Robotic Knee Replacement ਰੋਬੋਟ ਨਾਲ ਗੋਡੇ ਬਦਲਣ ਦਾ ਕੈਂਪ 11 ਅਗਸਤ ਨੂੰ ਮਿੱਤਲ ਹਸਪਤਾਲ ਵਿਖੇ ਲਗਾਇਆ ਜਾਵੇਗਾ :ਡਾ: ਮੋਹਿਤ ਗੁਪਤਾ
ਬਰਨਾਲਾ 9 ਅਗਸਤ (ਅਰਿਹੰਤ ਗਰਗ ):ਬਰਨਾਲਾ ਵਿੱਚ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਆਧੁਨਿਕ ਜਾਨਸਨ ਐਂਡ ਜਾਨਸਨ ਰੋਬੋਟ ਨਾਲ ਗੋਡੇ ਬਦਲਣ ਦਾ ਕੈਂਪ 11 ਅਗਸਤ ਦਿਨ ਐਤਵਾਰ ਨੂੰ ਮਿੱਤਲ ਹਸਪਤਾਲ ਡਾਕਟਰ ਪ੍ਰਸ਼ਾਂਤ ਮਿੱਤਲ ਦੇ ਹਸਪਤਾਲ ਬੱਸ ਸਟੈਂਡ ਰੋਡ ਐਸ.ਏ.ਐਸ.ਨਗਰ ਵਿਖੇ ਲਗਾਇਆ ਜਾ ਰਿਹਾ ਹੈ।

Robotic Knee Replacement Camp at Barnala
ਇਸ ਮੌਕੇ ਬਠਿੰਡਾ ਦੇ ਮਸ਼ਹੂਰ ਗੁਪਤਾ ਹਸਪਤਾਲ ਦੇ ਆਰਥੋਪੀਡਿਕਸ ਦੇ ਮਾਹਿਰ ਡਾ:ਮੋਹਿਤ ਗੁਪਤਾ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ।ਇਸ ਸੰਬੰਧ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਪਤਾ ਹਸਪਤਾਲ ਐਮ ਡੀ ਡਾ. ਮੋਹਿਤ ਗੁਪਤਾ ਅਤੇ ਮਿੱਤਲ ਹੋਸਪਿਟਲ ਦੇ ਐਮਡੀ ਡਾਕਟਰ ਪ੍ਰਸ਼ਾਂਤ ਮਿੱਤਲ ਨੇ ਦੱਸਿਆ ਕਿ ਇਹ ਰੋਬੋਟ ਪੂਰੀ ਤਰ੍ਹਾਂ ਸੁਰੱਖਿਅਤ ਸਰਜਨ ਨਿਯੰਤਰਿਤ ਰੋਬੋਟ ਹੈ ਅਤੇ ਯੂ.ਐਸ. ਐਫ.ਡੀ.ਏ. ਦੁਆਰਾ ਪ੍ਰਮਾਣਿਤ ਰੋਬੋਟ ਹੈ।
ਉਨ੍ਹਾਂ ਦੱਸਿਆ ਕਿ ਗੁਪਤਾ ਹਸਪਤਾਲ ਵਿੱਚ ਇਸ ਆਧੁਨਿਕ ਕਿਸਮ ਦੇ ਜਾਂਨਸਨ ਐਂਡ ਜਾਨਸਨ ਰੋਬੋਟ ਨਾਲ ਗੋਡੇ ਬਦਲੇ ਜਾ ਰਹੇ ਹਨ ਹਸਪਤਾਲ ਵੱਲੋਂ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਰਨਾਲਾ ਵਿਖੇ ਰੱਖੇ ਇਸ ਕੈਂਪ ਦੌਰਾਨ ਰਜਿਸਟਰੇਸ਼ਨ ਚੈਕ ਅਪ ਫਰੀ ਕੀਤਾ ਜਾਵੇਗਾ।
ਰਜਿਸਟਰ ਹੋਣ ਵਾਲੇ ਮਰੀਜ਼ਾਂ ਨੂੰ ਖਾਸ ਤੌਰ ‘ਤੇ ਛੋਟ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਦੇ ਹਸਪਤਾਲ ਵਿੱਚ ਰੋਬੋਟ ਦੀ ਵਰਤੋਂ ਕਰਕੇ 100 ਤੋਂ ਜਿਆਦਾ ਸਫ਼ਲ ਅਪਰੇਸ਼ਨ ਕੀਤੇ ਜਾ ਚੁੱਕੇ ਹਨ ਤੁਹਾਨੂੰ ਦੱਸ ਦੇਈਏ ਕਿ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਮੋਹਿਤ ਗੁਪਤਾ ਕੋਲ ਗੋਡੇ ਬਦਲਣ ਦਾ 17 ਸਾਲ ਦਾ ਤਜ਼ਰਬਾ ਹੈ ਅਤੇ ਉਹ ਹੁਣ ਤੱਕ 10 ਹਜ਼ਾਰ ਤੋਂ ਵੱਧ ਗੋਡਿਆਂ ਦੇ ਆਪਰੇਸ਼ਨ ਕਰ ਚੁੱਕੇ ਹਨ, ਜੋ ਕਿ ਸਾਰੇ ਸਫਲ ਹੋਏ ਹਨ।