ਪੰਜਾਬ ਪੁਲਿਸ ਤੇ ਬੀ.ਐੱਸ.ਐੱਫ ਜਾਬ ਲਈ ਮੁਫ਼ਤ ਕੋਚਿੰਗ !

Yuvraj Singh Aujla
3 Min Read

BARNALA BREAKING NEWS : ਬਰਨਾਲਾ, 22 ਅਗਸਤ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ—ਪਾਈਟ ਕੈਂਪ ਪਿੰਡ ਬੋੜਾਵਾਲ ਜ਼ਿਲ੍ਹਾ ਮਾਨਸਾ (ਭੀਖੀ — ਬੁਢਲਾਡਾ ਰੋਡ) ਵੱਲੋਂ ਜ਼ਿਲ੍ਹਾ ਮਾਨਸਾ, ਬਰਨਾਲਾ ਤੇ ਸੰਗਰੂਰ ਦੇ ਨੌਜਵਾਨਾਂ ਲਈ ਜੇਲ੍ਹ ਵਾਰਡਨ, ਮੈਟਰਨ ਅਤੇ ਬੀ.ਐੱਸ.ਐੱਫ ਦੇ ਫਿਜ਼ੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਤਿਆਰੀ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ।

BARNALA BREAKING NEWS

ਇਸ ਸਬੰਧੀ ਸਿਖਲਾਈ ਅਧਿਕਾਰੀ, ਸੀ-ਪਾਈਟ ਕੈਂਪ ਕਾਲਝਰਾਣੀ ਕੈਂਪਟਨ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐੱਸ.ਐੱਸ.ਐੱਸ.ਬੀ ਵੱਲੋਂ 500 ਪੋਸਟਾਂ (29 ਸਹਾਇਕ ਸੁਪਰਡੰਟ, 451 ਜੇਲ੍ਹ ਵਾਰਡਨ ਮੇਲ, 20 ਮੈਟਰਨ ਫੀਮੇਲ) ਕੱਢੀਆਂ ਗਈਆਂ ਹਨ। ਇਨ੍ਹਾਂ ਪੋਸਟਾਂ ਲਈ ਵੈੱਬਸਾਈਟ https://sssb.punjab.gov.in ‘ਤੇ ਮਿਤੀ 30—07—2025 ਤੋਂ 24—08—2025 ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਬਾਰਡਰ ਸਕਿਉਰਟੀ ਫੋਰਸ (ਬੀ.ਐੱਸ.ਐੱਫ) ਵੱਲੋਂ 3588 ਪੋਸਟਾਂ (ਪੁਰਸ਼ ਅਤੇ ਔਰਤਾਂ) ਕੱਢੀਆਂ ਗਈਆਂ ਹਨ । ਇਹਨਾਂ ਪੋਸਟਾਂ ਲਈ ਵੈੱਬਸਾਈਟ https://rectt.bsf.gov.in ‘ਤੇ ਮਿਤੀ 25—07—2025 ਤੋਂ 23—08—2025 ਤੱਕ ਆਨ—ਲਾਈਨ ਅਪਲਾਈ ਕੀਤਾ ਜਾ ਸਕਦਾ ਹੈ। BARNALA BREAKING NEWS

BARNALA BREAKING NEWS : ਬੀ.ਐੱਸ.ਐੱਫ ਜੇਲ੍ਹ ਵਾਰਡਨ, ਮੈਟਰਨ ਤੇ ਪੰਜਾਬ ਪੁਲਿਸ ਭਰਤੀ ਲਈ ਮੁਫ਼ਤ ਟ੍ਰੇਨਿੰਗ ਕੈਂਪ ਸ਼ੁਰੂ

ਉਨ੍ਹਾਂ ਦੱਸਿਆ ਕਿ ਉਕਤ ਜ਼ਿਲ੍ਹਿਆਂ ਦੇ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ ਆਨ—ਲਾਈਨ ਅਪਲਾਈ ਕਰਕੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਆਨ—ਲਾਈਨ ਅਪਲਾਈ ਫਾਰਮ ਦੀ ਫੋਟੋ ਕਾਪੀ, ਅਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ ਦੀ ਫੋਟੋ ਕਾਪੀ, 2 ਪਾਸਪੋਰਟ ਸਾਈਜ਼ ਫੋਟੋ ਦਸਤਾਵੇਜ਼ ਸਮੇਤ ਭੀਖੀ – ਬੁਢਲਾਡਾ ਮੇਨ ਰੋਡ ‘ਤੇ ਪੈਂਦੇ ਪਿੰਡ ਬੋੜਾਵਾਲ ਵਿਖੇ ਸੀ—ਪਾਈਟ ਕੈਂਪ ਵਿੱਚ ਨਿੱਜੀ ਤੌਰ ‘ਤੇ ਮਿਤੀ 25—ਅਗਸਤ—2025 ਨੂੰ ਸਵੇਰੇ 9:00 ਵਜੇ ਪਹੁੰਚ ਕੇ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। BARNALA BREAKING NEWS

ਇਸ ਤੋਂ ਇਲਾਵਾ ਕੈਂਪ ਵਿਖੇ ਪੰਜਾਬ ਪੁਲਿਸ ਦੇ ਫਿਜ਼ੀਕਲ ਟਰਾਇਲ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਜਿਹੜੇ ਨੌਜਵਾਨ ਫਿਜ਼ੀਕਲ ਟਰਾਇਲ ਦੀ ਮੈਰਿਟ ਲਿਸਟ ਵਿੱਚ ਆ ਚੁੱਕੇ ਹਨ, ਉਹ ਕੈਂਪ ਆ ਕੇ ਪੰਜਾਬ ਪੁਲਿਸ ਦੇ ਫਿਜ਼ੀਕਲ ਟਰਾਇਲ ਦੀ ਤਿਆਰੀ ਕਰ ਸਕਦੇ ਹਨ।ਸਿਖਲਾਈ ਦੌਰਾਂਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ 9814850214 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। BARNALA BREAKING NEWS

My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

Leave a Comment

Leave a Reply

Your email address will not be published. Required fields are marked *