ਦੇਸ਼ ਦੀ ਆਨ, ਬਾਨ ਤੇ ਸ਼ਾਨ ਨੂੰ ਉੱਚਾ ਰੱਖਣ ਦਾ ਸੰਕਲਪ, ਹਰ ਘਰ ਵਿੱਚ ਹੋਵੇਗਾ ਤਿਰੰਗਾ
ਬੁੱਧਵਾਰ ਸ਼ਾਮ ਨੂੰ ਗੁਰੂ ਪੁੰਨਿਆ ਦੇ ਸ਼ੁਭ ਮੌਕੇ ’ਤੇ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ ਸੈਂਕੜੇ ਥਾਵਾਂ ’ਤੇ MSG Online Gurukul ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਗੁਰੂ ਪੁੰਨਿਆ ਦਾ ਤਿਉਹਾਰ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਵੱਲੋਂ ਆਨਲਾਈਨ ਉਤਸ਼ਾਹ, ਅਨੋਖੀ ਗੁਰੂ ਭਗਤੀ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ।
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਦੀ ਭਲਾਈ ਲਈ ਦੋ ਨਵੇਂ ਕਾਰਜ ਆਰੰਭੇ, ਜਿਸ ਵਿਚ ਸਾਧ-ਸੰਗਤ ਨੇ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ‘ਤਿਰੰਗਾ’ ਲਗਾਉਣ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਦੇਸ਼ ਵਿੱਚ ਸਵੱਛ ਭਾਰਤ ਮੁਹਿੰਮ ਨੂੰ ਹੁਲਾਰਾ ਦੇਣ ਲਈ ਰਾਜ ਮਾਰਗਾਂ ਅਤੇ ਵੱਡੇ ਸ਼ਹਿਰਾਂ ਵਿੱਚ ਮੋਬਾਈਲ ਟਾਇਲਟ ਦਾ ਪ੍ਰਬੰਧ ਕਰਨ ਦਾ ਪ੍ਰਣ ਲਿਆ। ਇਸ ਨਾਲ ਮਾਨਵਤਾ ਭਲਾਈ ਕਾਰਜਾਂ ਦੀ ਗਿਣਤੀ 142 ਤੱਕ ਪਹੁੰਚ ਗਈ ਹੈ।
MSG Online Gurukul ਦੇਸ਼ ਦੀ ਆਨ, ਬਾਨ ਤੇ ਸ਼ਾਨ ਨੂੰ ਉੱਚਾ ਰੱਖਣ ਦਾ ਸੰਕਲਪ
ਹਜਾਰਾਂ ਦੀ ਗਿਣਤੀ ’ਚ ਪਹੁੰਚੀ ਬਲਾਕ ਬਰਨਾਲਾ ਦੀ ਸਾਧ ਸੰਗਤ ਨੇ ਬਰਨਾਲਾ ਭਗਤਾ ਰੋਡ ਤੇ ਸਥਿਤ ਨਾਮ ਚਰਚਾ ਵਿਚ ਹੋਏ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਗੁਰੂ ਮਹਿਮਾ ਨੂੰ ਦਰਸਾਉਂਦਾ ਸ਼ਾਨਦਾਰ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਤਿਗੁਰੂ ’ਚ ਦਿ੍ਰੜ੍ਹ ਵਿਸ਼ਵਾਸ ਨੂੰ ਦਰਸਾਉਦੀ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਗੁਰੂ ਸ਼ਬਦ ਆਪਣੇ ਆਪ ਵਿੱਚ ਬਹੁਤ ਵੱਡਾ ਸ਼ਬਦ ਹੈ।
‘ਗੁ’ ਦਾ ਅਰਥ ਹੈ ਹਨੇ੍ਹਰਾ ਅਤੇ ‘ਰੂ’ ਦਾ ਅਰਥ ਹੈ ਪ੍ਰਕਾਸ਼। ਜੋ ਅਗਿਆਨਤਾ ਦੇ ਹਨੇ੍ਹਰੇ ਵਿਚ ਗਿਆਨ ਦਾ ਦੀਵਾ ਜਗਾਉਦਾ ਹੈ ਅਤੇ ਬਦਲੇ ਵਿਚ ਕਿਸੇ ਤੋਂ ਕੁਝ ਨਹੀਂ ਨਾ ਲਵੇ। ਉਹੀ ਸੱਚਾ ਗੁਰੂ ਹੈ। ਗੁਰੂ ਦੀ ਲੋੜ ਹਮੇਸ਼ਾ ਤੋਂ ਸੀ, ਹੈ ਅਤੇ ਹਮੇਸ਼ਾ ਰਹੇਗੀ। ਖਾਸ ਤੌਰ ’ਤੇ ਜਿੱਥੇ ਅਧਿਆਤਮਿਕਤਾ, ਸੂਫੀਅਤ, ਆਤਮਾ ਅਤੇ ਪਰਮਾਤਮਾ ਦੀ ਚਰਚਾ ਹੁੰਦੀ ਹੈ, ਉਸ ਲਈ ਇੱਕ ਗੁਰੂ ਬਹੁਤ ਜ਼ਰੂਰੀ ਹੈ।

ਹਰ ਘਰ ਵਿੱਚ ਹੋਵੇ ਤਿਰੰਗਾ
ਸਾਧ-ਸੰਗਤ ਨੇ ਪ੍ਰਣ ਕੀਤਾ ਕਿ ਸਾਨੂੰ ਆਪਣੇ ਦੇਸ਼ ਹਿੰਦੁਸਤਾਨ ’ਤੇ ਮਾਣ ਹੈ। ਅੱਜ ਗੁਰੂ ਪੁੰਨਿਆ ਦੇ ਦਿਹਾੜੇ ’ਤੇ, ਅਸੀਂ ਸਾਰੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਰਸਾਏ ਦੇਸ਼ ਭਗਤੀ ਦੇ ਮਾਰਗ ’ਤੇ ਚੱਲਦੇ ਹੋਏ, ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ‘ਤਿਰੰਗੇ’ ਦਾ ਮਾਣ ਹਮੇਸ਼ਾ ਉੱਚਾ ਰੱਖਾਂਗੇ। ਅਸੀਂ ਆਪਣੇ ਦੇਸ਼ ਦੇ ਮਹਾਨ ਸੱਭਿਆਚਾਰ ਨੂੰ ਬਚਾਵਾਂਗੇ ਅਤੇ ਆਪਣੇ ਦੇਸ਼ ਦਾ ਝੰਡਾ ਆਪਣੇ ਘਰ ਵਿੱਚ ਸਥਾਪਿਤ ਕਰਾਂਗੇ।
ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਸਵੱਛ ਭਾਰਤ ਅਭਿਆਨ ਨੂੰ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਹੁਤ ਲੰਮੀਆਂ ਸੜਕਾਂ ਦੇ ਕਿਨਾਰਿਆਂ ਜਾਂ ਵੱਡੇ ਸ਼ਹਿਰਾਂ ਵਿੱਚ ਜਿੱਥੇ ਸੀਵਰੇਜ ਦੀਆਂ ਪਾਈਪਾਂ ਹਨ, ਉੱਥੇ ਮੋਬਾਇਲ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਡਾ ਦੇਸ਼ ਸਾਫ ਸੁਥਰਾ ਰਹੇ, ਇਸ ਸੱਦੇ ’ਤੇ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਣ ਲਿਆ ਅਤੇ ਆਪੋ-ਆਪਣੇ ਖੇਤਰਾਂ ’ਚ ਜਲਦ ਹੀ ਇਸ ’ਤੇ ਕੰਮ ਸ਼ੁਰੂ ਕਰਨ ਦੀ ਹਾਮੀ ਭਰੀ।
ਪੂਜਨੀਕ ਗੁਰੂ ਜੀ ਨੇ ਪ੍ਰਸ਼ਾਸਨ ਦੀ ਆਗਿਆ ਨਾਲ ਇਹ ਕੰਮ ਕਾਨੂੰਨੀ ਤੌਰ ’ਤੇ ਕਰਨ ਲਈ ਕਿਹਾ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਇਸ ਨਾਲ ਸਾਡਾ ਦੇਸ਼ ਸਾਫ਼-ਸੁਥਰਾ ਰਹੇਗਾ ਅਤੇ ਕੋਈ ਵੀ ਬਾਹਰੋਂ ਆ ਕੇ ਸਾਡੇ ਦੇਸ਼ ਨੂੰ ‘ਡਰਟੀ ਭਾਰਤ’ ਨਹੀਂ ਕਹੇਗਾ।
MSG Online Gurukul ਵੱਡੀਆਂ ਸੜਕਾਂ ਤੇ ਸ਼ਹਿਰਾਂ ਵਿੱਚ ਲਾਏ ਜਾਣਗੇ ਮੋਬਾਇਲ ਟਾਇਲਟ
ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਸੜਕ ਕਿਨਾਰੇ ਪਿਸ਼ਾਬ ਜਾਂ ਗੰਦਗੀ ਫੈਲਾ ਦਿੰਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ, ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਲਈ ਉਹ ਇਹ ਮੁਹਿੰਮ ਸ਼ੁਰੂ ਕਰ ਰਹੇ ਹਨ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਨੇ ਵਿਦੇਸ਼ ਦੀ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਮੋਬਾਇਲ ਪਖਾਨਿਆਂ ਦਾ ਪ੍ਰਬੰਧ ਕਰਦੇ ਹਨ, ਉਸ ਥਾਂ ’ਤੇ ‘ਭਾਰਤ’ ਸ਼ਬਦ ਜ਼ਰੂਰ ਲਿਖਣ ਤਾਂ ਜੋ ਪਤਾ ਲੱਗ ਸਕੇ ਕਿ ਸਵੱਛ ਭਾਰਤ ਦੀ ਮੁਹਿੰਮ ਇਕੱਲੇ ਭਾਰਤ ’ਚ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਚੱਲ ਰਹੀ ਹੈ। ਇਸ ਮੌਕੇ ਸਮੂਹ ਧਰਮਾਂ ਦਾ ਪ੍ਰਸ਼ਾਦ, ਬੂੰਦੀ, ਕੜਾਹ, ਸੇਵੀਆਂ ਅਤੇ ਕੇਕ ਵੀ ਸਾਧ-ਸੰਗਤ ਨੂੰ ਵੰਡੇ ਗਏ।
ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ‘ਸ਼ਾਹ ਸਤਿਨਾਮ ਜੀ ਹੋ ਗਿਆ ਹੈ ਮੇਰਾ’ ਦਾ ਭਜਨ ਅਤੇ ਮੈਸ਼ਅੱਪ ਵੀ ਸੁਣਾਇਆ।
Saint Dr. MSG Online Gurukul
ਇਸ ਮੌਕੇ ਬਲਾਕ ਦੇ 15 ਮੈਂਬਰ, ਸੁਜਾਨ ਭੈਣਾਂ ਅਤੇ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਅਤੇ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।