Punjab News: ਮਿਲਾਵਟ ਖੋਰੀ ਨੂੰ ਰੋਕਣ ਦੇ ਲਈ ਵਿਜੀਲੈਂਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਦੁੱਧ ਵਾਲੀਆਂ ਡੇਅਰੀਆ ਤੇ ਮਾਰੇ ਛਾਪੇ

Nishi Kashyap
3 Min Read

(Punjab News) ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਐਮਐਲਏਆਂ ਵੱਲੋਂ ਸਰਕਾਰ ਨੂੰ ਸਵਾਲ ਕੀਤੇ ਗਏ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਮਿਲਾਵਟੀ ਚੀਜ਼ਾਂ ਮਿਲ ਰਹੀਆਂ ਹਨ ਜਿਨਾਂ ਨੂੰ ਰੋਕਣ ਦੀ ਜਰੂਰਤ ਹੈ ਤਾਂ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਜਿੱਥੇ ਵਿਜੀਲੈਂਸ ਵਿਭਾਗ ਤੇ ਸਿਹਤ ਵਿਭਾਗ ਨੂੰ ਸਖਤ ਹਦਾਇਤਾਂ ਦਿੱਤੀਆਂ ਤਾਂ ਉਥੇ ਹੀ ਇਹਨਾਂ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਗੱਲ ਬਠਿੰਡਾ ਦੀ ਕਰੀਏ ਤਾਂ ਬਠਿੰਡਾ ਚ ਵਿਜੀਲੈਂਸ ਬਿਊਰੋ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਛਾਪਾਮਾਰੀ ਕੀਤੀ ਗਈ। (Punjab News)

ਜਿਸ ਵਿੱਚ ਕਈ ਦੁੱਧ ਡੇਅਰੀਆਂ ਦੇ ਉੱਪਰ ਚੈਕਿੰਗਾਂ ਵੀ ਹੋਈਆਂ ਤੇ ਸੈਂਪਲਿੰਗ ਵੀ ਕੀਤੀ ਗਈ ਬਠਿੰਡਾ ਦੀਆਂ ਨਾਮੀ ਡੇਅਰੀਆ ਦੇ ਵਿੱਚ ਕਈ ਨਾਮ ਸ਼ਾਮਿਲ ਸਨ ਜਿੱਥੇ ਮੌਕੇ ਤੇ ਸਿਹਤ ਵਿਭਾਗ ਨੇ ਦੁੱਧ ਪਨੀਰ ਤੋਂ ਇਲਾਵਾ ਮੱਖਣ ਘਿਓ ਆਦਿ ਦੀ ਸੈਂਪਲਿੰਗ ਕੀਤੀ ਗਈ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਕਿਹਾ ਕਿ ਸਾਡੇ ਵੱਲੋਂ ਬਠਿੰਡਾ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਦੁੱਧ ਡੇਅਰੀਆਂ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਨਾਲ ਹੀ ਉਹਨਾਂ ਦੀ ਸਿਹਤ ਵਿਭਾਗ ਵੱਲੋਂ ਸੈਂਪਲਿੰਗ ਵੀ

ਕੀਤੀ ਜਾ ਰਹੀ ਹੈ ਜੋ ਵੀ ਸੈਂਪਲਿੰਗ ਦੇ ਵਿੱਚ ਰਿਜਲਟ (Punjab News) ਆਉਣਗੇ ਉਸ ਦੇ ਆਧਾਰ ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਟੀਮਾਂ ਲਗਾਤਾਰ ਮਿਲਾਵਟ ਖੋਰਾ ਨੂੰ ਰੋਕਣ ਦੇ ਲਈ ਸੈਂਪਲਿੰਗ ਤੇ ਚੈਕਿੰਗ ਆ ਕਰਦੀਆਂ

ਰਹਿਣਗੀਆਂ ਕਿਉਂਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਕਿਸੇ ਵੀ ਮਿਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ ਸਿਹਤ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਸਾਡੇ ਵੱਲੋਂ ਸੈਂਪਲਿੰਗ ਕਰ ਲਈ ਗਈ ਹੈ ਅਤੇ ਇਸ ਦੀ (Punjab News) ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਤਾਂ ਦੂਜੇ ਪਾਸੇ ਡੇਅਰੀ ਦੇ ਮਾਲਕ ਨੇ ਕਿਹਾ ਕਿ ਅਸੀਂ (Punjab News) ਬਿਲਕੁਲ ਸਹੀ ਕੰਮ ਕਰ ਰਹੇ ਹਾਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਮੈਂ ਤਾਂ ਖੁਦ ਚਾਹੁੰਦਾ ਹਾਂ ਕਿ ਸਾਰੀਆਂ ਡੇਅਰੀਆ ਚੈਕਿੰਗ ਕਰੀ ਜਾਣੀ ਚਾਹੀਦੀ ਹੈ ਜੋ ਵੀ ਮਿਲਾਵਟ ਹੋਰ ਨੇ ਉਹਨਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਕੁਝ ਕੈਮੀਕਲ ਵਾਲੇ ਡਰਾਮਾ ਵਿੱਚ ਵੀ ਦੁੱਧ ਪਾਇਆ ਹੋਇਆ ਸੀ ਜਿਸ ਤੇ ਉਹਨਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *