Bathinda News: ਬਠਿੰਡਾ ਕੂੜਾ ਪਲਾਂਟ ਨੂੰ ਲੈ ਕੇ ਸਿਆਸਤ ਮੁੜ ਗਰਮਾਈ

Nishi Kashyap
3 Min Read

ਬਠਿੰਡਾ, 15 ਮਾਰਚ ( ਜਗਸੀਰ ਭੁੱਲਰ)

Bathinda News: ਬਠਿੰਡਾ ਦੇ ਲੋਕਾਂ ਲਈ ਪਿਛਲੇ ਡੇਢ ਦਹਾਕੇ ਤੋਂ ਨਰਕ ਦਾ ਸਬੱਬ ਬਣਿਆ ਕੂੜਾ ਪ੍ਰਬੰਧਨ ਪਲਾਂਟ ਇੱਕ ਵਾਰ ਫਿਰ ਸਿਆਸੀ ਸੁਰਖੀਆਂ ਵਿੱਚ ਹੈ। ਇਸ ਵਾਰ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵਿਧਾਨ ਸਭਾ ਦੇ ਸਦਨ ਵਿੱਚ ਇਸ ਗੰਭੀਰ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਂਦਿਆਂ, ਇਸ ਪਲਾਂਟ ਨੂੰ ਆਬਾਦੀ ਤੋਂ ਬਾਹਰ ਸ਼ਿਫਟ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। Bathinda News

ਵਿਧਾਇਕ ਗਿੱਲ ਨੇ ਸਦਨ ਨੂੰ (Bathinda News)ਜਾਣੂ ਕਰਵਾਇਆ ਕਿ ਸਾਲ 2012 ਵਿੱਚ ਕਰੀਬ 35 ਏਕੜ ਰਕਬੇ ਵਿੱਚ ਲਗਾਇਆ ਗਿਆ ਇਹ ਪਲਾਂਟ ਅੱਜ ਸ਼ਹਿਰ ਦੀ ਵੱਡੀ ਆਬਾਦੀ ਦੇ ਵਿਚਕਾਰ ਘਿਰ ਚੁੱਕਿਆ ਹੈ। ਪਿਛਲੇ 14 ਸਾਲਾਂ ਤੋਂ ਇਸ ਇਲਾਕੇ ਦੇ ਕਰੀਬ 50 ਹਜ਼ਾਰ ਲੋਕ ਦੂਸ਼ਿਤ ਹਵਾ ਅਤੇ ਅਸਹਿ ਬਦਬੂ ਵਿੱਚ ਜਿਊਣ ਲਈ ਮਜਬੂਰ ਹਨ।

ਗਰਮੀਆਂ ਦੇ ਦਿਨਾਂ ਵਿੱਚ ਹਾਲਾਤ ਇੰਨੇ ਮਾੜੇ ਹੋ ਜਾਂਦੇ ਹਨ ਕਿ ਲੋਕਾਂ ਦਾ ਸਾਹ ਲੈਣਾ ਵੀ ਦੁਸ਼ਵਾਰ ਹੋ ਜਾਂਦਾ ਹੈ, ਜਿਸ ਨਾਲ ਘਰ-ਘਰ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ। Bathinda News

ਇਸ ਗੰਭੀਰ ਮੁੱਦੇ ਨੂੰ ਉਠਾਉਂਦੇ ਹੋਏ ਵਿਧਾਇਕ ਗਿੱਲ ਨੇ ਸਰਕਾਰ ਨੂੰ ਇੱਕ ਵਿਹਾਰਕ ਸੁਝਾਅ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜਿਸ 35 ਏਕੜ ਕੀਮਤੀ ਜ਼ਮੀਨ ‘ਤੇ ਇਹ ਪਲਾਂਟ ਸਥਿਤ ਹੈ, ਉਸ ਦੀ ਬਾਜ਼ਾਰੀ ਕੀਮਤ ਕਰੀਬ 350 ਕਰੋੜ ਰੁਪਏ ਹੈ।

ਜੇਕਰ ਸਰਕਾਰ ਇਸ ਜ਼ਮੀਨ ਨੂੰ ਵੇਚ ਦਿੰਦੀ ਹੈ, ਤਾਂ ਇਸ ਦੇ ਅੱਧੇ ਪੈਸੇ ਨਾਲ ਸ਼ਹਿਰ ਤੋਂ ਦੂਰ ਸਸਤੀ ਜ਼ਮੀਨ ਖਰੀਦ ਕੇ ਨਵਾਂ ਅਤੇ ਆਧੁਨਿਕ ਪਲਾਂਟ ਲਗਾਇਆ ਜਾ ਸਕਦਾ ਹੈ। ਇਸ ਨਾਲ ਸਰਕਾਰ ਦੇ ਖਜ਼ਾਨੇ ਵਿੱਚ ਵੀ ਵਾਧਾ ਹੋਵੇਗਾ ਅਤੇ ਹਜ਼ਾਰਾਂ ਲੋਕਾਂ ਨੂੰ ਸਥਾਈ ਰਾਹਤ ਮਿਲੇਗੀ। Bathinda News

ਜ਼ਿਕਰਯੋਗ ਹੈ ਕਿ ਇਹ ਪਲਾਂਟ 2012 ਤੋਂ ਹੀ ਬਠਿੰਡਾ ਦੀ ਸਿਆਸਤ ਦਾ ਧੁਰਾ ਰਿਹਾ ਹੈ। ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਇਹ ਮੁੱਦਾ ਗੂੰਜਦਾ ਰਿਹਾ, ਪਰ ਲੋਕਾਂ ਨੂੰ ਸਿਰਫ ਚੋਣਵੀਂ ਭਰੋਸੇ ਹੀ ਮਿਲੇ। ਹੁਣ ਜਦੋਂ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਅਤੇ ਵਿਧਾਨ ਸਭਾ ਚੋਣਾਂ ਨੇੜੇ ਹਨ, ਤਾਂ ਵਿਧਾਇਕ ਵੱਲੋਂ ਸਦਨ ਵਿੱਚ ਉਠਾਈ ਗਈ ਇਹ ਆਵਾਜ਼ ਸਿਆਸੀ ਹਲਕਿਆਂ ਵਿੱਚ ਹਲਚਲ ਪੈਦਾ ਕਰ ਰਹੀ ਹੈ।

​ਦੂਜੇ ਪਾਸੇ, ‘ਕੂੜਾ ਡੰਪ ਹਟਾਓ ਮੋਰਚਾ’ ਦੀ ਐਕਸ਼ਨ ਕਮੇਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਸਿਰਫ਼ ਕਾਗਜ਼ੀ ਕਾਰਵਾਈ ਜਾਂ ਭਰੋਸਿਆਂ ਨਾਲ ਸ਼ਾਂਤ ਨਹੀਂ ਹੋਣਗੇ। ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਕੋਈ ਠੋਸ ਫੈਸਲਾ ਨਾ ਲਿਆ ਤਾਂ ਉਹ ਇੱਕ ਵਾਰ ਫਿਰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *