Punjab News: ਇੰਡੀਅਨ ਜਰਨਲਿਸਟਸ ਯੂਨੀਅਨ ਦੀ 11ਵੀਂ ਪਲੈਨਰੀ ਵਿਜੇਵਾੜਾ ਵਿੱਚ 28-29 ਮਾਰਚ ਨੂੰਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਸਮੇਤ ਪੰਜਾਬ ਦੇ 9 ਆਗੂ ਸ਼ਮੂਲੀਅਤ ਕਰਨਗੇ

Nishi Kashyap
2 Min Read

ਭੁੱਚੋ ਮੰਡੀ ਨਥਾਣਾ 19 ਮਾਰਚ (ਹਰਬੰਸ ਸਿੰਘ ਭੋਲਾ)

Punjab News: ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ) ਦੀ 11ਵੀਂ ਪਲੈਨਰੀ 28-29 ਮਾਰਚ ਨੂੰ ਵਿਜੇਵਾੜਾ (ਅਮਰਾਵਤੀ) (ਆਂਧਰਾ ਪ੍ਰਦੇਸ਼) ਵਿੱਚ ਹੋਵੇਗੀ। ਆਈ.ਜੇ.ਯੂ ਪ੍ਰਧਾਨ ਕੇ. ਸ੍ਰੀਨਿਵਾਸ ਰੈੱਡੀ, ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਅਤੇ ਸਕੱਤਰ ਡੀ. ਸੋਮ ਸੁੰਦਰ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ (Punjab News) ਨਾਇਡੂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਅਤੇ ਪਹਿਲੇ ਸੈਸ਼ਨ ਦਾ ਉਦਘਾਟਨ ਕਰਨਗੇ। ਉਨ੍ਹਾਂ ਦੱਸਿਆ ਕਿ ਕਈ ਕੇਂਦਰੀ ਮੰਤਰੀ ਅਤੇ ਆਂਧਰਾ ਪ੍ਰਦੇਸ਼ ਦੇ ਮੰਤਰੀ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਆਂਧਰਾ ਪ੍ਰਦੇਸ਼ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ 34 ਸਾਲ ਬਾਅਦ ਆਈ.ਜੇ.ਯੂ ਪਲੈਨਰੀ ਦੀ ਮੇਜ਼ਬਾਨੀ ਕਰ ਰਹੀ ਹੈ। ਸੂਬਾਈ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ, ਸਕੱਤਰ ਜਨਰਲ ਸੰਤੋਖ ਗਿੱਲ, ਬਿੰਦੂ ਸਿੰਘ, ਭੂਸ਼ਨ ਸੂਦ, ਦਵਿੰਦਰ ਸਿੰਘ ਭੰਗੂ, ਰਾਜਨ ਮਾਨ, ਸੁਖਨੈਬ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਕਪੂਰਥਲਾ ਪੰਜਾਬ ਦੀ ਨੁਮਾਇੰਦਗੀ ਕਰਨਗੇ।

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ 1992 ਵਿੱਚ ਵਿਜੇਵਾੜਾ ਵਿੱਚ ਦੂਜੀ ਆਈ.ਜੇ.ਯੂ ਪਲੈਨਰੀ ਹੋਈ ਸੀ। (Punjab News) 25 ਰਾਜਾਂ ਦੀਆਂ ਐਫੀਲੀਏਟਿਡ ਯੂਨੀਅਨਾਂ ਦੇ ਚੁਣੇ ਹੋਏ ਨੁਮਾਇੰਦੇ, ਸੂਬਾਈ ਪ੍ਰਧਾਨ ਅਤੇ ਜਨਰਲ ਸਕੱਤਰ ਇਸ ਪਲੈਨਰੀ ਵਿੱਚ ਭਾਗ ਲੈਣਗੇ। ਪਲੈਨਰੀ ਵਿੱਚ ਪੇਸ਼ੇਵਾਰ ਮੁੱਦਿਆਂ, ਭਾਰਤ ਵਿੱਚ ਮੀਡੀਆ ਦੀ ਮੌਜੂਦਾ ਸਥਿਤੀ, ਮੀਡੀਆ ਦੀ ਅਜ਼ਾਦੀ ਉਪਰ ਹਾਲੀਆ ਖ਼ਤਰਿਆਂ (Punjab News) ਤੋਂ ਇਲਾਵਾ ਅਤੇ ਜਥੇਬੰਦਕ ਮਾਮਲਿਆਂ ‘ਤੇ ਵੀ ਚਰਚਾ ਹੋਵੇਗੀ।

ਕਾਨਫ਼ਰੰਸ ਵਿਚ ਪੱਤਰਕਾਰਾਂ ਦੀਆਂ ਮੰਗਾਂ ਨੂੰ ਅੱਗੇ ਵਧਾਉਣ ਲਈ ਯੋਜਨਾਬੰਦੀ ਤਿਆਰ ਕਰੇਗੀ, ਜਿਸ ਵਿੱਚ ਪੇਸ਼ੇਵਾਰ ਅਤੇ ਪੱਤਰਕਾਰਾਂ ਦੀ ਭਲਾਈ ਲਈ ਉਪਾਅ ਸ਼ਾਮਲ ਹੋਣਗੇ। ਪਲੈਨਰੀ ਵਿੱਚ ਅਗਲੇ ਦੋ ਸਾਲਾਂ ਲਈ ਨਵੀਂ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ। ਅਤੇ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਅਤੇ ਸਕੱਤਰ ਜਨਰਲ ਡੀ ਸੋਮ ਸੁੰਦਰ ਕਾਰਜ ਭਾਰ ਸੰਭਾਲਣਗੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *