ਬਰਨਾਲਾ ਚ ਹੋਇਆ ਜਾਨਲੇਵਾ ਹਾਦਸਾ ਤੇਜ਼ ਰਫ਼ਤਾਰ ਕਾਰ ਨੇ ਲਈ 2 ਬਾਈਕ ਸਵਾਰ ਦੀ ਜਾਨ
Barnala Road Accident
ਥਾਣਾ ਸਿਟੀ 2 ਬਰਨਾਲ਼ਾ ਵੱਲੋਂ ਦਰਜ਼ ਕੀਤੇ ਗਏ ਮੁੱਕਦੱਮੇ ਅਨੁਸਾਰ ਮੁੱਦਈ ਇਸਤਿਆਗ ਪੁੱਤਰ ਸਤਾਰ ਵਾਸੀ ਗੀਤਾ ਟ੍ਰੇਡਰਜ ਫੈਕਟਰੀ ਹੰਡਾਇਆ ਰੋਡ, ਸਾਹਮਣੇ ਸਿੱਮੀ ਪੈਲੇਸ, ਬਰਨਾਲ਼ਾ ਆਪਣੇ ਦੋ ਦੋਸਤਾਂ ਮੁਹੰਮਦ ਅਹਿਮਦ ਪੁੱਤਰ ਨਸੀਮ ਅਹਿਮਦ ਵਾਸੀ ਗਰਾਮ ਮਿੱਠੂਪੁਰ ਥਾਣਾ ਸਿਵਹਾਰਾ ਤਹਿਸੀਲ ਦਾਮਪੁਰ, ਯੂ.ਪੀ, ਅਤੇ ਬੰਦੂ ਪੁੱਤਰ ਨਿਸਾਰ ਅਹਿਮਦ ਵਾਸੀ ਲੰਡਾਪੁਰ ਥਾਣਾ ਬਜ਼ਨੋਰ ਯੂ.ਪੀ ਜੋ ਕੇ ਹੁਣ ਗੀਤਾ ਟ੍ਰੇਡਰਜ ਫੈਕਟਰੀ ਹੰਡਾਇਆ ਰੋਡ, ਸਾਹਮਣੇ ਸਿੱਮੀ ਪੈਲੇਸ, ਬਰਨਾਲ਼ਾ ਵਿਖੇ ਰਹਿ ਰਹੇ ਸਨ
Barnala Road Accident
ਮੁੱਦਈ ਇਸਤਿਆਗ ਆਪਣੇ ਦੋਸਤਾਂ ਨੂੰ ਮੋਟਰਸਾਇਕਿਲ ਤੇ ਰੇਲਵੇ ਸਟੇਸ਼ਨ ਛੱਡਣ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਵੇਂ ਮੌਤ ਉਹਨਾਂ ਦਾ ਰਾਹ ਉਡੀਕ ਰਹੀ ਹੋਵੇ, ਪਰ ਟ੍ਰੇਨ ਲੇਟ ਹੋਣ ਕਾਰਨ ਹੋ ਆਪਣੇ ਦੋਸਤਾਂ ਨਾਲ਼ ਵਾਪਿਸ ਆ ਰਹੇ ਸੀ ਤਾਂ ਹੀਰੋ ਏਜੇਂਸੀ ਹੰਡਿਆਇਆ ਰੋਡ ਦੇ ਨੇੜੇ ਸਾਹਮਣੇ ਤੋਂ ਰਹੀ ਕਾਰ
( PB 19V 7234) ਚਿੱਟੇ ਰੰਗ ਦੀ ਮਾਰਕਾ i 20 ਕਾਰ ਮੋਟਰਸਾਇਕਿਲ ਵਿੱਚ ਮਾਰੀ ਜਿਸ ਨਾਲ਼ ਤਿੰਨੇ ਮੋਟਰਸਾਇਕਿਲ ਸਵਾਰ ਡਿੱਗ ਪਏ ਅਤੇ ਕਾਫ਼ੀ ਜ਼ਖਮੀ ਹੋ ਗਏ ਜਦੋਂ ਤਿੰਨਾਂ ਨੂੰ ਜ਼ਖ਼ਮੀ ਹਾਲਾਤ ਵਿੱਚ ਹਸਪਤਾਲ ਵਿੱਚ ਲਿਆਂਦਾ ਗਿਆ ਤਾ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਇਸਤਿਆਗ ਨੂੰ ਗੰਭੀਰ ਸੱਟਾਂ ਕਾਰਨ ਗੁਰੂ ਗੋਬਿੰਦ ਸਿੰਘ ਹਸਪਤਾਲ਼ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਇਸ ਤਰਾਂ ਇੱਕ ਬਾਰ ਫੇਰ ਸੜਕ ਹਾਦਸੇ ਵਿੱਚ ਕਿਸੇ ਘਰ ਦੇ ਚਿਰਾਗ ਹਮੇਸ਼ਾ ਲਈ ਬੁਝ ਗਏ।