Delhi Election 2025 ਦਿੱਲੀ ਚੋਣਾਂ ‘ਚ ਕੇਜਰੀਵਾਲ ਤੋਂ ਪੰਜਾਬ ਦੀ ਸੁਰੱਖਿਆ ਵਾਪਸ ਲੈ ਕੇ ਤੈਨਾਤ ਕੀਤੀ ਗੁਜਰਾਤ ਪੁਲਿਸ !

Delhi Election 2025 Vidhan Sabha: ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਗੁਜਰਾਤ ਤੋਂ ਸਟੇਟ ਰਿਜ਼ਰਵ ਪੁਲਿਸ ਫੋਰਸ (SRPF) ਦੀਆਂ ਅੱਠ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਐਸਆਰਪੀਐਫ ਕਮਾਂਡੈਂਟ ਤੇਜਸ ਪਟੇਲ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ, ਐਸਆਰਪੀਐਫ ਕੰਪਨੀਆਂ 13 ਜਨਵਰੀ ਨੂੰ ਦਿੱਲੀ ਪਹੁੰਚ ਗਈਆਂ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ‘ਤੇ ਸਵਾਲ ਉਠਾਏ।