Punjab News: ਹੱਡੀਆਂ ਦੇ ਮਾਹਿਰ ਡਾਕਟਰ ਸਾਹਿਲ ਸਿੰਗਲਾ ਹੁਣ ਸੂਦ ਨਰਸਿੰਗ ਹੋਮ ਵਿਖੇ ਨਿਭਾਉਣਗੇ ਨਿਰੰਤਰ ਸੇਵਾਵਾਂ

Nishi Kashyap
5 Min Read

ਬਰਨਾਲਾ, 25 ਮਾਰਚ ( ਮਨਮੋਹਨ ਗਰਗ)

Punjab News: ਜ਼ਿਲ੍ਹਾ ਬਰਨਾਲਾ ਤੇ ਆਸਪਾਸ ਦੇ ਇਲਾਕਾ ਨਿਵਾਸੀਆਂ ਲਈ ਸਿਹਤ ਸੇਵਾਵਾਂ ਦੇ ਖੇਤਰ ’ਚ ਲੋਕਾਂ ਨੂੰ ਇਕ ਵੱਡੀ ਸਹੂਲਤ ਮਿਲਣ ਜਾ ਰਹੀ ਹੈ। (Punjab News) ਹੱਡੀਆਂ ਤੇ ਜੋੜਾਂ ਦੇ ਰੋਗਾਂ ਦੇ ਮੰਨੇ-ਪ੍ਰਮੰਨੇ ਮਾਹਿਰ ਡਾਕਟਰ ਸਾਹਿਲ ਸਿੰਗਲਾ ਭਦੌੜ ਵਾਲੇ ਹੁਣ ਬਰਨਾਲਾ ਸ਼ਹਿਰ ਵਿਖੇ ਆਪਣੀਆਂ

ਪੱਕੀਆਂ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਨ। ਡਾ. ਸਾਹਿਲ ਸਿੰਗਲਾ ਅੱਜ ਬੁਧਵਾਰ ਤੋਂ ਸਥਾਨਕ ਆਈਟੀਆਈ ਚੌਂਕ ਵਿਖੇ ਸਥਿਤ ਸੂਦ ਨਰਸਿੰਗ ਹੋਮ ’ਚ ਆਪਣੀ ਓਪੀਡੀ ਦਾ ਆਗਾਜ਼ ਕਰਨਗੇ। ਜ਼ਿਕਰਯੋਗ ਹੈ ਕਿ ਡਾ. ਸਾਹਿਲ ਸਿੰਗਲਾ ਦੀ ਕਾਬਲੀਅਤ ਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਸਦਕਾ ਪੂਰੇ ਇਲਾਕੇ ’ਚ ਉਨ੍ਹਾਂ ਦਾ ਵੱਡਾ ਨਾਮ ਹੈ।

ਹੁਣ ਉਨ੍ਹਾਂ ਵਲੋਂ ਬਰਨਾਲਾ ਵਿਖੇ ਨਿਰੰਤਰ ਬੈਠਣ ਦੇ ਫੈਸਲੇ ਨਾਲ ਸ਼ਹਿਰ ਤੇ ਨੇੜਲੇ ਪਿੰਡਾਂ ਦੇ ਮਰੀਜ਼ਾਂ ਨੂੰ ਹੱਡੀਆਂ ਦੇ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ’ਚ ਜਾਣ ਦੀ ਲੋੜ ਨਹੀਂ ਪਵੇਗੀ। ਡਾਕਟਰ ਸਾਹਿਲ ਸਿੰਗਲਾ ਨੇ ਮਰੀਜ਼ਾਂ ਦੀ ਸਹੂਲਤ ਤੇ ਉਨ੍ਹਾਂ ਨੂੰ ਐਮਰਜੈਂਸੀ ਸਮੇਂ ਤੁਰੰਤ ਸੇਵਾਵਾਂ ਦੇਣ ਦੇ ਮਕਸਦ ਨਾਲ ਹੁਣ ਉਨ੍ਹਾਂ ਨੇ ਆਪਣੇ ਪਰਿਵਾਰ ਸਣੇ ਬਰਨਾਲਾ ’ਚ ਹੀ ਆਪਣੀ ਪੱਕੀ ਰਿਹਾਇਸ਼ ਕਰ ਲਈ ਹੈ। Punjab News

ਡਾਕਟਰ ਸਿੰਗਲਾ (Punjab News) ਦਾ ਸ਼ਹਿਰ ’ਚ ਹੀ ਮੌਜੂਦ ਹੋਣਾ ਮਰੀਜ਼ਾਂ ਲਈ ਇਕ ਵੱਡਾ ਭਰੋਸਾ ਹੈ ਕਿਉਂਕਿ ਹੱਡੀਆਂ ਤੇ ਸੱਟ-ਫੇਟ ਦੇ ਮਾਮਲਿਆਂ ’ਚ ਕਈ ਵਾਰ ਅਚਨਚੇਤ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ। ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ’ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਕ ਤਜ਼ਰਬੇਕਾਰ ਡਾਕਟਰ ਦਾ ਬਰਨਾਲਾ ’ਚ ਪੱਕੇ ਤੌਰ `ਤੇ ਸੇਵਾਵਾਂ ਦੇਣਾ ਸ਼ਹਿਰ ਦੇ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰੇਗਾ। ਹੱਡੀਆਂ ਦੀਆਂ ਬੀਮਾਰੀਆਂ ਤੋਂ ਪੀੜਤ ਲੋਕ ਹੁਣ ਅੱਜ ਬੁੱਧਵਾਰ ਤੋਂ ਸੂਦ ਨਰਸਿੰਗ ਹੋਮ ਵਿਖੇ ਪਹੁੰਚ ਕੇ ਡਾ. ਸਾਹਿਲ ਸਿੰਗਲਾ ਦੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ (Punjab News) ਹਨ।

—ਓਪੀਡੀ ਦਾ ਸਮਾਂ ਤੇ ਸਹੂਲਤਾਂ

ਡਾ. ਸਾਹਿਲ ਸਿੰਗਲਾ ਨੇ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਨੂੰ ਮੁਖ ਰੱਖਦੇ ਹੋਏ ਓਪੀਡੀ ਲਈ ਦੋ (Punjab News) ਸਮੇਂ ਨਿਰਧਾਰਿਤ ਕੀਤੇ ਹਨ। ਸੂਦ ਨਰਸਿੰਗ ਹੋਮ ਵਿਖੇ ਮਰੀਜ਼ਾਂ ਦੀ ਜਾਂਚ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਤੇ ਸ਼ਾਮ 4 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ। ਇਨ੍ਹਾਂ ਸਮਿਆਂ ਦੌਰਾਨ ਮਰੀਜ਼ ਆਪਣੀ ਹਰ ਤਰ੍ਹਾਂ ਦੀ ਹੱਡੀਆਂ ਨਾਲ ਸਬੰਧਿਤ ਸਮੱਸਿਆਵਾਂ, ਜਿਵੇਂ ਕਿ ਗਠੀਆ, ਜੋੜਾਂ ਦਾ ਦਰਦ, ਰੀੜ੍ਹ ਦੀ ਹੱਡੀ ਦੀ ਤਕਲੀਫ ਤੇ ਪੁਰਾਣੀਆਂ ਸੱਟਾਂ ਦੇ ਇਲਾਜ ਲਈ ਸਲਾਹ ਲੈ ਸਕਦੇ ਹਨ। (Punjab News)

—ਦਾਖਲ ਮਰੀਜ਼ਾਂ ਲਈ ਆਧੁਨਿਕ ਪ੍ਰਬੰਧ

ਡਾ. ਸਾਹਿਲ ਸਿੰਗਲਾ ਨੇ ਦੱਸਿਆ ਕਿ ਸੂਦ ਨਰਸਿੰਗ ਹੋਮ ਵਿਖੇ ਨਾ ਸਿਰਫ਼ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਬਲਕਿ ਲੋੜਵੰਦ ਤੇ ਗੰਭੀਰ ਮਰੀਜ਼ਾਂ ਨੂੰ ਦਾਖਲ ਕਰਨ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹੱਡੀਆਂ ਦੇ ਅਪਰੇਸ਼ਨਾਂ ਤੇ ਹੋਰ ਗੁੰਝਲਦਾਰ ਬੀਮਾਰੀਆਂ ਦੇ ਇਲਾਜ ਲਈ ਇਥੇ ਮਾਹਿਰ ਸਟਾਫ ਤੇ ਆਧੁਨਿਕ ਮਸ਼ੀਨਰੀ ਉਪਲਬਧ ਹੈ। ਡਾਕਟਰ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦਾ ਮੁਖ ਟੀਚਾ ਮਰੀਜ਼ਾਂ ਨੂੰ ਘੱਟ ਖਰਚੇ ’ਚ ਵਧੀਆ ਤੇ ਮਿਆਰੀ ਇਲਾਜ ਮੁਹੱਈਆ ਕਰਵਾਉਣਾ ਹੈ।

—ਤਜ਼ਰਬੇ ਤੇ ਮਾਨਵੀ ਸੇਵਾਵਾਂ ਦਾ ਸੁਮੇਲ (Punjab News)

ਡਾ. ਸਾਹਿਲ ਸਿੰਗਲਾ ਦੀ ਖਾਸੀਅਤ ਇਹ ਹੈ ਕਿ ਉਹ ਮਰੀਜ਼ਾਂ ਨੂੰ ਨਾ ਸਿਰਫ਼ ਦਵਾਈਆਂ ਰਾਹੀਂ। ਸਗੋਂ ਆਪਣੀ ਹਮਦਰਦੀ ਤੇ ਸੁਚੱਜੀ ਸਲਾਹ ਰਾਹੀਂ ਵੀ ਜਲਦੀ ਠੀਕ ਹੋਣ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੇ ਪੁਰਾਣੇ ਰਿਕਾਰਡ ਤੇ ਭਦੌੜ ਇਲਾਕੇ ’ਚ ਕੀਤੇ ਗਏ ਸਫ਼ਲ ਇਲਾਜਾਂ ਤੋਂ ਸਪੱਸ਼ਟ ਹੈ ਕਿ ਉਹ ਹੱਡੀਆਂ ਦੇ ਗੁੰਝਲਦਾਰ ਅਪਰੇਸ਼ਨਾਂ ਤੇ ਜੋੜਾਂ ਦੇ ਬਦਲਣ ਵਰਗੇ ਮਾਮਲਿਆਂ ’ਚ ਵੀ ਮਾਹਿਰ ਹਨ।

ਬਰਨਾਲਾ ਦੇ ਸੂਦ ਨਰਸਿੰਗ ਹੋਮ ਵਿਖੇ ਹੁਣ ਮਰੀਜ਼ਾਂ ਲਈ ਨਵੀਨਤਮ ਤਕਨੀਕਾਂ ਤੇ ਫਿਜ਼ੀਓਥੈਰੇਪੀ ਵਰਗੀਆਂ ਸਹੂਲਤਾਂ ਦਾ ਤਾਲਮੇਲ ਵੀ ਉਪਲਬਧ ਹੋਵੇਗਾ ਤਾਂ ਜੋ ਹਰ ਉਮਰ ਦੇ ਲੋਕਾਂ ਨੂੰ ਖ਼ਾਸ ਕਰਕੇ ਬਜ਼ੁਰਗਾਂ ਨੂੰ ਗੋਡਿਆਂ ਤੇ ਚੂਲੇ ਦੇ ਦਰਦ ਤੋਂ ਸਥਾਈ ਨਿਜਾਤ ਮਿਲ ਸਕੇ। ਡਾਕਟਰ ਸਿੰਗਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬਰਨਾਲਾ ਵਿਖੇ ਆਉਣ ਦਾ ਮੁਖ ਮਕਸਦ ਲੋਕਾਂ ਨੂੰ ਆਪਣੇ ਸ਼ਹਿਰ ’ਚ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *