ਬਟਾਲਾ-ਫਤਿਹਗੜ ਚੂੜੀਆਂ ਇਲਾਕੇ ਦੇ ਪਿੰਡ ਚੰਦੂਸੂਜਾ ਵਿੱਚ ਜਨਮ ਅਸ਼ਟਮੀ ਦੇ ਦਿਨ ਇੱਕ ਵੱਡਾ ਦੁਖਾਂਤ ਵਾਪਰਿਆ। ਇੱਟਾਂ ਦੇ ਭੱਠੇ ਨੇੜੇ ਪਾਣੀ ਵਾਲੇ ਟੋਏ ਵਿੱਚ ਡੁੱਬਣ ਨਾਲ 14 ਸਾਲਾ ਲੜਕੇ ਅਤੇ ਉਸ ਦੀ 9 ਸਾਲਾ ਭੈਣ ਦੀ ਮੌਤ ਹੋ ਗਈ।

ਇਹ ਬੱਚੇ ਤਰਨਤਾਰਨ ਦੇ ਪਿੰਡ ਬਾਗੀਪੁਰ ਦੀ ਇੱਕ ਵਿਧਵਾ ਮਹਿਲਾ ਦੇ ਸਨ, ਜੋ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਚੰਦੂਸੂਜਾ ਵਿਖੇ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਕਰ ਰਹੀ ਸੀ।
” ਟੋਏ ‘ ਚ ਡੁੱਬਣ ਨਾਲ ਦੋ ਮਾਸੂਮਾਂ ਦੀ ਮੌਤ “
ਜਾਣਕਾਰੀ ਅਨੁਸਾਰ ਪਹਿਲਾਂ ਲੜਕਾ ਅਣਜਾਣੇ ਵਿੱਚ ਟੋਏ ਵਿੱਚ ਡਿੱਗ ਗਿਆ। ਉਸ ਨੂੰ ਬਚਾਉਣ ਲਈ ਛੋਟੀ ਭੈਣ ਵੀ ਅੰਦਰ ਚਲੀ ਗਈ, ਪਰ ਦੋਵੇਂ ਹੀ ਡੁੱਬ ਗਏ। ਸਥਾਨਕ ਲੋਕਾਂ ਅਤੇ ਪੁਲਿਸ ਵੱਲੋਂ ਭਾਲ ਕੀਤੀ ਗਈ ਤਾਂ ਬਾਅਦ ਦੁਪਹਿਰ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ।

ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਦੋਵੇਂ ਬੱਚਿਆਂ ਦੇ ਪੋਸਟਮਾਰਟਮ ਕਰਵਾਏ ਅਤੇ ਮ੍ਰਿਤਕ ਦੇਹਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ