Punjab News: ਲੋਕ ਮੋਰਚਾ ਪੰਜਾਬ ਵੱਲੋਂ ਇਨਕਲਾਬੀ ਤਬਦੀਲੀ ਲਈ 23 ਮਾਰਚ ਨੂੰ ਕਨਵੈਨਸ਼ਨ ਦੀ ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦੇਣ ਉਪਰੰਤ ਕੀਤੀ ਜਾਵੇਗੀ

Nishi Kashyap
3 Min Read

ਭੁੱਚੋ ਮੰਡੀ ਨਥਾਣਾ 21ਮਾਰਚ (ਹਰਬੰਸ ਸਿੰਘ ਭੋਲਾ)

Punjab News: ਲੋਕ ਮੋਰਚਾ ਪੰਜਾਬ ਨੇ ਆਪਣੀ ਸੁਬਾਈ ਜਥੇਬੰਦਕ ਕਨਵੈਨਸ਼ਨ ਨੂੰ ਸਫਲਤਾ ਪੂਰਵਕ ਸਿਰੇ ਚਾੜ੍ਹਦਿਆਂ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਾਂਝੇ ਨੀਤੀ ਹੱਲੇ ਖਿਲਾਫ ਸਾਂਝੇ ਸੰਘਰਸ਼ ਉਸਾਰਦੇ ਹੋਏ ਇਸ ਪ੍ਰਬੰਧ ਦੀ ਬੁਨਿਆਦੀ ਤਬਦੀਲੀ ਦੇ ਰਾਹ ਉੱਤੇ ਅੱਗੇ ਵਧਣ ਕਿਉਂਕਿ ਇਸ ਬੁਨਿਆਦੀ ਤਬਦੀਲੀ ਰਾਹੀਂ ਹੀ ਖਰੇ ਲੋਕ ਪੱਖੀ ਰਾਜ ਦੀ ਸਿਰਜਣਾ ਹੋ ਸਕਦੀ ਹੈ।ਇਸ ਕਨਵੈਨਸ਼ਨ ਦੀ ਸ਼ੁਰੂਆਤ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਰਾਹੀਂ ਕੀਤੀ ਗਈ।

ਸ਼੍ਰੀਮਤੀ ਹਰਬੰਸ ਕੌਰ, ਬਲਕਰਨ ਸਿੰਘ ਅਤੇ ਗੁਰਦੀਪ ਸਿੰਘ ਦੇ ਪ੍ਰਧਾਨਗੀ ਮੰਡਲ ਵੱਲੋਂ (Punjab News) ਕਨਵੈਨਸ਼ਨ ਦੀ ਕਾਰਵਾਈ ਚਲਾਈ ਗਈ।ਮੋਰਚੇ ਦੇ ਸਕੱਤਰ (Punjab News) ਜਗਮੇਲ ਸਿੰਘ ਨੇ ਕਨਵੈਨਸ਼ਨ ਅੱਗੇ ਰਿਪੋਰਟ ਪੇਸ਼ ਕੀਤੀ।ਸੂਬਾ ਕਮੇਟੀ ਮੈਂਬਰ ਸ਼ੀਰੀਂ ਵੱਲੋਂ ਮੌਜੂਦਾ ਦੌਰ ਦੀਆਂ ਕੌਮੀ,ਕੌਮਾਂਤਰੀ ਅਤੇ ਸੂਬਾਈ ਹਾਲਤਾਂ ਬਾਰੇ ਰਿਪੋਰਟ ਉੱਤੇ ਚਰਚਾ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਹਾਜ਼ਰ ਕਾਰਕੁਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਰਿਪੋਰਟ ਤੇ ਚਰਚਾ ਵਿੱਚ ਇਹ ਉਭਰ ਕੇ ਆਇਆ ਕਿ ਲੋਕਾਂ ਉੱਪਰ ਤਿੱਖੇ ਹੋਏ ਆਰਥਿਕ ਅਤੇ ਫਿਰਕੂ ਫਾਸ਼ੀ ਹੱਲੇ ਦੇ ਟਾਕਰੇ ਲਈ ਸਮੂਹ ਕਿਰਤੀ ਲੋਕਾਂ ਦਾ ਸਾਂਝਾ (Punjab News)ਮੋਰਚਾ ਜਰੂਰੀ ਹੈ।

ਇਸ ਸਮੇਂ ਲੋਕਾਂ ਦੇ ਫੌਰੀ ਸੰਘਰਸ਼ਾਂ ਅੰਦਰ ਨੀਤੀ ਮੁੱਦਿਆਂ ਦੀ ਪਛਾਣ ਗੂੜ੍ਹੀ ਕਰਨ, ਵੱਖ-ਵੱਖ ਤਬਕਿਆਂ ਦੇ ਸੰਘਰਸ਼ਾਂ ਨੂੰ ਨੀਤੀ ਕਦਮਾਂ ਖਿਲਾਫ ਸਾਂਝੇ,ਜ਼ੋਰਦਾਰ ਸੰਘਰਸ਼ ਵਿੱਚ ਬਦਲਣ ਅਤੇ ਇਹਨਾਂ ਇੱਕਜੁੱਟ ਸੰਘਰਸ਼ਾਂ ਨੂੰ ਇਸ ਪ੍ਰਬੰਧ ਦੀ ਬੁਨਿਆਦੀ ਤਬਦੀਲੀ ਵੱਲ ਸੇਧਿਤ ਕਰਨ ਦੀ ਲੋੜ ਹੈ। ਅੱਜ ਦੇ ਬਚਾਅ ਮੁਖੀ ਸੰਘਰਸ਼ਾਂ ਨੂੰ ਬਦਲਾਅ ਮੁਖੀ ਸੰਘਰਸ਼ਾਂ ਵਿੱਚ ਪਲਟ ਕੇ ਹੀ ਲੋਕਾਂ ਦੀ ਅਸਲੀ ਜਮਹੂਰੀਅਤ ਹਾਸਿਲ ਕਰਨ ਵੱਲ ਵਧਿਆ ਜਾ ਸਕਦਾ ਹੈ। ਇਸ ਮੰਤਵ ਦੇ ਲਈ ਭਗਤ ਸਿੰਘ ਦੀ ਇਨਕਲਾਬੀ ਸਿਆਸਤ ਸਮਝਣ ਅਤੇ ਉਭਾਰਨ ਦੀ ਲੋੜ ਹੈ।

ਭਰਵੀਂ ਵਿਚਾਰ ਚਰਚਾ ਉਪਰੰਤ ਕਨਵੈਨਸ਼ਨ ਵੱਲੋਂ ਰਿਪੋਰਟ ਨੂੰ ਪਾਸ ਕੀਤਾ ਗਿਆ ਅਤੇ ਅਗਲੇ ਸਮੇਂ ਦੇ ਕਾਰਜ ਉਲੀਕੇ ਗਏ। ਸੂਬਾਈ ਖਜਾਨਚੀ ਸੁਖਵਿੰਦਰ ਸਿੰਘ ਵੱਲੋਂ ਫੰਡ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਇਰਾਨ ਉੱਪਰ ਇਜਰਾਇਲ ਅਤੇ ਅਮਰੀਕਾ ਦੇ ਧੱਕੜ ਹਮਲੇ ਅਤੇ ਭਾਰਤ ਅਮਰੀਕਾ ਵਪਾਰਕ ਸੰਧੀ ਖਿਲਾਫ ਦੋ ਮਤੇ ਵੀ ਪਾਸ ਕੀਤੇ ਗਏ। ਕਮਲ, ਨਨਪਾਲ ਅਤੇ ਬਿੰਦਰ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *