Nature Lover Group ਇੱਕ ਲੱਖ ਰੁਪਏ, ਸਰਟੀਫਿਕੇਟ ਅਤੇ ਸ਼ੀਲਡ ਇਨਾਮ ਵੱਜੋਂ ਦਿੱਤੀ ਗਈ
ਬਰਨਾਲਾ, 19 ਅਗਸਤ ਸੂਬੇ ਵਿਚ ਵਾਤਾਵਰਣ ਸੁਧਾਰ ਅਤੇ ਸੁਰੱਖਿਆ ਦੇ ਖੇਤਰ ਵਿੱਚ ਪਾਏ ਗਏ ਮਹੱਤਵਪੂਰਨ ਅਤੇ ਵੱਡਮੁੱਲੇ ਯੋਗਦਾਨ ਲਈ ਪੰਜਾਬ ਸਰਕਾਰ ਵੱਲੋਂ ਨੇਚਰ ਲੱਵਰਜ ਗਰੁੱਪ, ਬਰਨਾਲਾ ਨੂੰ ਆਜ਼ਾਦੀ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਣ ਅਵਾਰਡ, ਪੰਜਾਬ 2024 (ਗੈਰ ਸਰਕਾਰੀ ਸੰਸਥਾਂ ਸ੍ਰੇਣੀ ਵਿਚ) ਨਾਲ ਇਸਤਰੀ ਅਤੇ ਬਾਲ ਵਿਕਾਸ ਅਤੇ ਭਲਾਈ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਥਾਨਕ ਬਾਬਾ ਕਾਲਾ ਮਹਿਰ ਬਹੁ ਮੰਤਵੀਂ ਖੇਡ ਸਟੇਡੀਅਮ ਵਿਖੇ ਆਜ਼ਾਦੀ ਦਿਹਾੜੇ ਮੌਕੇ ਦਿੱਤਾ ਗਿਆ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸ ਮੌਕੇ ਡਾ. ਬਲਜੀਤ ਕੌਰ ਵੱਲੋਂ ਇਨਾਮੀ ਰਾਸ਼ੀ ਇੱਕ ਲੱਖ ਰੁਪਏ ਦਾ ਚੈੱਕ, ਸਰਟੀਫਿਕੇਟ ਅਤੇ ਸ਼ੀਲਡ ਨਾਲ ਗਰੁੱਪ ਦੇ ਮੈਂਬਰਾਂ ਨੂੰ ਨਵਾਜਿਆ ਗਿਆ। ਇਹ ਅਵਾਰਡ ਸਾਇੰਸ ਟੈਕਨੋਲਜੀ ਅਤੇ ਵਾਤਾਵਰਣ ਵਿਭਾਗ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਭਰ ਵਿਚੋ ਪ੍ਰਾਪਤ ਬਿਨੈ ਪੱਤਰਾਂ ਵਿਚੋਂ ਗੈਰ ਸਰਕਾਰੀ ਸੰਸਥਾ ਕੈਟਾਗਰੀ ਵਿੱਚ ਦਿੱਤਾ ਗਿਆ ਹੈ।
Nature Lover Group
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸ ਈ ਐਨ ਸ਼੍ਰੀ ਗੁਨੀਤ ਸੇਠੀ ਨੇ ਦੱਸਿਆ ਕਿ ਨੇਚਰ ਲਵਰੱਜ ਗਰੁੱਪ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਾਤਾਵਰਣ ਸੁਧਾਰ ਲਈ ਯਤਨਸ਼ੀਲ ਹੈ।
ਪਿਛਲੇ ਸਾਲ ਭਰ ਦੌਰਾਨ ਨੇਚਰ ਲਵੱਰਜ ਗਰੁੱਪ ਵੱਲੋ 5000 ਲੱਕੜ ਦੇ ਆਲ੍ਹਣੇ ਪੰਛੀਆਂ ਲਈ ਵੱਖ-ਵੱਖ ਥਾਂਵਾ ਤੇ ਲਗਾਏ ਗਏ ਅਤੇ ਅੱਧੀ ਏਕੜ ਵਿਚ 4 ਮਿੰਨੀ ਜੰਗਲ ਬਣਾਏ ਗਏ ਤੇ ਕਰੀਬ 690 ਬੂਟੇ ਲਗਾਏ ਗਏ।
ਇਸ ਤੋਂ ਇਲਾਵਾ ਵੱਖ-ਵੱਖ ਥਾਂਵਾ ‘ਤੇ 1520 ਬੂਟੇ ਲਗਾਏ ਗਏ ਅਤੇ ਉਹਨਾਂ ਦੀ ਸਾਂਭ-ਸੰਭਾਲ ਕੀਤੀ ਗਈ। ਬੂਟਿਆ ਲਈ ਕਰੀਬ 180 ਟ੍ਰੀ ਗਾਰਡ ਵੀ ਲਗਾਏ ਗਏ। ਸੰਸਥਾਂ ਵੱਲੋਂ ਜਨਤੱਕ ਥਾਂਵਾ ਤੇ ਮੁਫ਼ਤ ਵਿਚ 8850 ਬੂਟੇ ਵੰਡੇ ਗਏ।
ਇਸ ਦੇ ਨਾਲ ਹੀ 1000 ਦੇ ਜੂਟ ਬੈਗ ਵੀ ਲੋਕਾਂ ਨੂੰ ਵੰਡੇ ਗਏ। ਨੇਚਰ ਲੱਵਰਜ਼ ਗਰੁੱਪ ਵੱਲੋਂ ਸਥਾਨਕ ਸੰਘੇੜਾ ਵਿਖੇ ਪਾਣੀ ਦੇ ਪੋਂਡ ਨੂੰ ਪੂਨਰ ਜੀਵਿਤ ਕਰਨ ਦੇ ਨਾਲ-ਨਾਲ ਪਲਾਸਟਿਕ ਵੈਸਟ ਨੂੰ ਇੱਕਠਾ ਕਰਕੇ ਵਾਤਾਵਰਣ ਨੂੰ ਵਚਾਉਣ ਵਿਚ ਅਹਿਮ ਯੋਗਦਾਨ ਪਾਇਆ ਗਿਆ।