Punjab News: ਭੁੱਚੋ ਮੰਡੀ ਨਥਾਣਾ 16ਮਾਰਚ (ਹਰਬੰਸ ਸਿੰਘ ਭੋਲਾ)- ਭੁੱਚੋ ਮੰਡੀ ‘ਚ ਪਿਛਲੇ ਚਾਰ ਮਹੀਨਿਆਂ ਤੋਂ ਬਿਜਲੀ ਦੇ ਬਿੱਲ ਜਾਰੀ ਨਾ ਹੋਣ ਕਰਕੇ ਘਰੇਲੂ ਖੱਪਤਕਾਰਾਂ ‘ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ । ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਬਾਅਦ ਇਕੱਠੇ ਬਿਲ ਜਾਰੀ ਕੀਤੇ ਗਏ ਤਾਂ ਇਸ ਨਾਲ ਯੂਨਿਟਾਂ ਦੀ ਖਪੱਤ ਵੱਧ ਦਿਖਾਈ ਦੇਵੇਗੀ ਤੇ ਸਰਕਾਰ ਵਲੋਂ ਦਿਤੀ ਜਾ ਰਹੀ ਘਰੇਲੂ 300ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਸਕੀਮ ਦਾ ਲਾਭ ਉਨ੍ਹਾਂ ਨੂੰ ਠੀਕ ਤਰੀਕੇ ਨਾਲ ਨਹੀਂ ਮਿਲ ਸਕੇਗਾ। Punjab News
ਇਸ ਕਾਰਨ ਲੋਕਾਂ ਨੂੰ ਕਿਸੇ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ। ਖੱਪਤਕਾਰਾਂ ਦਾ ਕਹਿਣਾ ਹੈ ਕਿ ਜੇਕਰ ਬਿਜਲੀ ਵਿਭਾਗ ਵੱਲੋਂ ਚਾਰ ਮਹੀਨਿਆਂ ਦੀ ਖਪਤ ਇਕੱਠੀ ਕਰਕੇ ਬਿਲ ਜਾਰੀ ਕੀਤਾ ਗਿਆ ਤਾਂ ਯੂਨਿਟਾਂ ਦੀ ਗਿਆ ਕਾਫ਼ੀ ਵੱਧ ਹੋ ਜਾਵੇਗੀ। ਇਸ ਨਾਲ ਮੁਫ਼ਤ ਬਿਜਲੀ ਯੂਨਿਟ ਦੀ ਸੀਮਾ ਉਪਰ ਚਲੇ ਜਾਣ ਕਰਕੇ ਉਨ੍ਹਾਂ ਨੂੰ ਵਾਧੂ ਬਿਲ ਅਦਾ ਕਰਨਾ ਪਵੇਗਾ। ਲੋਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਘਰੇਲੂ ਖੱਪਤਕਾਰਾਂ ਨੂੰ ਹਰ ਮਹੀਨੇ ਜਾਂ ਨਿਰਧਾਰਤ ਸਮੇਂ ਦੇ ਅਧਾਰ ‘ਤੇ ਮੁਫ਼ਤ ਬਿਜਲੀ ਯੂਨਿਟ ਦੇਣ ਦੀ ਯੋਜਨਾ ਬਣਾਈ ਗਈ ਹੈ ਜਿਸ ਨਾਲ ਆਮ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ,ਪਰ ਜੇਕਰ ਬਿਜਲੀ ਵਿਭਾਗ ਸਮੇਂ ਸਿਰ ਮੀਟਰਾਂ ਦੀ ਲੀਡਿੰਗ ਨਾ ਲਵੇ ਤੇ ਬਿਲ ਜਾਰੀ ਨਾ ਕਰੇ ਤਾਂ ਇਸ ਸਕੀਮ ਦਾ ਲਾਭ ਸਹੀ ਤਰੀਕੇ ਨਾਲ ਨਹੀਂ ਮਿਲ ਸਕੇਗਾ। Punjab News
ਖੱਪਤਕਾਰਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੀ ਲਾਪ੍ਰਵਾਹੀ ਦੀ ਨੁਕਸਾਨ ਸਿਧਾ ਲੋਕਾਂ ਨੂੰ ਭੁਗਤਣਾ ਪਵੇਗਾ ਇਸ ਮਾਮਲੇ ਨੂੰ ਮੰਡੀ ਵਾਸੀਆਂ ਤੇ ਪਿੰਡ ਵਾਸੀਆਂ ‘ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਬਿਜਲੀ ਵਿਭਾਗ ਤਰੁੰਤ ਮੀਟਰਾਂ ਦੀ ਲੀਡਿੰਗ ਕਰਵਾਏ ‘ਤੇ ਪਿਛਲੇ ਮਹੀਨਿਆਂ ਦੀ ਖਪਤ ਨੂੰ ਵੱਖ-ਵੱਖ ਗਿਣਤੀ ਵਿੱਚ ਦਰਜ ਕਰਕੇ ਬਿਲ ਜਾਰੀ ਕਰੇ। Punjab News
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
