Fire Break In Trident Barnala
ਹੇਮੰਤ ਮਿੱਤਲ਼ (05-06-2024) ਜ਼ਿਲਾ ਬਰਨਾਲਾ ਚ ਬੁੱਧਵਾਰ ਦੇਰ ਰਾਤ ਤੇਜ਼ ਝੱਖੜ ਹਨੇਰੀ ਕਾਰਨ ਜ਼ਿਲੇ ਵਿੱਚ ਵੱਖ- ਵੱਖ ਚਾਰ ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਟਰਾਈਡੈਂਟ, ਆਈਓਐਲ ਧੌਲਾ ਫੈਕਟਰੀ ਵਿਖੇ ਲੱਗੀ ਅੱਗ ਦੀਆਂ ਲਾਟਾਂ ਦੂਰ- ਦੂਰ ਪਿੰਡਾਂ ਤੱਕ ਨਜ਼ਰੀਂ ਪਈਆਂ।
Fire Break In Trident Barnala
ਇਸ ਤੋਂ ਇਲਾਵਾ ਪਿੰਡ ਠੀਕਰੀਵਾਲ ਮਹਿਲ ਕਲਾਂ ਅਤੇ ਬਡਬਰ ਵਿਖੇ ਤੇਜ਼ ਹਨੇਰੀ ਕਾਰਨ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਓ ਗੱਡੀਆਂ ਅੱਗ ਤੇ ਕਾਬੂ ਪਾਉਣ ਵਿੱਚ ਜੁੱਟੀਆਂ ਹੋਈਆਂ ਹਨ। ਟਰਾਈਡੈਂਟ ਵਿੱਚ ਲੱਗੀ ਭਿਆਨਕ ਅੱਗ ਦੇ ਮੱਦੇ ਨਜ਼ਰ ਨੇੜਲੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ਵਿੱਚੋਂ ਬਾਕੀ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀਆਂ ਟੈਂਕੀਆਂ ਧੌਲਾ ਫੈਕਟਰੀ ਭੇਜਣ ਦੀ ਅਨਾਊਂਸਮੈਂਟ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਫੈਕਟਰੀ ‘ਚ ਜਮਾਂ ਕੀਤੀ ਗਈ ਤੂੜੀ ਨੂੰ ਅੱਗ ਲੱਗਣ ‘ਤੇ ਪੂਰੀ ਫੈਕਟਰੀ ਅੱਗ ਦੀ ਲਪੇਟ ‘ ਚ ਆ ਗਈ ਹੈ। ਇਸ ਨਾਲ ਨੇੜਲੇ ਪਿੰਡ ਭੈਣੀ, ਜੱਸਾ, ਫਤਿਹਗੜ੍ਹ ,ਛੰਨਾ, ਧੌਲਾ ਦੇ ਲੋਕਾਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਕਰੋੜਾਂ ਰੁਪਏ ਦੇ ਨੁਕਸਾਨ ਤੇ ਜਾਨ- ਮਾਲ ਨੂੰ ਖਤਰਾ ਪੈਦਾ ਹੋ ਗਿਆ ਹੈ।

ਇਸ ਦੇ ਨਾਲ ਹੀ ਬਰਨਾਲਾ -ਮਾਨਸਾ ਹਾਈਵੇ ਰੋਡ ਸਣੇ ਫੈਕਟਰੀ ਦੇ ਚਾਰੇਪਾਸੇ ਪਿੰਡਾਂ ਨੂੰ ਜਾਣ ਵਾਲ਼ੀਆਂ ਲਿੰਕ ਸੜਕਾਂ ‘ਤੇ ਜਾਣ ਦੀ ਪੂਰਨ ਪਾਬੰਦੀ ਲਾ ਦਿੱਤੀ ਹੈ।
ਇਸ ਦੇ ਨਾਲ ਹੀ ਬਰਨਾਲਾ ਦੇ ਨਾਲ ਲੱਗਦੇ ਜਿਲ੍ਹਿਆਂ ਚੋਂ ਅੱਗ ਬੁਝਾਊ ਗੱਡੀਆਂ ਪੁੱਜਣ ਲੱਗੀਆਂ ਹਨ। ਸੋਸ਼ਲ ਮੀਡੀਆ ‘ਤੇ ਵੀ ਲੋਕ ਅੱਗ ਤੇ ਕਾਬੂ ਪਾਉਣ ਅਤੇ ਪਿੰਡ ਵਾਸੀਆਂ ਨੂੰ ਬਚਾਉਣ ਲਈ ਅਪੀਲਾਂ ਕਰਨ ਲੱਗੇ ਹਨ।
ਟਰਾਈਡੈਂਟ ਗਰੁੱਪ ਦੇ ਮਾਲਕ ਪਦਮ ਸ਼੍ਰੀ ਡਾਕਟਰ ਰਜਿੰਦਰ ਗੁਪਤਾ ਨੇ ਸੋਸ਼ਲ ਮੀਡੀਆ ‘ਤੇ ਮੈਸੇਜ ਕਰ ਕੇ ਦੱਸਿਆ ਕਿ ਫੈਕਟਰੀ ਦੇ ਅੰਦਰ ਭਿਆਨਕ ਅੱਗ ਲੱਗੀ ਹੈ ਜੋ ਕਾਬੂ ਵਿੱਚ ਨਹੀਂ ਹੈ।