” ਕੌਣ ਬਣਿਆ ਬਰਨਾਲਾ ਕਲੱਬ ਦਾ ਖ਼ਾਸ ਮੈਂਬਰ…? “

Yuvraj Singh Aujla
5 Min Read

” ਕੌਣ ਬਣਿਆ ਬਰਨਾਲਾ ਕਲੱਬ ਦਾ ਖ਼ਾਸ ਮੈਂਬਰ…? “ਬਰਨਾਲਾ ਵਿਧਾਨ ਸਭਾ ਹਲਕੇ ਦੀ ਲੰਘੀ ਜਿਮਨੀ ਚੋਣ ਮੌਕੇ ਚਰਚਾ ‘ਚ ਆਏ ਮਾਸੀ ਦੇ ਮੁੰਡੇ ਤੋਂ ਬਾਅਦ ਹੁਣ ਵੱਡਿਆਂ ਘਰਾਂ ਦੇ ਦੇ ਕਲੱਬ ਵਜੋਂ ਵਿਸ਼ੇਸ਼ ਪਹਿਚਾਣ ਰੱਖਣ ਵਾਲੇ ਅਤੇ ਡੀਸੀ ਦੀ ਚੇਅਰਮੈਨਸ਼ਿਪ ‘ਚ ਚੱਲ ਰਹੇ ਬਰਨਾਲਾ ਕਲੱਬ ਦੇ ਮੁਫਤ ‘ਚ ਮੈਂਬਰ ਬਣਾਏ ਜਾਣ ਦੀ ਛਿੜੀ ਚੁੰਝ ਚਰਚਾ ਵਿੱਚ ਹੁਣ ਇੱਕ ਮਾਮੇ ਦਾ ਮੁੰਡਾ ਵੀ ਮਸ਼ਹੂਰ ਹੋ ਗਿਆ ਹੈ। ਬੇਸ਼ੱਕ ਬਰਨਾਲਾ ਕਲੱਬ ਦੀ ਮੈਂਬਰਸ਼ਿਪ ਲੱਖਾਂ ਰੁਪਏ ਖਰਚ ਕਰਕੇ ਹੀ ਹਾਸਿਲ ਕੀਤੀ ਜਾ ਸਕਦੀ ਹੈ।

" ਕੌਣ ਬਣਿਆ ਬਰਨਾਲਾ ਕਲੱਬ ਦਾ ਖ਼ਾਸ ਮੈਂਬਰ…? "

ਪਰੰਤੂ ਕੁੱਝ ਅਰਸਾ ਪਹਿਲਾਂ ਬਰਨਾਲਾ ਕਲੱਬ ਦੇ 4/5 ਮੈਂਬਰ, ਲੱਖਾਂ ਰੁਪਏ ਦੀ ਛੋਟ ਦੇ ਕੇ ਬਣਾਏ ਜਾਣ ਦਾ ਮੁੱਦਾ ਕਲੱਬ ਮੈਂਬਰਾਂ ਦੀ ਜੁਬਾਨ ਤੇ ਹੈ। ਵਰਨਣਯੋਗ ਹੈ ਕਿ ਇਹ ਕਲੱਬ ਦੇ ਇੱਕ ਹਜ਼ਾਰ ਦੇ ਕਰੀਬ ਮੈਂਬਰ ਹਨ, ਤੇ ਇਹ ਮੈਂਬਰ ਸ਼ਹਿਰ ਦੀ ਕਰੀਮ ਅਤੇ ਖਾਸ ਰੁਤਬੇ ਵਾਲੇ ਸਮਝੇ ਜਾਂਦੇ ਹਨ, ਜਿਹੜੇ ਸ਼ਹਿਰ ਹੀ ਨਹੀਂ, ਬਲਕਿ ਹਲਕੇ ਦੀ ਰਾਜਨੀਤੀ ਨੂੰ ਵੀ ਸਮੇਂ ਸਮੇਂ ਦੇ ਪ੍ਰਭਾਵਿਤ ਕਰਦੇ ਹਨ।

” ਬਰਨਾਲਾ ਕਲੱਬ ਦੀ ਮੈਂਬਰਸ਼ਿਪ ’ਤੇ ਸਿਆਸੀ ਚਰਚਾ ਗਰਮ…! “

ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਕੁੱਝ ਸਮਾਂ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਟਰਮ ‘ਚ ਪ੍ਰਬੰਧਕੀ ਕੰਪਲੈਕਸ ਦੀ ਛੱਤ ਹੇਠ ਬਹਿੰਦੇ ਤੇ ਕਲੈਰੀਕਲ ਸਟਾਫ ਨਾਲ ਸਬੰਧਿਤ ਯਾਨੀ ਆਲ੍ਹਾ ਅਫਸਰਾਂ ਦੀ ਪੈੜ ‘ਚ ਪੈੜ ਧਰਨ ਵਾਲੇ ਚਾਰ ਮੁਲਾਜਮ ਬਿਨਾਂ ਮੈਂਬਰਸ਼ਿਪ ਫੀਸ ਤੋਂ ਹੀ, ਚੋਰੀ-ਛਿੱਪੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਮੈਂਬਰ ਬਣਾ ਦਿੱਤੇ ਗਏ ਸਨ। ਜਿੰਨ੍ਹਾਂ ਦਾ ਖੁਲਾਸਾ ਹੁਣ ਕੁੱਝ ਦਿਨ ਪਹਿਲਾਂ ਹੋਇਆ ਹੈ, ਦੋ ਚੌਂਹ ਜਣਿਆਂ ਤੋਂ ਸ਼ੁਰੂ ਹੋਈ ਗੱਲਬਾਤ ਲੀਕ ਹੁੰਦੀ ਹੁੰਦੀ, ਹਰ ਮੈਂਬਰ ਤੱਕ ਪਹੁੰਚੀ ਤੇ ਹੁਣ ਕਲੱਬ ਦੀ ਰਾਜਨੀਤੀ ਵਿੱਚ ਰੁਚੀ ਰੱਖਣ ਵਾਲਿਆਂ ਤੱਕ ਪਹੁੰਚ ਚੁੱਕੀ ਹੈ।

" ਕੌਣ ਬਣਿਆ ਬਰਨਾਲਾ ਕਲੱਬ ਦਾ ਖ਼ਾਸ ਮੈਂਬਰ…? "

ਸੂਤਰਾਂ ਮੁਤਾਬਿਕ ਕੁੱਝ ਸਮਾਂ ਪਹਿਲਾਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਵਲੋਂ 4/5 ਜਣਿਆਂ ਦੀ ਕਲੱਬ ਵਿਚ ਸਿਰਫ਼ ਐਂਟਰੀ ਸਬੰਧੀ ਕਾਰਡ ਬਣਾਏ ਗਏ ਸਨ। ਪਰ ਹੁਣ ਖੁਲਾਸਾ ਹੋ ਰਿਹਾ ਹੈ ਕਿ ਕੁੱਝ ਸਮਾਂ ਪਹਿਲਾਂ ਬੜੇ ਨਾਟਕੀ ਢੰਗ ਨਾਲ, ਉਕਤ ਐਂਟਰੀ ਕਾਰਡ ਪ੍ਰਾਪਤ ਵਿਅਕਤੀਆਂ ਤੋਂ ਮਾਸਿਕ/ਸਾਲਾਨਾ ਫ਼ੀਸ ਲੈ ਕੇ ਹੀ, ਉਨਾਂ ਨੂੰ ਨਿਯਮਾਂ ਨੂੰ ਅਣਦੇਖਿਆਂ ਕਰਕੇ, ਮੈਂਬਰ ਬਣਾ ਦਿੱਤਾ ਗਿਆ ਅਤੇ ਇਮਾਨਦਾਰੀ ਦਾ ਦਾਅਵਾ ਕਰਨ ਵਾਲਿਆਂ ਨੇ ਨਿੱਜੀ ਲਾਭ ਲੈ ਕੇ, ਕਲੱਬ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਗਿਆ ਹੈ।ਯਾਨੀ ਇਮਾਨਦਾਰਾਂ ਵੱਲੋਂ ਆਪਣਿਆਂ ਤੇ ਮਿਹਰਬਾਨ ਹੋਣ ਦੀ ਇੱਕ ਹੋਰ ਕਹਾਣੀ ਸ਼ੁਰੂ ਕਰ ਦਿੱਤੀ ਹੈ। ਬਿਨਾਂ ਫੀਸ ਲਿਆ ਬਣਾਏ ਮੈਂਬਰਾਂ ਵਿੱਚੋਂ ਇੱਕ YG ਬਾਈ ਜੀ ਦੇ ਬਹੁਤ ਹੀ ਕਰੀਬੀ ਵਿਅਕਤੀ ਦਾ ਮਾਮੇ ਦਾ ਮੁੰਡਾ ਦੱਸਿਆ ਜਾ ਰਿਹਾ ਹੈ।

BARNALA CLUB ਦੀ ਮੈਂਬਰਸ਼ਿਪ ਦੀ ਪ੍ਰਕਿਰਿਆ

ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਕਲੱਬ ਦੀ ਮੈਂਬਰਸ਼ਿਪ ਹਾਸਿਲ ਕਰਨ ਲਈ, ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਕਲੱਬ ਚੋਂ ਖਰੀਦਣਾ ਪੈਂਦਾ ਹੈ, ਜਿਸ ਦੀ ਫੀਸ 3540 ਰੁਪਏ ਹੈ। ਇਹ ਫਾਰਮ ਖਰੀਦ ਕੇ ਮੈਂਬਰ ਬਣਨ ਦਾ ਚਾਹਵਾਲ ਆਪਣੀ ਪੂਰੇ ਵੇਰਵੇ ਦੇ ਕੇ ਮੈਂਬਰਸ਼ਿਪ ਹਾਸਿਲ ਕਰਨ ਲਈ ਦੁਰਖਾਸਤ ਦਿੰਦਾ ਹੈ।

" ਕੌਣ ਬਣਿਆ ਬਰਨਾਲਾ ਕਲੱਬ ਦਾ ਖ਼ਾਸ ਮੈਂਬਰ…? "

ਮੈਂਬਰਸ਼ਿਪ ਦੇਣ ਲਈ ਬਣੀ ਸਕਰੀਨਿੰਗ ਕਮੇਟੀ, ਉਸ ਦੇ ਵਸੀਲਿਆਂ ਤੇ ਹੋਰ ਵੇਰਵਿਆਂ ਸਬੰਧੀ ਆਪਣੀ ਪੜਤਾਲੀਆ ਰਿਪੋਰਟ ਪੇਸ਼ ਕਰਦੀ ਹੈ। ਫਿਰ ਕਲੱਬ ਦਾ ਸੈਕਟਰੀ, ਜਿਹੜਾ ਸੂਬੇ ਦੀ ਸੱਤਾ ਤੇ ਕਾਬਿਜ਼ ਧਿਰ ਦਾ ਨੁੰਮਾਇੰਦਾ ਹੀ ਹੁੰਦਾ ਹੈ, ਉਹ ਆਪਣੀ ਸ਼ਿਫਾਰਸ਼ ਕਰਦਾ ਹੈ ਅਤੇ ਡਿਪਟੀ ਕਮਿਸ਼ਨਰ/ ਚੇਅਰਮੈਨ ਬਰਨਾਲਾ ਕਲੱਬ ਦੇ ਹੁਕਮਾਂ ਤੇ ਮੈਂਬਰਸ਼ਿਪ ਫੀਸ ਭਰਵਾ ਕੇ, ਮੈਂਬਰ ਬਣਾਉਣ ਨੂੰ ਹਰੀ ਝੰਡੀ ਦਿੱਤੀ ਜਾਂਦੀ ਹੈ।

” ਕੌਣ ਬਣਿਆ ਬਰਨਾਲਾ ਕਲੱਬ ਦਾ ਖ਼ਾਸ ਮੈਂਬਰ…? “

ਹਾਲੀਆ ਮੈਂਬਰਸ਼ਿਪ ਫੀਸ 1 ਲੱਖ 80 ਹਜ਼ਾਰ ਰੁਪਏ ਹੈ, ਜਦੋਂਕਿ ਜਿਨ੍ਹਾਂ ਚਾਰ /ਪੰਜ ਜਣਿਆਂ ਨੂੰ ਬਿਨਾਂ ਫੀਸ ਲਿਆ ਮੈਂਬਰ ਬਣਾਏ ਜਾਣ ਦੀ ਚਰਚਾ ਛਿੜੀ ਹੈ, ਉਸ ਸਮੇਂ ਮੈਂਬਰਸ਼ਿਪ ਫੀਸ 1 ਲੱਖ 60 ਹਜ਼ਾਰ ਰੁਪਏ ਸੀ। ਸਲਾਨਾ ਫੀਸ ਆਦਿ ਅਤੇ ਖਾਣ ਪੀਣ ਦੇ ਹੋਰ ਖਰਚ, ਉਕਤ ਵਸੂਲੀ ਫੀਸ ਤੋਂ ਵੱਖ ਹਰ ਮੈਂਬਰ ਨੇ ਅਦਾ ਕਰਨੇ ਹੁੰਦੇ ਹਨ।

" ਕੌਣ ਬਣਿਆ ਬਰਨਾਲਾ ਕਲੱਬ ਦਾ ਖ਼ਾਸ ਮੈਂਬਰ…? "

ਕਲੱਬ ਦੀ ਮੁਫਤ ਮੈਂਬਰਸ਼ਿਪ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਅਤੇ ਸੱਤਾਧਾਰੀ ਧਿਰ, ਇੱਕ ਵਾਰ ਕਟਿਹਰੇ ਵਿੱਚ ਹੈ, ਕੁੱਝ ਕਲੱਬ ਮੈਂਬਰ ਇਸ ਨੂੰ ਬਦਲਾਅ ਦੀ ਸਰਕਾਰ ਦਾ ਇੱਕ ਹੋਰ ਕਾਰਨਾਮਾ ਕਹਿ ਕੇ, ਸੱਤਾਧਾਰੀਆਂ ਦੇ ਤੰਜ ਕਸ ਰਹੇ ਹਨ। ਓਧਰ ਬਰਨਾਲਾ ਕਲੱਬ ‘ਚ ਹੋਏ ਇਸ ਮੈਂਬਰਸ਼ਿਪ SCAM ਨੇ ਜਿੱਥੇ ਵਿਰੋਧੀਆਂ ਨੂੰ ਨਵਾਂ ਮੁੱਦਾ ਦੇ ਦਿੱਤਾ ਹੈ, ਉਥੇ ਹੀ ਮਹਿੰਗੀਆਂ ਰਕਮਾਂ ਦੇ ਕੇ ਬਣੇ ਕਲੱਬ ਮੈਂਬਰਾਂ ਦੇ ਮੱਥੇ ਪਈਆਂ ਤਿਊੜੀਆਂ ਬਾਈ ਜੀ ਲਈ ਸ਼ੁਭ ਸੰਕੇਤ ਨਹੀਂ ਹੈ।

My Report: Send Your City New

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ

Leave a Comment

Leave a Reply

Your email address will not be published. Required fields are marked *