69 ਵੀਆਂ ਜ਼ਿਲ੍ਹਾ ਖੇਡਾਂ – ਖਿਡਾਰੀਆਂ ਦਾ ਜ਼ੋਰਦਾਰ ਜ਼ੋਸ਼ !

Yuvraj Singh Aujla
4 Min Read
ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਉਦਘਾਟਨ ਕਰਨ ਮੌਕੇ ਡੀ.ਈ.ਓ. ਬਰਨਾਲਾ ਸੁਨੀਤਇੰਦਰ ਸਿੰਘ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ

ਵਾਲੀਬਾਲ ‘ਚ ਬਡਬਰ ਦੀਆਂ ਕੁੜੀਆਂ ਜੇਤੂ, ਨੈਟਬਾਲ ਅੰਡਰ 19 ‘ਚ ਹੰਡਿਆਇਆ ਤੇ ਮੌੜਾਂ ਦੀਆਂ ਕੁੜੀਆਂ ਫਾਈਨਲ ‘ਚ

69 ਵੀਆਂ ਜ਼ਿਲ੍ਹਾ ਖੇਡਾਂ – ਖਿਡਾਰੀਆਂ ਦਾ ਜ਼ੋਰਦਾਰ ਜ਼ੋਸ਼ ! ਬਰਨਾਲਾ, 19 ਅਗਸਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ 69ਵੀਆਂ ਗਰਮ ਰੁੱਤ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅੱਜ ਬਰਨਾਲਾ ਦੇ ਵੱਖ–ਵੱਖ ਸਕੂਲਾਂ ਵਿੱਚ ਸ਼ੁਰੂ ਹੋ ਗਈਆਂ ਹਨ। ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਰਨਾਲਾ ਸੁਨੀਤਇੰਦਰ ਸਿੰਘ ਨੇ ਕੀਤਾ।

69 ਵੀਆਂ ਜ਼ਿਲ੍ਹਾ ਖੇਡਾਂ – ਖਿਡਾਰੀਆਂ ਦਾ ਜ਼ੋਰਦਾਰ ਜ਼ੋਸ਼

ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਨਾਲ ਜਿੱਥੇ ਵਿਅਕਤੀ ਸਰੀਰਕ ਤੌਰ ‘ਤੇ ਤੰਦਰੁਸਤ ਰਹਿੰਦਾ ਹੈ, ਉੱਥੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਦਾ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਖਿਡਾਰੀਆਂ ‘ ਚ ਜ਼ੋਸ਼ – 69 ਵੀਆਂ ਜ਼ਿਲ੍ਹਾ ਖੇਡਾਂ ਸ਼ੁਰੂ

ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ ਡੀਈਓ ਸੁਨੀਤਇੰਦਰ ਸਿੰਘ ਦਾ ਧੰਨਵਾਦ ਕੀਤਾ।
ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਲੜਕੀਆਂ ਦੇ ਕਰਵਾਏ ਗਏ ਵੱਖ–ਵੱਖ ਖੇਡ ਮੁਕਾਬਲਿਆਂ ਵਿੱਚੋਂ ਵਾਲੀਬਾਲ ਅੰਡਰ 14 ਸਾਲ ਵਿੱਚ ਸਸਸਸ ਬਡਬਰ, ਸਹਸ ਅਸਪਾਲ ਕਲਾਂ ਤੇ ਸਸਸਸ ਪੱਖੋ ਕਲਾਂ, ਅੰਡਰ 17 ਸਾਲ ਵਿੱਚ ਸਸਸਸ ਬਡਬਰ, ਸਸਸਸ ਪੱਖੋ ਕਲਾਂ ਤੇ ਮਾਤਾ ਸਾਹਿਬ ਕੌਰ ਕਾਲਜ ਗਹਿਲ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲ ਵਿੱਚ ਠੀਕਰੀਵਾਲ ਜ਼ੋਨ ਨੇ ਪੱਖੋ ਕਲਾਂ ਜ਼ੋਨ, ਭਦੌੜ ਜ਼ੋਨ ਨੇ ਸੇਖਾ ਜ਼ੋਨ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਅੰਡਰ 17 ਵਿੱਚ ਜ਼ੋਨ ਮਹਿਲ ਕਲਾਂ ਕਲਾਂ ਤੇ ਜ਼ੋਨ ਧਨੌਲਾ, ਜ਼ੋਨ ਜੋਧਪੁਰ ਚੀਮਾ ਤੇ ਜ਼ੋਨ ਭਦੌੜ ਵਿਚਕਾਰ ਸੈਮੀਫਾਈਨਲ ਮੁਕਾਬਲੇ ਹੋਣਗੇ। ਨੈੱਟਬਾਲ ਅੰਡਰ 14 ਸਾਲ ਵਿੱਚ ਵਾਈਐਸ ਹੰਡਿਆਇਆ ਨੇ ਸਸਸਸ ਹੰਡਿਆਇਆ ਅਤੇ ਸਸਸਸ ਮੌੜਾਂ ਨੇ ਸਮਸ ਧਨੌਲਾ ਖੁਰਦ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜਦਕਿ ਅੰਡਰ 19 ਸਾਲ ਵਿੱਚ ਸਸਸਸ ਹੰਡਿਆਇਆ ਦੀ ਟੀਮ ਐਸਵੀਐਮ ਬਰਨਾਲਾ ਤੇ ਸਸਸਸ ਮੌੜਾਂ ਦੀ ਟੀਮ ਸਸਸਸ (ਕੰ) ਸ਼ਹਿਣਾ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ।

My Report: Send Your City New

ਖਿਡਾਰੀਆਂ ਦੇ ਹੌਸਲੇ ਬੁਲੰਦ – ਖੇਡਾਂ ਦਾ ਜਸ਼ਨ ਸ਼ੁਰੂ

ਇਸ ਮੌਕੇ ਪ੍ਰਿੰਸੀਪਲ ਵਿਨਸੀ ਜਿੰਦਲ, ਪ੍ਰਿੰਸੀਪਲ ਸੁਨੀਲ ਕੁਮਾਰ ਮਲਿਕ, ਡੀਐਮ ਸਿਮਰਦੀਪ ਸਿੰਘ ਸਿੱਧੂ, ਮਨਜੀਤ ਸਿੰਘ, ਨਵਜੋਤ ਚਹਿਲ, ਕੇਵਲ ਸਿੰਘ, ਮਹਿੰਦਰ ਕੌਰ, ਰੁਪਿੰਦਰ ਕੌਰ, ਹਰਮੇਲ ਸਿੰਘ, ਜਸਮੇਲ ਸਿੰਘ, ਗੁਰਚਰਨ ਬੇਦੀ, ਲਵਲੀਨ ਸਿੰਘ, ਬਖਸ਼ੀਸ਼ ਸਿੰਘ,ਅਮਰਜੀਤ ਸਿੰਘ, ਹਰਭਜਨ ਸਿੰਘ, ਲਖਵੀਰ ਸਿੰਘ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਭੁਪਿੰਦਰ ਸਿੰਘ, ਮਨਜੀਤ ਸਿੰਘ

ਗੁਰਲਾਲ ਰਿਸ਼ੀ, ਤੇਜਿੰਦਰ ਸਿੰਘ, ਅਰਵਿੰਦਰ ਕੁਮਾਰ, ਰਜਿੰਦਰ ਸਿੰਘ, ਜਸਪਿੰਦਰ ਕੌਰ, ਪਰਮਜੀਤ ਕੌਰ, ਰਵਿੰਦਰ ਕੌਰ, ਅਮਨਦੀਪ ਕੌਰ, ਮਨਦੀਪ ਕੌਰ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਭੁਪਿੰਦਰ ਸਿੰਘ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।

My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

TAGGED:
Leave a Comment

Leave a Reply

Your email address will not be published. Required fields are marked *