Punjab News: ਹੈਲਥ ਵੈਲਨੈੱਸ ਸੈਂਟਰ ਕੋਟਦੁੱਨਾ ਬਣਿਆ ਰਾਸ਼ਟਰੀ ਗੁਣਵੱਤਾ ਪ੍ਰਾਪਤ ਸੈਂਟਰ

Nishi Kashyap
2 Min Read

ਬਰਨਾਲਾ, 25 ਮਾਰਚ

Punjab News: ਸਿਹਤ ਵਿਭਾਗ ਵਿਭਾਗ ਬਰਨਾਲਾ ਦੀ ਇੱਕ ਹੋਰ ਪ੍ਰਾਪਤੀ, ਹੈਲਥ ਵੈਲਨੈੱਸ ਸੈਂਟਰ ਕੋਟਦੁੱਨਾ (ਧਨੌਲਾ) ਨੇ ਰਾਸ਼ਟਰੀ ਪ੍ਰਮਾਣ ਪੱਤਰ ਪ੍ਰਾਪਤ ਹੈਲਥ ਵੈਲਨੈੱਸ ਸੈਂਟਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।

(Punjab News) ਇਸ ਅਨੁਸਾਰ ਸਾਲ 2025 ਦੀ ਰਾਸ਼ਟਰੀ ਪੱਧਰ ਦੀ (ਨੈਸ਼ਨਲ ਕੁਆਲਟੀ ਐਸ਼ੋਰੈਂਸ ਸਟੈਂਡਰਡ) ਜਾਂਚ ਵਿੱਚ 89.15% ਫੀਸਦੀ ਸਕੋਰ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ਦਾ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਕੀਤਾ ਹੈ।

ਇਸ ਬਾਰੇ ਟੀਮ ਵੱਲੋਂ ਕੁਝ ਮਹੀਨੇ ਪਹਿਲਾਂ ਕੋਟਦੁੱਨਾ ਸੈਂਟਰ ਦਾ ਦੌਰਾ ਕੀਤਾ ਗਿਆ ਸੀ ਤੇ ਸਿਹਤ ਸੇਵਾਵਾਂ ਦੇ ਵੱਖ ਵੱਖ ਪੈਮਾਨਿਆਂ ਦੀ ਜਾਂਚ ਕੀਤੀ ਗਈ ਸੀ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡਿਪਟੀ (Punjab News) ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸਮੇਂ ਦੇ ਹਾਣ ਦਾ ਬਣਦੇ ਹੋਏ ਕਦਮ ਅੱਗੇ ਵਧਾਏ ਜਾ ਰਹੇ ਹਨ, ਜਿਸ ਦੇ ਸਦਕਾ ਜ਼ਿਲ੍ਹਾ ਬਰਨਾਲਾ ਦੇ ਹੈਲਥ ਵੈਲਨੈੱਸ ਸੈਂਟਰ ਕੋਟਦੁੱਨਾ ਨੇ ਰਾਸ਼ਟਰੀ ਪੱਧਰ ਦੀ ਗੁਣਵੱਤਾ ਜਾਂਚ ਨੂੰ ਪਾਸ ਕੀਤਾ ਹੈ। (Punjab News)

ਡਾ. ਹਰੀਪਾਲ ਸਿੰਘ ਸਿੱਧੂ ਸਿਵਲ ਸਰਜਨ ਬਰਨਾਲਾ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਿਹਤ ਵਿਭਾਗ ਬਰਨਾਲਾ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਸਿਹਤ ਵਿਭਾਗ ਤਨਦੇਹੀ ਨਾਲ ਸਿਹਤ ਸੇਵਾਵਾਂ ਖੇਤਰ ਵਿੱਚ ਆਪਣਾ ਕੰਮ ਕਰ ਰਿਹਾ ਹੈ, ਜਿਸ ਦਾ ਫ਼ਾਇਦਾ ਆਮ ਲੋਕਾਂ ਨੂੰ ਪਹੁੰਚ ਰਿਹਾ ਹੈ।

ਸਿਵਲ ਸਰਜਨ ਬਰਨਾਲਾ ਨੇ ਇਸ ਕੌਮੀ ਪੱਧਰ ਦਾ ਸਰਟੀਫਿਕੇਟ ਮਿਲਣ ਦੀ ਪ੍ਰਾਪਤੀ ਦਾ ਸਿਹਰਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ, ਡਾ. ਸਤਵੰਤ ਔਜਲਾ ਸੀਨੀਅਰ ਮੈਡੀਕਲ ਅਫ਼ਸਰ ਧਨੌਲਾ, ਡਾ ਰਿੰਮੀ ਮਾਇਕਰੋਬਾਇਲੋਜਿਸਟ, ਡਾ. ਸਵਦੀਪ ਚਹਿਲ ਜ਼ਿਲ੍ਹਾ ਨੋਡਲ ਅਫ਼ਸਰ, ਡਾ. ਦਿਨੇਸ਼ ਬਾਂਸਲ ਬਲਾਕ ਨੋਡਲ ਅਫ਼ਸਰ, ਜੋਤੀ ਮਿੱਤਲ ਸੀ.ਐਚ.ਓ. , ਇੰਦਰਜੀਤ ਕੌਰ ਏ ਐਨ ਐਮ, ਗੁਰਦੀਪ ਸਿੰਘ ਸਿਹਤ ਵਰਕਰ , ਇੰਦਰਜੀਤ ਕੌਰ ਏ.ਐਨ.ਐਨ,ਅਤੇ ਆਸ਼ਾ ਵਰਕਰਾਂ ਨੂੰ ਦਿੱਤਾ, ਜਿਨ੍ਹਾਂ ਨੇ ਆਪਣੀ ਡਿਉਟੀ ਬੇਹੱਦ ਤਨਦੇਹੀ ਨਾਲ ਨਿਭਾ ਰਹੇ ਹਨ ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *