ਨਿਹਾਲ ਸਿੰਘ ਵਾਲਾ 20 ਸਤੰਬਰ (ਕੁਲਵੀਰ ਸਿੰਘ ਗਾਜ਼ੀਆਣਾ) ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਬਿੱਟੂ ਆੜਤੀਏ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਉਹਨਾਂ ਦੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ 13 ਸਤੰਬਰ 2024 ਨੂੰ ਗੁਰੂ ਚਰਨਾਂ ਵਿੱਚ ਜਾ ਵਿਰਾਜੇ।
ਮਾਤਾ ਜੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਇਲਾਜ ਕਰਵਾਉਣ ਦੇ ਬਾਵਜੂਦ ਵੀ ਮਾਤਾ ਜੀ ਠੀਕ ਨਾ ਹੋਏ ਬਾਕੀ ਜੋ ਪਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਹੈ।

ਇਸ ਮੌਕੇ ਬਿੱਟੂ ਆੜਤੀਆ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜੂਥ ਪ੍ਰਧਾਨ ਹਰਦੀਪ ਦਿਓਲ ਤਖ਼ਤੂਪੁਰਾ, ਐਮ ਪੀ ਮੀਤ ਹੇਅਰ ਦੇ ਓ ਐਸ ਡੀ ਹਰਿੰਦਰ ਧਾਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰ ਪਹੁੰਚੇ ਅਤੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।ਮਾਤਾ ਜੀ ਦੇ ਨਮਿਤ ਅੰਤਿਮ ਅਰਦਾਸ 22 ਸਤੰਬਰ 2024 ਦਿਨ ਐਤਵਾਰ ਸਥਾਨ ਬਾਬਾ ਜਿਉਣ ਦਾਸ ਤੇ ਬਾਬਾ ਅਮਰਦਾਸ ਜੀ ਮਾਛੀਕੇ (ਮੋਗਾ) ਵਿਖੇ ਹੋਵੇਗੀ।