ਰਾਮਪੁਰਾ ਫੂਲ, 18 ਮਾਰਚ (ਮਨਮੋਹਨ ਗਰਗ) ਸ਼ਾਰਪ ਬ੍ਰੇਨਸ ਏਜੂਕੇਸ਼ਨ ਰਾਮਪੁਰਾ ਫੂਲ ਦੇ ਡਾਇਰੈਕਟਰ ਰੰਜੀਵ ਗੋਇਲ ਅਤੇ ਸਟੇਟ ਬੈਕ ਆਫ ਇੰਡੀਆ ਦੇ ਏਜੀਐਮ (ਕਾਨੂੰਨ) ਮੁਬੰਈ ਅਮਨਦੀਪ ਗੋਇਲ ਦੇ ਪਿਤਾ ਕਾਮਰੇਡ ਓਮ ਪ੍ਰਕਾਸ਼ ਗੋਇਲ ਸਾਬਕਾ ਐਮਸੀ ਦੀ ਅੰਤਿਮ ਅਰਦਾਸ ਸਥਾਨਕ ਸਾਂਤੀ ਹਾਲ, ਰਾਮ ਬਾਗ ਵਿਖੇ ਆਯੋਜਿਤ ਕੀਤੀ ਗਈ । ਸਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਰਾਜਨੀਤਿਕ, ਧਾਰਮਿਕ, ਸਾਮਾਜਿਕ, ਵਿਦਿਅਕ ਅਤੇ ਵਾਪਾਰਿਕ ਸੰਸਥਾਵਾਂ ਦੇ ਆਗੂਆਂ ਨੇ ਪਹੁੰਚ ਕੇ ਉਨ੍ਹਾਂ ਨੁੰ ਸ਼ਰਧਾ ਸੁਮਨ ਭੇਟ ਕੀਤੇ । ਵਰਨਣਯੋਗ ਹੈ ਕਿ ਕਾਮਰੇਡ ਓਮ ਪ੍ਰਕਾਸ ਬੀਤੇ ਮਹੀਨੇ ਇੱਕ ਸੜਕ ਦੁਰਘਟਨਾ ਵਿੱਚ ਗੰਭੀਰ ਜਖਮੀ ਹੋ ਗਏ ਸਨ । 24 ਦਿਨ ਜ਼ੇਰੇ ਇਲਾਜ ਰਹਿਣ ਤੋ ਬਾਅਦ 5 ਮਾਰਚ ਨੂੰ ਉਨ੍ਹਾਂ ਦੇ ਦੇਹਾਂਤ ਹੋ ਗਿਆ ਸੀ ।
(Punjab News) ਕਾਮਰੇਡ ਓਮ ਪ੍ਰਕਾਸ਼ ਗੋਇਲ ਪੱਤਰਕਾਰ ਯੂਨੀਅਨ ਰਾਮਪੁਰਾ ਫੁਲ ਦੇ ਪ੍ਰਧਾਨ ਰਹਿਣ ਤੋ ਇਲਾਵਾ ਖੂਨਦਾਨ ਲਹਿਰ ਵਿੱਚ ਵੀ ਸਰਗਰਮ ਰਹੇ ਸਨ। ਹਮੇਸ਼ਾ ਦੱਬੇ ਕੂਚਲੇ ਅਤੇ (Punjab News) ਮਜ਼ਦੂਰ ਵਰਗ ਦੀ ਆਵਾਜ ਬੁਲੰਦ ਕਰਨ ਵਾਲੇ ਓਮ ਪ੍ਰਕਾਸ਼ ਗੋਇਲ (Punjab News) ਸੀਪੀਆਈ ਪਾਰਟੀ ਦੇ ਵੀ ਸਰਗਰਮ ਮੈਬਰ ਰਹਿਣ ਦੇ ਨਾਲ ਨਾਲ ਟਰੇਡ ਯੂਨੀਅਨ ਆਗੂ ਵੀ ਰਹੇ ਸਨ ।

ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਪੰਜਾਬ ਦੇ ਸਾਬਕਾ ਊਰਜਾ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿਧਾਇਕ ਬਲਕਾਰ ਸਿੰਘ ਸਿੱਧੂ, ਮਨਜੀਤ ਸਿੰਘ ਬਿੱਟੀ, ਨਗਰ ਕੌਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਹੈਪੀ ਬਾਂਸਲ, ਅਕਾਲੀ ਆਗੂ ਹਰਿੰਦਰ ਸਿੰਘ ਹਿੰਦਾ ਮਹਿਰਾਜ, ਆਮ ਆਦਮੀ ਪਾਰਟੀ ਆਗੂ ਰੋਬੀ ਬਰਾੜ, ਸਾਬਕਾ ਨਗਰ ਕੌਸਲ ਪ੍ਰਧਾਨ ਸੁਨੀਲ ਬਿੱਟਾ, ਕਾਂਗਰਸੀ ਆਗੂ ਜਸ਼ਨ ਚਹਿਲ, ਗਲੋਬਲ ਡਿਸਕਵਰੀ ਸਕੂਲ ਦੇ ਵਾਇਸ ਚੇਅਰਮੈਨ ਅਮਿਤ ਸਰਾਫ, ਮਾਊਟ ਲਿਟਰਾ ਜੀ ਸਕੂਲ ਦੇ ਪ੍ਰਧਾਨ ਗਗਨ ਬਾਂਸਲ, ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ: ਬਲਜਿੰਦਰ ਸਿੰਘ, ਸਰਕਾਰੀ ਗਰਲਜ਼ ਸੀਨੀਅਰ ਸੈਕੰਡੀ ਸਕੂਲ ਮੰਡੀ ਫੂਲ ਦੇ ਪ੍ਰਿੰਸੀਪਲ ਸੁਨੀਲ ਗੁਪਤਾ, ਇੰਜਨੀਅਰਿੰਗ
ਕਾਲੇਜ ਦੇ ਪ੍ਰਿੰਸੀਪਲ ਡਾ: ਨੀਤੀਕਾ ਬਾਂਸਲ, ਡਾ: ਸੁਰਿੰਦਰ ਅਗਰਵਾਲ, ਡਾ: ਮਾਲਤੀ ਸਿੰਗਲਾ, ਡਾ: ਉਜਾਗਰ ਸਿੰਘ, ਡਾ: ਆਰਪੀ ਸਿਘ, ਡਾ: ਨਰਿੰਦਰ ਗਰੋਵਰ, ਡਾ: ਅਨੀਤਾ ਗਰੋਵਰ, ਡਾ: ਐਸਪੀ ਮੰਗਲਾ, ਡਾ: ਬਲਜਿੰਦਰ ਸਿੰਘ ਜੋੜਾ, ਡਾ: ਭਾਨੂ ਪ੍ਰਿਆ, ਡਾ: ਸੁਸ਼ਾਤ ਗਰਗ, ਡਾ: ਜਤਿੰਦਰ ਬਾਂਸਲ, ਡਾ: ਗੁਰਕੀਰਤ ਸਿੰਘ, ਡਾ: ਈਸ਼ਾਨ ਬਾਂਸਲ, ਵਪਾਰੀ ਆਗੂ ਸੁਰਿੰਦਰ ਜੋੜਾ, ਨਰੇਸ਼ ਗੋਇਲ ਸੀਏ ਆਦਿ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਮਾਜ ਨੂੰ ਸਹੀ ਸੇਧ ਦਿੱਤੀ, ਸਮਾਜ ਸੇਵਾ ਅਤੇ ਲੋਕ ਹਿੱਤਾਂ ਦੇ ਕੰਮਾਂ ਵਿੱਚ ਪੂਰੀ ਜਿੰਦਗੀ ਗੁਜਾਰਦੇ ਹੋਏ ਬੇਦਾਗ ਜੀਵਨ ਬਤੀਤ ਕੀਤਾ ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
