Punjab Traffic Police News ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਖੰਨਾ ਟਰੈਫਿਕ ਪੁਲਿਸ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਬੁਲੇਟ ਮੋਟਰਸਾਈਕਲਾਂ ‘ਤੇ ਲੱਗੇ ਖ਼ਾਸ ਤੌਰ ‘ਤੇ ਪਟਾਕੇ ਮਾਰਨ ਵਾਲੇ ਸਲੰਸਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ।
![ਬੁਲੇਟ ਦਾ ਧਮਾਕੇਦਾਰ ਸ਼ੌਕ ਬਣਿਆ ਸਜ਼ਾ ! [ Punjab Traffic Police News ] 2 [Punjab Traffic Police News]](https://i0.wp.com/crimeawaz.in/wp-content/uploads/2025/08/image-100.png?resize=275%2C183&ssl=1)
ਪੁਲਿਸ ਨੇ ਚੌਂਕ ਵਿੱਚ 150 ਦੇ ਕਰੀਬ ਜ਼ਬਤ ਕੀਤੇ ਸਲੰਸਰਾਂ ਨੂੰ ਬੁਲਡੋਜ਼ਰ ਨਾਲ ਤਬਾਹ ਕਰਕੇ ਲੋਕਾਂ ਨੂੰ ਸਖ਼ਤ ਸੁਨੇਹਾ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।[Punjab Traffic Police News]
“ ਸ਼ੌਕ ‘ ਚ ਲੁਕਿਆ ਖਤਰਾ… ਪੁਲਿਸ ਦੀ ਤਿੱਖੀ ਕਾਰਵਾਈ ਨੇ ਖੋਲ੍ਹੇ ਰਾਜ਼ ” [Punjab Traffic Police News]
ਟਰੈਫਿਕ ਪੁਲਿਸ ਮੁਤਾਬਕ ਪਿਛਲੇ ਕੁਝ ਸਮੇਂ ਦੌਰਾਨ ਸ਼ਹਿਰ ਵਿੱਚ ਕਈ ਨਾਕੇ ਲਗਾ ਕੇ ਬੁਲੇਟ ਮੋਟਰਸਾਈਕਲਾਂ ਦੇ ਉਹ ਸਲੰਸਰ ਜ਼ਬਤ ਕੀਤੇ ਗਏ ਸਨ, ਜੋ ਚਲਾਉਂਦੇ ਸਮੇਂ ਧਮਾਕੇਦਾਰ ਅਵਾਜ਼ ਪੈਦਾ ਕਰਦੇ ਸਨ। ਇਹ ਸਲੰਸਰ ਨਾ ਸਿਰਫ਼ ਧੁਨੀ ਪ੍ਰਦੂਸ਼ਣ ਵਧਾਉਂਦੇ ਹਨ, ਬਲਕਿ ਸ਼ਹਿਰੀਆਂ ਦੀ ਸੁਰੱਖਿਆ ਲਈ ਵੀ ਖ਼ਤਰਾ ਬਣਦੇ ਹਨ। ਪੁਲਿਸ ਨੇ ਲਗਭਗ 150 ਚਾਲਾਨ ਵੀ ਕੀਤੇ ਅਤੇ ਜੁਰਮਾਨੇ ਵੀ ਲਗਾਏ।[Punjab Traffic Police News]
ਡੀਐਸਪੀ ਕਰਮਵੀਰ ਤੂਰ ਨੇ ਕਿਹਾ ਕਿ ਇਹ ਸਲੰਸਰ ਨਾ ਸਿਰਫ਼ ਟਰੈਫਿਕ ਨਿਯਮਾਂ ਦੀ ਉਲੰਘਣਾ ਹਨ, ਸਗੋਂ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸ਼ਰੇਆਮ ਇਹ ਕਾਰਵਾਈ ਇਸ ਲਈ ਕੀਤੀ ਤਾਂ ਜੋ ਹੋਰ ਮੋਟਰਸਾਈਕਲ ਸਵਾਰ ਵੀ ਸਬਕ ਲੈਣ ਅਤੇ ਭਵਿੱਖ ਵਿੱਚ ਅਜਿਹੀਆਂ ਗੈਰ-ਕਾਨੂੰਨੀ ਤਰਕੀਬਾਂ ਤੋਂ ਬਚਣ।ਇਸ ਦੌਰਾਨ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਦੀ ਕਾਰਵਾਈ ਨੂੰ ਸਰਾਹਿਆ। ਲੋਕਾਂ ਦਾ ਕਹਿਣਾ ਸੀ ਕਿ ਬੁਲੇਟ ਦੇ ਪਟਾਕੇ ਵਾਲੇ ਸਲੰਸਰਾਂ ਕਾਰਨ ਉਹਨਾਂ ਨੂੰ ਕਾਫ਼ੀ ਸਮੇਂ ਤੋਂ ਪਰੇਸ਼ਾਨੀ ਸੀ, ਜਿਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਲਈ ਵਾਧੂ ਮੁਸੀਬਤ ਪੈਦਾ ਹੁੰਦੀ ਸੀ।[Punjab Traffic Police News]
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ