Live

India Independence Day Celebration

crimeawaz
4 Min Read
Posts
Auto Updates
Highlights
  • PAU ਗਰਾਊਂਡ 'ਚ ਸਮਾਗਮ ਦੌਰਾਨ ਸ਼ਿਰਕਤ

India Independence Day Celebration ਅੱਜ ਭਾਵ 15 ਅਗਸਤ(15 august), ਭਾਰਤ ਆਪਣਾ 78ਵਾਂ ਸੁਤੰਤਰਤਾ ਦਿਵਸ (78th swatantrata diwas) ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਇਤਿਹਾਸਕ ਲਾਲ ਕਿਲ੍ਹੇ ਤੋਂ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਹਨ। ਰਾਸ਼ਟਰ ਨੂੰ ਇਹ ਉਨ੍ਹਾਂ ਦਾ ਲਗਾਤਾਰ 11ਵਾਂ ਸੰਬੋਧਨ ਹੈ ਅਤੇ ਲਗਾਤਾਰ ਤੀਜੀ ਵਾਰ ਸੱਤਾ ‘ਚ ਪਰਤਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਸੰਬੋਧਨ ਹੈ। ਸੁਤੰਤਰਤਾ ਦਿਵਸ (independence day 2024) ਦੇ ਜਸ਼ਨਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਖਾਸ ਗੱਲ ਇਹ ਹੈ ਕਿ ਪੈਰਿਸ ਓਲੰਪਿਕ 2024 ‘ਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀ ਵੀ ਇਸ ਵਾਰ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਮਹਿਮਾਨ ਵਜੋਂ ਪਹੁੰਚੇ ਹਨ।

ਬਲਕਾਰ ਸਿੰਘ ਨੇ ਲੁਧਿਆਣਾ ਤਿਰੰਗਾ ਲਹਿਰਾਉਣ ਦੇ ਰਸਮ ਅਦਾ ਕੀਤੀ

India Independence Day Celebration

ਹੇਮੰਤ ਮਿੱਤਲ ਲੁਧਿਆਣਾ: ਦੇਸ਼ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਜਾਦੀ ਦੇ 78ਵੇਂ ਮਹੋਤਸਵ ਨੂੰ ਸਮਰਪਿਤ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਕੈਬਿਨਟ ਮੰਤਰੀ ਪੰਜਾਬ ਸਰਕਾਰ ਬਲਕਾਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।ਸਮਾਗਮ ਵਿੱਚ ਜਿਲਾ ਡਿਪਟੀ ਕਮਿਸ਼ਨਰ ,ਪੁਲਿਸ ਕਮਿਸ਼ਨਰ ਸਮੇਤ ਵਖ ਵਖ ਵਿਭਾਗਾਂ ਦੇ ਮੁਖੀਆਂ ਨੇ ਹਿੱਸਾ ਲਿਆ।

ਹੇਮੰਤ ਮਿੱਤਲ ਲੁਧਿਆਣਾ: India Independence Day Celebration ਦੇਸ਼ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਜਾਦੀ ਦੇ 78ਵੇਂ ਮਹੋਤਸਵ ਨੂੰ ਸਮਰਪਿਤ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਕੈਬਿਨਟ ਮੰਤਰੀ ਪੰਜਾਬ ਸਰਕਾਰ ਬਲਕਾਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।ਸਮਾਗਮ ਵਿੱਚ ਜਿਲਾ ਡਿਪਟੀ ਕਮਿਸ਼ਨਰ ,ਪੁਲਿਸ ਕਮਿਸ਼ਨਰ ਸਮੇਤ ਵਖ ਵਖ ਵਿਭਾਗਾਂ ਦੇ ਮੁਖੀਆਂ ਨੇ ਹਿੱਸਾ ਲਿਆ।

India Independence Day Celebration Ludhiana

India Independence Day Celebration

ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰੀ ਤਿਉਹਾਰ ਅਜਾਦੀ ਦਿਹਾੜੇ ਮੌਕੇ ਕੈਬਿਨੇਟ ਮੰਤਰੀ ਬਲਕਾਰ ਸਿੰਘ ਨੇ ਦੇਸ਼ ਦੀ ਅਜਾਦੀ ਲਈ ਹੱਸਦੇ ਹੱਸਦੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ਵਾਸੀਆਂ ਦੀ ਝੋਲੀ ਵਿੱਚ ਅਜਾਦੀ ਦਾ ਮਾਣ ਸਮਰਪਿਤ ਕਰਨ ਵਾਲੇ ਅਜਾਦੀ ਦੇ ਪਰਵਾਨਿਆਂ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕਰਦੇ ਹੋਏ ਹਰ ਦੇਸ਼ਵਾਸੀ ਨੂੰ ਵਧਾਈ ਸੰਦੇਸ਼ ਦਿੱਤਾ।

Facebook crimeawaz.in
instagram-crime awaz
twitter-crime awaz

We Are Everywhere Follow CAI

ਉਨ੍ਹਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮਗਰੋ ਝੰਡੇ ਨੂੰ ਸਲਾਮੀ ਦਿੱਤੀ ਅਤੇ ਮਾਰਚ ਪਾਸਟ ਦਾ ਮੁਆਇਨਾ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਕਦੇ ਵੀ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀ ਦੇ ਸਕਦਾ ਜਿਨ੍ਹਾਂ ਦੇ ਸਿਦਕ ਅਤੇ ਸ਼ਿੱਦਤ ਦੇ ਚੱਲਦੇ ਅੱਜ ਦੇਸ਼ਵਾਸੀ ਅਜਾਦ ਹਵਾ ਵਿੱਚ ਸਾਹ ਲੈਣ ਦਾ ਮਾਣ ਹਾਸਿਲ ਕਰ ਸਕੇ ਹਨ।

ਸਮਾਗਮ ਦੌਰਾਨ ਉਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸ਼ਹੀਦ ਸੈਨਿਕਾਂ ਅਤੇ ਵੱਖ ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ।ਸਨਮਾਨਿਤ ਹੋਣ ਵਾਲਿਆ ਵਿੱਚ ਸ਼ਹੀਦ ਅਜੇ ਕੁਮਾਰ ਦੀ ਪਤਨੀ ਮਨਜੀਤ ਕੌਰ, ਸ਼ਹੀਦ ਸੂਬੇਦਾਰ ਪਲਵਿੰਦਰ ਸਿੰਘ ਦੀ ਪਤਨੀ ਕੁਲਵਿੰਦਰ ਕੌਰ,ਸ਼ਹੀਦ ਸਿਪਾਹੀ ਦਰਸ਼ਨ ਸਿੰਘ ਦੀ ਪਤਨੀ ਅਮਰਜੀਤ ਕੌਰ,ਸ਼ਹੀਦ ਗੁਰਦੇਵ ਸਿੰਘ ਦੀ ਪਤਨੀ ਗੁਰਮੇਲ ਕੌਰ ਸ਼ਾਮਿਲ ਸਨ।

ਇਸਦੇ ਨਾਲ ਹੀ ਅੰਤਰਰਾਸ਼ਟਰੀ ਟੇਬਲ ਟੈਨਿਸ ਖਿਲਾੜੀ ਸ਼ੁਭਮ ਵਧਵਾ, ਜੂਡੋ ਖਿਡਾਰੀ ਜਤਿਨ ਕੁਮਾਰ,ਏਸ਼ੀਆ ਚੈਂਪੀਅਨ ਹੈਮਰ ਰਜਿੰਦਰ ਸਿੰਘ, ਨਾਮਚੀਨ ਸਾਹਿਤਕਾਰ ਸੁਰਜੀਤ ਪਾਤਰ ਦੇ ਪਰਿਵਾਰ, ਪੀਏਯੂ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਨੂੰ ਸ਼ਹੀਦ ਭਗਤ ਸਿੰਘ ਵਾਤਾਵਰਨ ਸੰਭਾਲ ਐਵਾਰਡ ਰੁਪਏ ਇੱਕ ਲੱਖ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਰਾਸ਼ਟਰੀ ਗਾਨ ਉਚਾਰਨ ਵਾਲੇ ਸਪੈਸ਼ਲ ਬੱਚੇ ਵੀ ਸਨਮਾਨਿਤ ਕੀਤੇ ਗਏ ਅਤੇ ਸਮਾਜ ਸੇਵਾ ਸਮੇਤ ਚੰਗੀਆਂ ਵਿਭਾਗੀ ਸੇਵਾਵਾਂ ਦੇਣ ਵਾਲੇ ਵਿਭਾਗੀ ਮੁਲਾਜ਼ਮ ਅਤੇ ਅਧਿਕਾਰੀ ਵੀ ਸਨਮਾਨਿਤ ਕੀਤੇ ਗਏ

Crime Awaz India TV
my Report Crime Awaz India Project
My Report: Send Your City News
Leave a Comment

Leave a Reply

Your email address will not be published. Required fields are marked *