀ ਬੈਕ ਸਾਈਡ, ਬਰਨਾਲਾ ਦੋਵੇਂ ਜਾਣੇ ਬਾਹਰਲੀ ਸਟੇਟ ਵਿੱਚੋ ਅਫ਼ੀਮ ਲਿਆ ਕੇ ਬਰਨਾਲਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ, ਜੋ ਦੋਵੇਂ ਜਾਣੇ ਆਪਣੀ ਸਵਿਫਟ ਕਾਰ ਨੰਬਰੀ HR-12V-1116 ਰੰਗ ਗਰੇਅ ਵਿੱਚ ਅਫ਼ੀਮ ਰੱਖਕੇ ਬਰਨਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚਣ ਦੀ ਤਾਕ ਵਿੱਚ ਹਨ।

Barnala Mobile King Exposed

ਇਸ ਇਤਲਾਹ ਦੇ ਆਧਾਰ ਪਰ ਪੁਲਿਸ ਨੇ ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰਨਾਲਾ ਦਰਜ ਰਜਿਸਟਰ ਕਰਵਾਇਆ ਗਿਆ।

ਉਨਾਂ ਦੱਸਿਆ ਕਿ ਦੌਰਾਨ ਏ ਤਫਤੀਸ਼ ਇੰਸਪੈਕਟਰ ਕੁਲਦੀਪ ਸਿੰਘ ਸੀ.ਆਈ.ਏ. ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਨਾਮਜ਼ਦ ਦੋਸ਼ੀ ਡਾਕਟਰ ਗਗਨਦੀਪ ਸਿੰਘ ਉਰਫ਼ ਗਗਨ ਅਤੇ ਸੁਮਿਤ ਕੁਮਾਰ ਨੂੰ ਲਿੰਕ ਰੋਡ, ਫਰਵਾਹੀ ਤੋਂ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਕੁੱਲ 2 ਕਿਲੋਗ੍ਰਾਮ ਅਫ਼ੀਮ ਬ੍ਰਾਮਦ ਕਰਵਾਈ ਗਈ। Barnala Mobile King Exposed ਦੋਸ਼ੀ ਸੁਮਿਤ ਕੁਮਾਰ ਦੀ ਨਿਸ਼ਾਨਦੇਹੀ ਪਰ ਪੁਲਿਸ ਵੱਲੋਂ 3 ਕਿਲੋਗ੍ਰਾਮ ਅਫ਼ੀਮ ਹੋਰ ਵੀ ਬ੍ਰਾਮਦ ਕੀਤੀ ਗਈ। ਸ੍ਰੀ ਆਲਮ ਨੇ ਦੱਸਿਆ ਕਿ ਉਕਤ ਮੁਕਦਮਾਂ ਦੇ ਦੋਸ਼ੀਆਂ ਦੇ ਕਬਜੇ ਵਿੱਚੋਂ ਕੁੱਲ 5 ਕਿਲੋ ਅਫੀਮ ਅਤੇ ਇੱਕ ਸਵਿਫਟ ਕਾਰ ਬਰਾਮਦ ਹੋਈ ਹੈ।

Barnala Mobile King Exposed

ਵਰਨਣਯੋਗ ਹੈ ਕਿ ਦੋਸ਼ੀ ਗਗਨਦੀਪ ਸਿੰਘ ਉਰਫ਼ ਗਗਨ ਜੋ ਪਿੰਡ ਉੱਪਲੀ, ਥਾਣਾ ਧਨੌਲਾ ਵਿਖੇ RMP ਡਾਕਟਰ ਵਜੋਂ ਕੰਮ ਕਰਦਾ ਹੈ ਅਤੇ ਦੋਸ਼ੀ ਸੁਮਿਤ ਕੁਮਾਰ ਹੰਡਿਆਇਆ ਬਾਜ਼ਾਰ, ਬਰਨਾਲਾ ਦੇ ਨੇੜੇ ਮੋਬਾਇਲ ਫੋਨਾਂ ਦੇ ਸਪੇਅਰ ਪਾਰਟ ਦੀ ਦੁਕਾਨ ਕਰਦਾ ਹੈ। ਡਾਕਟਰ ਗਗਨ ਦਾ ਰਿਕਾਰਡ ਖੰਗਾਲਿਆਂ ਸਾਹਮਣੇ ਆਇਆ ਹੈ ਕਿ ਉਸ ਦੇ ਖਿਲਾਫ ਪਹਿਲਾਂ ਵੀ ਦੋ ਕੇਸ ਥਾਣਾ ਧਨੌਲਾ ਵਿਖੇ ਦਰਜ ਹਨ। ਜਿੰਨ੍ਹਾਂ ਵਿੱਚੋਂ ਇੱਕ ਧੋਖਾਧੜੀ ਅਤੇ ਦੂਜਾ ਐਨਡੀਪੀਐਸ ਐਕਟ ਤਹਿਤ ਹੋਇਆ ਹੈ। Barnala Mobile King Exposed ਐਸਐਸਪੀ ਆਲਮ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਜ਼ਾਰੀ ਹੈ। ਹੋਰ ਵੀ ਕਾਫੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪ੍ਰਬਲ ਹੈ।

My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

TAGGED:
Leave a Comment

Leave a Reply

Your email address will not be published. Required fields are marked *