AAP Punjab Sarkar

crimeawaz
3 Min Read

AAP Punjab Sarkar ਤੁਹਾਡੇ ਦੁਆਰ ਤਹਿਤ ਪਿੰਡ ਭੈਣੀ ਮਹਿਰਾਜ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ

ਭੈਣੀ ਮਹਿਰਾਜ / ਬਰਨਾਲਾ, 9 ਅਗਸਤ (ਹਰਪ੍ਰੀਤ ਸ਼ਰਮਾ) ਆਪ ਦੀ ਸਰਕਾਰ ਆਪ ਦੇ ਦੁਆਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਅੱਜ ਪਿੰਡ ਸਿੰਘਾਂ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਬੁੱਕਣਵਾਲਾ, ਸਿੰਘਾਂ ਵਾਲਾ, ਕਪੂਰੇ, ਮਹਿਰੋਂ, ਝੰਡੇਵਾਲਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ।

ਜਾਣਕਾਰੀ ਦਿੰਦਿਆਂ ਐਸ ਡੀ ਐਮ ਮੋਗਾ ਸ੍ਰ ਸਾਰੰਗਪ੍ਰੀਤ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀ ਲੋਕਾਂ  ਦੀਆਂ ਸਮੱਸਿਆਂਵਾਂ ਨੂੰ ਨੇੜੇ ਤੋਂ ਸੁਣ ਕੇ ਸਰਕਾਰੀ ਸੇਵਾਵਾਂ ਦੇ ਰਹੇ ਹਨ। 

ਪਿੰਡਾਂ ਦੇ ਲੋਕਾਂ ਨੂੰ ਕੈਂਪਾਂ ਰਾਹੀਂ ਉਹਨਾਂ ਘਰਾਂ ਦੇ ਨਜ਼ਦੀਕ ਹੀ ਸਰਕਾਰੀ ਸੇਵਾਵਾਂ ਮਿਲ ਰਹੀਆਂ ਹਨ ਜਿਸ ਤੋਂ ਆਮ ਲੋਕ ਬਹੁਤ ਖੁਸ਼ ਹਨ। ਹਰ ਹਫਤੇ ਦੇ ਦੋ ਦਿਨ ਇਹਨਾਂ ਕੈਂਪਾਂ ਦਾ ਆਯੋਜਨ ਮੋਗਾ ਦੇ ਵੱਖ ਵੱਖ ਪਿੰਡਾਂ ਵਿੱਚ ਕਰਵਾਇਆ ਜਾ ਰਿਹਾ ਹੈ।

AAP Punjab Sarkar

AAP Punjab Sarkar

ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਇਹ ਪੁਰਜ਼ੋਰ ਕੋਸ਼ਿਸ਼ ਰਹਿ ਰਹੀ ਹੈ ਕਿ ਇਹਨਾਂ ਕੈਂਪਾਂ ਜ਼ਰੀਏ ਵੱਧ ਤੋਂ ਵੱਧ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਹੋ ਸਕੇ। ਉਹਨਾਂ ਅੱਜ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਲੋਕਾਂ ਦੀਆਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਅੱਗੇ ਦੱਸਿਆ ਕਿ ਮਿਤੀ 14 ਅਗਸਤ ਦਿਨ ਬੁੱਧਵਾਰ ਨੂੰ ਲੋਪੋ, ਬੱਧਨੀ ਕਲਾਂ, ਬੱਧਨੀ ਖੁਰਦ, ਰਾਉਂਕੇ ਕਲਾਂ, ਬੀਰ ਰਾਉਂਕੇ, ਬੋਡੇ, ਬੀਰ ਬੱਧਨੀ, ਬੁਰਜ ਦੁੱਨਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਰਾਉਂਕੇ ਕਲਾਂ ਗੁਰਦੁਆਰਾ ਜੰਡ ਸਾਹਿਬ ਜਲਾਲਾਬਾਦ ਪੂਰਬੀ ਵਿਖੇ ਸੁਣੀਆਂ ਜਾਣਗੀਆਂ।

Crime Awaz India TV

ਮਿਤੀ 16 ਅਗਸਤ ਦਿਨ ਸ਼ੁੱਕਰਵਾਰ ਨੂੰ ਜਲਾਲਾਬਾਦ ਪੂਰਬੀ, ਫਤਿਹਗੜ੍ਹ ਕੋਰੋਟਾਣਾ, ਪੱਤੀ ਰਾਜਪੁਰਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਜਲਾਲਾਬਾਦ ਪੂਰਬੀ ਪੰਚਾਇਤ ਘਰ ਵਿਖੇ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 21 ਅਗਸਤ  ਦਿਨ ਬੁੱਧਵਾਰ ਨੂੰ ਰਾਜਿਆਣਾ ਪਦਾਰਥ ਪੱਤੀ ਧਰਮਸ਼ਾਲਾ ਵਿਖੇ ਵੈਰੋਕੇ, ਰਾਜਿਆਣਾ, ਉੱਗੋ ਕੇ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ।

ਮਿਤੀ 23 ਅਗਸਤ ਦਿਨ ਸ਼ੁੱਕਰਵਾਰ ਨੂੰ ਢੁੱਡੀਕੇ ਕਮਿਉਨਿਟੀ ਹਾਲ ਵਿਖੇ ਢੁੱਡੀਕੇ, ਡਾਲਾ, ਦੌਧਰ ਗਰਬੀ, ਦੌਧਰ ਸ਼ਰਕੀ, ਤਖਾਣਵੱਧ, ਮੱਲੇਆਣਾ, ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਮਿਤੀ 28 ਅਗਸਤ ਦਿਨ ਬੁੱਧਵਾਰ ਨੂੰ ਭਿੰਡਰ ਖੁਰਦ ਦੇ ਕੋਆਪਰੇਟਿਵ ਸੁਸਾਇਟੀ ਵਿਖੇ ਭਿੰਡਰ ਕਲਾਂ, ਭਿੰਡਰ ਖੁਰਦ, ਦਾਤਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ। ਮਿਤੀ 30 ਅਗਸਤ ਦਿਨ ਸ਼ੁੱਕਰਵਾਰ ਨੂੰ ਰੌਂਤਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਖਾਈ, ਦੀਨਾ, ਰੌਂਤਾ, ਬੁਰਜ ਹਮੀਰਾ, ਗਾਜੀਆਣਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ।

my Report Crime Awaz India Project
My Report: Send Barnala News
Leave a Comment

Leave a Reply

Your email address will not be published. Required fields are marked *