BARNALA ADVOCACY WORKSHOP : ਬਰਨਾਲਾ, 21 ਅਗਸਤ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖ਼ਲਾਈ ਪ੍ਰੀਸ਼ਦ ਪੰਜਾਬ ਦੇ ਹੁਕਮ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਬਰਨਾਲਾ ਸੁਨੀਤਇੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਪਾਲ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ 115 ਸਰਕਾਰੀ ਸਕੂਲ, 10 ਪ੍ਰਾਈਵੇਟ ਸਕੂਲ ਅਤੇ ਇੱਕ ਏਡਿਡ ਸਕੂਲ ਦੇ ਅਧਿਆਪਕਾਂ ਦੀ ਕਿਸ਼ੋਰ ਸਿੱਖਿਆ ਸਬੰਧੀ ਐਡਵੋਕੇਸੀ ਮੀਟਿੰਗ ਕਰਵਾਈ।

ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਪਾਲ ਸਿੰਘ ਨੇ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਕਿਸ਼ੋਰਾਂ ਸਬੰਧੀ ਆਉਂਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਅਧਿਆਪਕਾਂ ਨੂੰ ਯਤਨ ਕਰਨ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਕੋਆਰਡੀਨੇਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ 252 ਅਧਿਆਪਕਾਂ ਨੇ ਹਿੱਸਾ ਲਿਆ। ਇਹ ਮੀਟਿੰਗ 6 ਬੈਚਾਂ ਵਿੱਚ ਕਰਵਾਈ ਗਈ। ਹਰ ਬੈਚ ਵਿੱਚ 42 ਅਧਿਆਪਕ ਸ਼ਾਮਲ ਸਨ।BARNALA ADVOCACY WORKSHOP
BARNALA ADVOCACY WORKSHOP : ਕਿਸ਼ੋਰ ਸਿੱਖਿਆ ਨਾਲ ਸਬੰਧਿਤ ਸਮੱਸਿਆਵਾਂ ਅਤੇ ਹੱਲ ਬਾਰੇ ਦਿੱਤੀ ਜਾਣਕਾਰੀ
ਰਿਸੋਰਸ ਪਰਸਨਜ਼ ਅਮਰਿੰਦਰ ਕੌਰ, ਨਮਰਇਤਾ ਅਤੇ ਰੇਨੂੰਕਾ ਸ਼ਰਮਾ ਨੇ ਅਧਿਆਪਕਾਂ ਨੂੰ ਸਕੂਲ ਵਿੱਚ ਕਿਸ਼ੋਰ ਸਿੱਖਿਆ ਨਾਲ ਸਬੰਧਿਤ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਬਾਰੇ ਅਤੇ ਐਚ ਆਈ ਵੀ (ਏਡਸ) ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਇਸ ਮੌਕੇ ਨਵਦੀਪ ਕੁਮਾਰ ਨੇ ਸਟੇਜ ਸੰਚਾਲਨ, ਰੋਹਿਤ ਸਿੰਗਲਾ, ਅਜੀਤਪਾਲ ਸਿੰਘ, ਚੇਤਵੰਤ ਸਿੰਘ ਨੇ ਪ੍ਰਬੰਧਕ ਦੀ ਭੂਮਿਕਾ ਨਿਭਾਈ। ਬਰਨਾਲਾ ਐਡਵੋਕੇਸੀ ਵਰਕਸ਼ਾਪ [ BARNALA ADVOCACY WORKSHOP ]
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ