ਵਿਜੀਲੈਂਸ ਟੀਮ ਨੇ ਕਾਫ਼ੀ ਮੁਸ਼ੱਕਤ ਨਾਲ ਫੜਿਆ ਰਿਸ਼ਵਤਖ਼ੋਰ ਥਾਣੇਦਾਰ

Punjab Vigilance Bureau Arrested ASI Jagroop Singh

crimeawaz
4 Min Read
Punjab Vigilance Bureau Arrested ASI Jagroop Singh
Highlights
  • 5000 ਰੁਪਏ ਰਿਸ਼ਵਤ ਲੈਂਦਿਆਂ ਥਾਣੇਦਾਰ ਕਾਬੂ

Punjab Vigilance Bureau Arrested ASI Jagroop Singh Talwandi Sabo

ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਤਲਵੰਡੀ ਸਾਬੋ ਵਿਖੇ ਤਾਇਨਾਤ ਏ.ਐਸ.ਆਈ. ਜਗਰੂਪ ਸਿੰਘ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਨਸੀਬਪੁਰਾ ਦੇ ਵਸਨੀਕ ਲਖਵੀਰ ਸਿੰਘ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਜਿਸ ਲਈ ਛਾਪਾਮਾਰ ਟੀਮ ਨੂੰ ਕਰੀਬ 2 ਕਿਲੋਮੀਟਰ ਦੌੜ ਲਾਉਣੀ ਪਈ।

ਮਾਮਲੇ ਦਾ ਹੈਰਾਨ ਕਰਨ ਵਾਲ਼ਾ ਪਹਿਲੂ ਇਹ ਵੀ ਹੈ ਕਿ ਜਗਰੂਪ ਸਿੰਘ ਦੀ ਤਨਖਾਹ ਲੱਗਭਗ 80 ਹਜਾਰ ਰੁਪਏ ਹੈ ਪਰ ਉਹ 5000 ਰੁਪਏ ਦੀ ਮਾਮੂਲੀ ਜਿਹੀ ਰਾਸ਼ੀ ਪਿੱਛੇ ਆਪਣਾ ਅਤੇ ਪੁਲਿਸ ਵਿਭਾਗ ਨੂੰ ਸ਼ਰਮਸਾਰ ਕਰਵਾ ਦਿੱਤਾ।

ਉਂਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਹਾਲਾਤਾਂ ਨੂੰ ਦੇਖਦਿਆਂ ਜਗਰੂਪ ਸਿੰਘ ਨੂੰ ਕਿਸੇ ਹੱਦ ਤੱਕ ਕਾਰਵਾਈ ਦਾ ਵੀ ਖਦਸ਼ਾ ਸੀ।

ਇਸੇ ਕਰਕੇ ਜਦੋਂ ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਉਸ ਨੂੰ ਰਿਸ਼ਵਤ ਦੇ ਪੈਸੇ ਫੜਾਏ ਤਾਂ ਘਾਤ ਲਗਾ ਕੇ ਬੈਠੀ ਵਿਜੀਲੈਂਸ ਦੀ ਟੀਮ ਉਸ ਨੂੰ ਨਜ਼ਰੀਂ ਪੈ ਗਈ। ਇਸੇ ਦੌਰਾਨ ਉਸ ਨੇ ਰਿਸ਼ਵਤ ਦੇ ਪੈਸੇ ਤਾਂ ਫੜ ਲਏ ਪਰ ਆਪਣਾ ਬਚਾਅ ਕਰਨ ਦੇ ਚੱਕਰਾਂ ਵਿੱਚ ਆਪਣੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।

Facebook crimeawaz.in
instagram-crime awaz
twitter-crime awaz

We Are Everywhere Follow CAI

Punjab Vigilance Bureau Arrested ASI Jagroop Singh

ਜਗਰੂਪ ਸਿੰਘ ਦੇ ਭੱਜਦੇ ਸਾਰ ਹੀ ਇੱਕਦਮ ਹਰਕਤ ਵਿੱਚ ਆਈ ਵਿਜੀਲੈਂਸ ਟੀਮ ਨੇ ਆਪਣੀਆਂ ਗੱਡੀਆਂ ਉਸਦੀ ਕਾਰ ਦੇ ਪਿੱਛੇ ਲਾ ਲਈਆਂ। ਇਸੇ ਦੌਰਾਨ ਜਗਰੂਪ ਸਿੰਘ ਦੀ ਕਾਰ ਸਰਦੂਲਗੜ੍ਹ ਦੇ ਨਜ਼ਦੀਕ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ।

ਲਗਭਗ 2 ਕਿਲੋਮੀਟਰ ਤੋਂ ਪਿੱਛਾ ਕਰਦੀ ਆ ਰਹੀ ਵਿਜੀਲੈਂਸ ਦੀਆਂ ਟੀਮਾਂ ਨੇ ਜਗਰੂਪ ਸਿੰਘ ਨੂੰ ਕਾਰ ਵਿੱਚੋਂ ਉਤਰ ਕੇ ਭੱਜਣ ਤੋਂ ਪਹਿਲਾਂ ਹੀ ਦਬੋਚ ਲਿਆ। ਇਸ ਮੌਕੇ ਵਿਜੀਲੈਂਸ ਟੀਮ ਨੇ ਉਸ ਕੋਲੋਂ 5000/- ਰੁਪਏ ਬਰਾਮਦ ਕਰ ਲਏ ਜੋ ਉਸ ਨੂੰ ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਦਿੱਤੇ ਸਨ।

ਪ੍ਰਾਪਤ ਵੇਰਵਿਆਂ ਅਨੁਸਾਰ ਲਖਵੀਰ ਸਿੰਘ, ਉਸ ਦੀ ਪਤਨੀ ਅਤੇ ਲੜਕੇ ਖਿਲਾਫ਼ ਨਸੀਬਪੁਰਾ ਦੀਆਂ ਕੁਝ ਔਰਤਾਂ ਨੇ ਖਾਣਾ ਤਲਵੰਡੀ ਸਾਬੋ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਪੜਤਾਲ ਜਗਰੂਪ ਸਿੰਘ ਵੱਲੋਂ ਕੀਤੀ ਜਾ ਰਹੀ ਸੀ, ਇਸ ਸ਼ਿਕਾਇਤ ਦਾ ਨਿਬੇੜਾ ਕਰਨ ਲਈ ਜਗਰੂਪ ਸਿੰਘ ਨੇ ਲਖਵੀਰ ਸਿੰਘ ਕੋਲੋਂ ਦਸ ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਜਿਸ ਵਿੱਚੋਂ ਉਸ ਨੇ ਪੰਜ ਹਜਾਰ ਰੁਪਏ ਜਗਰੂਪ ਸਿੰਘ ਨੂੰ ਦੇ ਵੀ ਦਿੱਤੇ ਸਨ।

ਵਿਜੀਲੈਂਸ ਨੇ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।

Punjab Vigilance Bureau Arrested ASI Jagroop Singh Talwandi Sabo

Punjab Vigilance Bureau Arrested ASI Jagroop Singh Talwandi Sabo

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਲਖਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ A.S.I ਜਗਰੂਪ ਸਿੰਘ ਨੇ ਸ਼ਿਕਾਇਤ ਦਾ ਨਿਪਟਾਰਾ ਕਰਨ ਬਦਲੇ 10,000 ਰੁਪਏ ਰਿਸ਼ਵਤ ਮੰਗੀ ਅਤੇ ਉਹ ਪਹਿਲਾਂ ਹੀ ਉਸ ਕੋਲ਼ੋਂ 5000 ਰੁਪਏ ਲੈ ਚੁੱਕਾ ਹੈ।

ਇਸ ਸੰਬੰਧ ਵਿਚ ਲਖਵੀਰ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਬਠਿੰਡਾ ਵਿਜੀਲੈਂਸ ਦੀ ਟੀਮ ਨੇ ਸੋਮਵਾਰ ਨੂੰ ਥਾਣਾ ਤਲਵੰਡੀ ਦੇ ਲਾਗੇ ਆਪਣਾ ਜਾਲ ਵਿਛਾ ਲਿਆ। ਇਸੇ ਦੌਰਾਨ ਜਗਰੂਪ ਸਿੰਘ ਬਾਕੀ ਦੇ 5000 ਰੁਪਏ ਲੈਣ ਲਈ ਆਪਣੀ ਕਾਰ ਵਿੱਚ ਸਵਾਰ ਹੋ ਕੇ ਥਾਣੇ ਤੋਂ ਬਾਹਰ ਆਇਆ ਅਤੇ ਨਜ਼ਦੀਕ ਇੱਕ ਚੌਕ ਵਿਚ ਲਖਵੀਰ ਸਿੰਘ ਤੋਂ ਪੈਸੇ ਲੈ ਲਏ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਬਾਅਦ ਵਿਜੀਲੈਂਸ ਦੀ ਟੀਮ ਨੇ ਟਰੈਪ ਲਗਾ ਕੇ ਏ.ਐਸ.ਆਈ. ਜਗਰੂਪ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 5000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ਉੱਤੇ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਏ.ਐਸ.ਆਈ.ਜਗਰੂਪ ਸਿੰਘ ਖਿਲਾਫ ਥਾਣਾ ਵਿਜੀਲੈਂਸ ਬਠਿੰਡਾ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

my Report Crime Awaz India Project
My Report: Send News

Punjab Vigilance Bureau Arrested ASI Jagroop Singh

TAGGED:
Leave a comment

Leave a Reply

Your email address will not be published. Required fields are marked *