Patiala Violence 2022 : ਪਟਿਆਲਾ ਮਾਮਲੇ ‘ਚ ਵੱਡਾ ਖੁਲਾਸਾ

crimeawaz
1 Min Read
Highlights
  • ਪਰਵਾਨਾ 'ਤੇ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਖਾੜਕੂਵਾਦ ਨੂੰ ਭੜਕਾਉਣ ਦੇ ਦੋਸ਼ ਲੱਗੇ ਹਨ।

Patiala Violence ਪਹਿਲਾਂ ਤੋਂ ਹੀ ਕੀਤੀ ਹੋਈ ਸੀ ਹਿੰਸਾ ਦੀ ਤਿਆਰੀ

ਕ੍ਰਾਈਮ ਆਵਾਜ਼ ਇੰਡੀਆ ਬਿਊਰੋ, ਚੰਡੀਗੜ੍ਹ : ਪਟਿਆਲਾ ‘ਚ ਭੜਕੀ ਹਿੰਸਾ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਖ਼ਾਲਿਸਤਾਨੀਆਂ ਨੇ ਪਟਿਆਲਾ ‘ਚ ਹਿੰਸਾ ਦੀ ਤਿਆਰੀ ਪਹਿਲਾਂ ਤੋਂ ਕੀਤੀ ਹੋਈ ਸੀ। ਹਿੰਸਾ ਦੇ ਮੁੱਖ ਮੁਲਜ਼ਮ ਬਰਜਿੰਦਰ ਸਿੰਘ ਪਰਵਾਨਾ (Barjinder Singh Parwana) ਦੀ 22 ਅਪ੍ਰੈਲ ਦੀ ਵੀਡੀਓ ਤੋਂ ਇਸ ਦਾ ਖੁਲਾਸਾ ਹੋਇਆ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਵੀਡੀਓ ‘ਚ ਪਰਵਾਨਾ ਸ਼ਰੇਆਮ ਹਿੰਸਾ ਦੀ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾ ਰਿਹਾ ਹੈ।

Patiala Violence

Patiala Violence

ਬਰਜਿੰਦਰ ਸਿੰਘ ਪਰਵਾਨਾ ਦੀ ਹਿੰਸਾ ਤੋਂ ਬਾਅਦ ਮੂੰਹ ਲੁਕਾ ਕੇ ਭੱਜਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਕਿਸਾਨ ਅੰਦੋਲਨ ‘ਚ ਬਰਜਿੰਦਰ ਸ਼ਾਮਲ ਸੀ। ਬਰਜਿੰਦਰ ‘ਤੇ ਦੋਸ਼ ਹੈ ਕਿ ਉਸ ਨੇ ਹਿੰਸਾ ਵੇਲੇ ਸਿੱਖ ਪੰਥ ਦੇ ਲੋਕਾਂ ਨੂੰ ਭੜਕਾ ਕੇ ਮੰਦਰ ਵੱਲ ਭੇਜਿਆ ਸੀ।

Patiala Violence 2022

ਵੀਡੀਓ ‘ਚ ਪਰਵਾਨਾ ਐੱਸਐੱਸਪੀ ਪਟਿਆਲਾ ਦੇ ਆਫਿਸ ਦੇ ਬਾਹਰ ਖ਼ਾਲਿਸਤਾਨ ਵਿਰੋਧੀ ਰੈਲੀ ਹੋਣ ‘ਤੇ ਹਿੰਸਾ ਦੀ ਧਮਕੀ ਦਿੰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਬਰਜਿੰਦਰ ਕਹਿ ਰਿਹਾ ਹੈ ਕਿ ਜੇਕਰ 29 ਨੂੰ ਖ਼ਾਲਿਸਤਾਨ ਵਿਰੋਧੀ ਰੈਲੀ ਹੋਈ ਤਾਂ ਠੀਕ ਨਹੀਂ ਹੋਵੇਗਾ।

Read More News

Crime Awaz India

Leave a Comment

Leave a Reply

Your email address will not be published. Required fields are marked *