” ਬਿਹਾਰ ਚੋਣਾਂ ‘ਚ ਹਲਚਲ ![ DELHI NEWS ] ਨਵੀਂ ਦਿੱਲੀ: 18 ਅਗਸਤ, 2025: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡਾ ਸਿਆਸੀ ਦਾਅ ਖੇਡਿਆ ਹੈ। ਰਿਪੋਰਟਾਂ ਅਨੁਸਾਰ, ਸਾਬਕਾ IPS ਅਧਿਕਾਰੀ ਆਨੰਦ ਮਿਸ਼ਰਾ, ਜੋ ‘ਅਸਾਮ ਦੇ ਸਿੰਘਮ’ ਵਜੋਂ ਵੀ ਜਾਣੇ ਜਾਂਦੇ ਹਨ, ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। [ DELHI NEWS ]
![" ਬਿਹਾਰ ਚੋਣਾਂ 'ਚ ਹਲਚਲ ! '' [ DELHI NEWS ] 2 ਬਿਹਾਰ ਚੋਣਾਂ 'ਚ ਹਲਚਲ ! '' [ DELHI NEWS ]](https://i0.wp.com/crimeawaz.in/wp-content/uploads/2025/08/image-41.png?resize=400%2C400&ssl=1)
ਮੰਨਿਆ ਜਾ ਰਿਹਾ ਹੈ ਕਿ ਪਾਰਟੀ ਉਨ੍ਹਾਂ ਨੂੰ ਬਕਸਰ ਤੋਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਬਣਾ ਸਕਦੀ ਹੈ। [ DELHI NEWS ]
ਕੌਣ ਹਨ ਆਨੰਦ ਮਿਸ਼ਰਾ ? [ DELHI NEWS ]
2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
![" ਬਿਹਾਰ ਚੋਣਾਂ 'ਚ ਹਲਚਲ ! '' [ DELHI NEWS ] 3](https://i0.wp.com/crimeawaz.in/wp-content/uploads/2025/08/image-38.png?resize=1024%2C683&ssl=1)
ਰਿਪੋਰਟਾਂ ਅਨੁਸਾਰ, ਭਾਵੇਂ ਉਹ ਜਨ ਸੂਰਜ ਪਾਰਟੀ ਵਿੱਚ ਸਨ, ਪਰ ਉਹ ਹਮੇਸ਼ਾ ਤੋਂ ਭਾਜਪਾ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ, ਜਿਸ ਕਾਰਨ ਉਹਨਾਂ ਅਤੇ ਪ੍ਰਸ਼ਾਂਤ ਕਿਸ਼ੋਰ ਵਿਚਾਲੇ ਦੂਰੀ ਵੱਧ ਗਈ ਸੀ। [ DELHI NEWS ]
ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ! [ DELHI NEWS ]
ਆਨੰਦ ਮਿਸ਼ਰਾ 19 ਅਗਸਤ ਨੂੰ ਸਵੇਰੇ 11:00 ਵਜੇ ਭਾਜਪਾ ਦੇ ਦਫ਼ਤਰ ਵਿੱਚ ਮੈਂਬਰਸ਼ਿਪ ਲੈਣਗੇ। ਉਹਨਾਂ ਦੇ ਇਸ ਫੈਸਲੇ ਨੂੰ ਬਿਹਾਰ ਚੋਣਾਂ ਤੋਂ ਪਹਿਲਾਂ ਭਾਜਪਾ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਆਉਣ ਨਾਲ ਬਕਸਰ ਸੀਟ ‘ਤੇ ਸਿਆਸੀ ਸਮੀਕਰਨਾਂ ਵਿੱਚ ਵੱਡਾ ਬਦਲਾਅ ਆਉਣ ਦੀ ਉਮੀਦ ਹੈ। [ DELHI NEWS ]
![" ਬਿਹਾਰ ਚੋਣਾਂ 'ਚ ਹਲਚਲ ! '' [ DELHI NEWS ] 4](https://i0.wp.com/crimeawaz.in/wp-content/uploads/2025/08/image-40.png?resize=1024%2C632&ssl=1)
ਆਨੰਦ ਮਿਸ਼ਰਾ ਨੇ IPS ਦੀ ਨੌਕਰੀ ਛੱਡਣ ਬਾਰੇ ਕਿਹਾ ਸੀ ਕਿ ਇਸ ਫੈਸਲੇ ਨੂੰ ਲੈਣ ਵਿੱਚ ਉਨ੍ਹਾਂ ਨੂੰ 7 ਸਾਲ ਲੱਗੇ ਅਤੇ ਉਹ ਵੱਡਾ ਕੰਮ ਕਰਨ ਲਈ ਰਾਜਨੀਤੀ ਵਿੱਚ ਆਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ