ਬਰਨਾਲਾ/ਧਨੌਲਾ, 15 ਅਗਸਤ ਐਸ.ਬੀ.ਆਈ ਆਰ.ਬੀ.ਓ. 4, ਬਰਨਾਲਾ ਵੱਲੋਂ ਰੀਜਨਲ ਮੈਨੇਜਰ ਸ਼੍ਰੀ ਮਨੋਜ ਕੁਮਾਰ ਸਿੰਘ ਦੀ ਅਗਵਾਈ ਹੇਠ ਕੌਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਤਹਿਤ ਅੱਜ ਪਿੰਡ ਮਾਨਾ ਪਿੰਡੀ ਵਿੱਚ 800 ਪੌਦੇ ਲਗਾਏ ਗਏ।

ਐਸ.ਬੀ.ਆਈ ਵੱਲੋਂ ਲੀਡ ਬੈਂਕ ਮੈਨੇਜਰ ਗੁਰਪਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਤਵੰਤ ਸਿੰਘ ਦੀ ਅਗਵਾਈ ਹੇਠ ਪਿੰਡਾਂ ਵਿਚ ਚੱਲ ਰਹੀ ਹਰਿਆਵਲ ਮੁਹਿੰਮ ਦੀ ਲੜੀ ਵਜੋਂ ਚਲਾਈ ਗਈ ਅਤੇ ਪਿੰਡ ਦੀ ਪੰਚਾਇਤ ਦਾ ਸਹਿਯੋਗ ਰਿਹਾ।
ਮਾਨਾ ਪਿੰਡੀ ਵਿੱਚ ਐਸ.ਬੀ.ਆਈ ਵੱਲੋਂ 800 ਪੌਦੇ ਲਗਾ ਕੇ ਵਾਤਾਵਰਣ ਸੰਭਾਲ ਲਈ ਚੁੱਕਿਆ ਕਦਮ
ਓਨ੍ਹਾਂ ਦੱਸਿਆ ਕਿ ਇਹ ਉਪਰਾਲਾ ਨਾ ਸਿਰਫ ਵਾਤਾਵਰਨ ਸੰਭਾਲ ਲਈ ਸਾਰਥਕ ਹੈ, ਸਗੋਂ ਭਵਿੱਖ ਦੀ ਪੀੜ੍ਹੀ ਲਈ ਵੀ ਇਕ ਨਮੂਨਾ ਪੇਸ਼ ਕਰਦਾ ਹੈ। ਐਸ.ਬੀ.ਆਈ ਵੱਲੋਂ ਆਗਾਮੀ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੇ ਸੀ.ਐਸ.ਆਰ ਉਪਰਾਲਿਆਂ ਨੂੰ ਜਾਰੀ ਰੱਖਣ ਦੀ ਯੋਜਨਾ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਸ. ਸੁਖਵੀਰ ਸਿੰਘ, ਪੰਚਾਇਤ ਮੈਂਬਰਾਂ ਤੇ ਨੌਜਵਾਨ ਨੇ ਉਤਸ਼ਾਹ ਨਾਲ ਭਾਗ ਲਿਆ। ਐੱਸ.ਬੀ.ਆਈ ਵੱਲੋਂ ਲੀਡ ਬੈਂਕ ਮੈਨੇਜਰ ਸ. ਗੁਰਪਰਮਿੰਦਰ ਸਿੰਘ, ਐਚ.ਆਰ. ਮੈਨੇਜਰ ਆਰ.ਬੀ.ਓ. 4 ਬਰਨਾਲਾ ਸ੍ਰੀ ਸ਼ੁਭਮ ਅਰੋੜਾ, ਬ੍ਰਾਂਚ ਮੈਨੇਜਰ ਧਨੌਲਾ ਸਲਮਾਨ ਮੁਹੰਮਦ ਅਤੇ ਐਚ.ਆਰ. ਵਿਭਾਗ ਬਰਨਾਲਾ ਤੋਂ ਵਰਿੰਦਰਜੀਤ ਸਿੰਘ ਮੌਜੂਦ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Crime Awaz India ਦੇ YouTube ਚੈਨਲ ਨੂੰ Subscribe ਕਰ ਲਵੋ। W/A Channel Follow ਕਰੋ, Crime Awaz India ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ