Barnala 16 Acre Domestic Violence Case : ਬਰਨਾਲਾ ਸ਼ਹਿਰ ਦੇ 16 ਏਕੜ ਵਿੱਚ ਦੋ ਸਾਲ ਪਹਿਲਾਂ ਵਿਆਹ ਕੇ ਆਈ ਕੰਚਨ ਜੈਨ ਜਿਸਦਾ ਵਿਆਹ ਪ੍ਰਿੰਸ ਜੈਨ ਨਾਲ਼ ਹੋਇਆ ਸੀ ਹੁਣ ਬਰਨਾਲਾ ਦੇ ਸਰਕਾਰੀ ਹਸਪਤਾਲ਼ ਵਿੱਚ ਜ਼ੇਰੇ ਇਲਾਜ਼ ਹੈ।
ਮਿਲੀ ਜਾਣਕਾਰੀ ਅਨੁਸਾਰ ਕੰਚਨ ਜੈਨ ਦਾ ਕਹਿਣਾ ਹੈ ਕੇ ਵਿਆਹ ਤੋਂ ਕੁਝ ਅਰਸੇ ਬਾਅਦ ਹੀ ਮੈਨੂੰ ਸੋਹਰਾ ਪਰਿਵਾਰ ਵੱਲੋਂ ਆਹਨੇ ਬਹਾਨੇ ਤੰਗ ਕੀਤਾ ਜਾਣ ਲੱਗਾ ਅਤੇ ਮੇਰੀ ਕੁੱਟ ਮਾਰ ਕਰਨ ਲੱਗੇ।
Barnala 16 Acre Domestic Violence With Kanchan Jain

ਜਿਸਨੂੰ ਦੇਖ ਮੇਰੇ ਪੇਕਿਆਂ ਵੱਲੋਂ ਸ਼ਹਿਰ ਦੇ ਕਈ ਜੁੰਮੇਵਾਰ ਵਿਅਕਤੀਆਂ ਨਾਲ਼ ਬੈਠ ਕੇ ਮੇਰੇ ਸਹੁਰੇ ਪਰਿਵਾਰ ਨੂੰ ਸਮਝਾਇਆ ਗਿਆ ਪਰ ਕੁਝ ਦਿਨ ਠੀਕ ਰਹਿਣ ਤੋਂ ਬਾਅਦ ਫੇਰ ਓਹੀ ਲੜਾਈ ਝਗੜੇ ਵਾਲ਼ਾ ਸਿਲਸਿਲਾ ਸ਼ੁਰੂ ਹੋ ਗਿਆ ਪਰ ਹੱਦ ਉਸ ਵੇਲ਼ੇ ਹੋ ਗਈ ਜਦੋਂ ਮੈਨੂੰ ਸਹੁਰਾ ਪਰਿਵਾਰ ਵੱਲੋਂ ਦਹੇਜ਼ ਦੇ ਰੂਪ ਵਿੱਚ ਕਾਰ ਦੀ ਡਿਮਾਂਡ ਕਰਨ ਲੱਗੇ ਜਦੋਂ ਮੈਂ ਕਾਰ ਲੈ ਕੇ ਆਉਣ ਤੋਂ ਮਨਾ ਕੀਤਾ ਤਾਂ ਮੇਰੀ ਕੁੱਟ ਮਾਰ ਕੀਤੀ ਗਈ।
ਮੈਨੂੰ ਹਸਪਤਾਲ਼ ਵਿੱਚ ਵੀ ਮੇਰੇ ਪੇਕਿਆਂ ਵੱਲੋਂ ਹੀ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ। ਜਦੋਂ ਕੰਚਨ ਜੈਨ ਦੇ ਪੇਕੇ ਪਰਿਵਾਰ ਨਾਲ਼ ਗੱਲ ਕੀਤੀ ਤਾਂ ਉਹਨਾਂ ਵੱਲੋਂ ਵੀ ਕੁੱਟ ਮਾਰ ਦੀ ਪੁਸ਼ਟੀ ਕੀਤੀ ਗਈ ਅਤੇ ਕਿਹਾ ਸਾਡੀ ਧੀ ਨੂੰ ਦਹੇਜ਼ ਵਿੱਚ ਕਾਰ ਲੈ ਕੇ ਆਉਣ ਬਾਰ ਬਾਰ ਤੰਗ ਕੀਤਾ ਜਾਂਦਾ ਹੈ ਜਦੋਂ ਸਾਨੂ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਕਾਰ ਦੀ ਡਿਮਾਂਡ ਨੂੰ ਸੀਰੇ ਤੋਂ ਨਕਾਰ ਦਿੱਤਾ ਜਿਸ ਕਰਕੇ ਸਾਡੀ ਧੀ ਨਾਲ਼ ਕੁੱਟ ਮਾਰ ਕੀਤੀ ਗਈ।
ਇਸ ਲਈ ਸਾਡੀ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਹੈ ਕੇ ਸਾਡੀ ਧੀ ਤੇ ਜ਼ੁਲਮ ਕਰਨ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੂਸਰੇ ਲੋਕਾਂ ਨੂੰ ਵੀ ਸਬਕ ਮਿਲ਼ੇ ਅਤੇ ਸਾਨੂ ਇਨਸਾਫ਼ ਮਿਲ਼ੇ।