ਬਠਿੰਡਾ (ਜਗਸੀਰ ਭੁੱਲਰ) 14 ਮਾਰਚ
Bathinda News: ਇਰਾਨ ਅਤੇ ਇਜਰਾਇਲ ਵਿਚਕਾਰ ਚੱਲ ਰਹੀ ਜੰਗ ਦੌਰਾਨ ਐਲਪੀਜੀ ਗੈਸ ਦਾ ਸੰਕਟ ਪੰਜਾਬ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਦਾ ਅਸਰ ਹੁਣ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਲੰਗਰਾਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ਦੇ ਏਮਸ ਹਸਪਤਾਲ ਵਿਖੇ ਪਿਛਲੇ ਅੱਠ ਸਾਲਾਂ ਤੋਂ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਬਾਬਾ ਸੁਬੇਗ ਸਿੰਘ ਗੁਰਦੁਆਰਾ ਸਰਬੱਤ ਦਾ ਭਲਾ ਨਹੀਂ ਦੱਸਿਆ ਕਿ ਐਲਪੀਜੀ ਗੈਸ ਦੀ ਸਮੱਸਿਆ ਤੇ ਚਲਦੇ ਉਹਨਾਂ ਵੱਲੋਂ ਹੁਣ ਲੰਗਰ ਵਿੱਚ ਪ੍ਰਸ਼ਾਦੇ ਦੀ ਥਾਂ ਚੌਲ ਅਤੇ ਖਿਚੜੀ ਇਲਾਜ ਲਈ ਆਏ ਮਰੀਜ਼ਾਂ ਤੇ ਉਹਨਾਂ Bathinda News
ਪਰਿਵਾਰਿਕ ਮੈਂਬਰਾਂ ਨੂੰ ਦੇਣੀ ਪੈ ਰਹੀ ਹੈ ਉਹਨਾਂ ਦੱਸਿਆ ਕਿ ਰੋਜ਼ਾਨਾ ਉਨਾਂ ਨੂੰ 15000 ਬੰਦੇ ਦਾ ਲੰਗਰ ਤਿਆਰ ਕਰਨ 6 ਗੈਸ ਸਿਲੰਡਰਾਂ ਦੀ ਲੋੜ ਪੈਂਦੀ ਕਿਉਂਕਿ ਉਹਨਾਂ ਪਾਸ ਅਧੀ ਆਧੁਨਿਕ ਰੋਟੀਆਂ Bathinda News ਪਕਾਉਣ ਵਾਲੀ ਮਸ਼ੀਨ ਹੈ ਜੋ ਇਕ ਘੰਟੇ ਵਿੱਚ 5 ਹਜਾਰ ਫੁਲਕਾ ਤਿਆਰ ਕਰਦੀ ਹੈ ਅਤੇ ਰੋਜ਼ਾਨਾ ਉਹਨਾਂ ਵੱਲੋਂ ਪੰਜ ਤੋਂ ਸੱਤ ਕੁਇੰਟਲ ਆਟਾ ਗੁੰਨਿਆ ਜਾਂਦਾ ਹੈ ਪਰ ਹੁਣ ਪਿਛਲੇ ਕਈ ਦਿਨਾਂ ਤੋਂ
ਐਲਪੀਜੀ ਗੈਸ ਦੀ (Bathinda News)ਸਪਲਾਈ ਨਾ ਮਿਲਣ ਕਾਰਨ ਉਹਨਾਂ ਦੇ ਲੰਗਰ ਵਿੱਚ ਵਿਘਨ ਪੈ ਰਿਹਾ ਹੈ ਜੋ ਉਹਨਾਂ ਵੱਲੋਂ ਪਿਛਲੇ ਅੱਠ ਸਾਲਾਂ ਤੋਂ ਰੋਜ਼ਾਨਾ ਨਿਰੰਤਰ ਚਲਾਇਆ ਜਾ ਰਿਹਾ ਸੀ ਐਲਪੀਜੀ ਗੈਸ ਦੀ ਸਪਲਾਈ ਨਾ ਹੋਣ ਕਾਰਨ ਉਹਨਾਂ ਵੱਲੋਂ ਹੁਣ ਸੇਵਾ ਲਈ ਆਏ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਅਤੇ ਲੰਗਰ ਤਿਆਰ ਕਰਨ ਲਈ ਲੱਕੜਾਂ ਦੀ ਵਰਤੋਂ Bathinda News
ਕੀਤੀ ਜਾਂਦੀ ਹੈ ਪਰ ਮਸ਼ੀਨ ਦੇ ਮੁਕਾਬਲੇ ਹੱਥੀ ਤਵੀ ਤੇ ਰੋਟੀਆਂ ਲਾਉਣੀਆਂ ਬਹੁਤ ਔਖੀਆਂ ਹਨ ਜਿਸ ਕਾਰਨ ਉਹਨਾਂ ਵੱਲੋਂ ਲੰਗਰ ਦੀ ਪੂਰਤੀ ਲਈ ਨਾਲ ਚਾਵਲ ਅਤੇ ਖਿਚੜੀ ਤਿਆਰ ਕੀਤੀ ਜਾਂਦੀ ਹੈ ਅਤੇ ਹੁਣ ਪਿੰਡ ਪਿੰਡ ਹੋਕਾ ਦਿੱਤਾ ਜਾ ਰਿਹਾ ਹੈ ਕਿ ਚੱਲ
ਰਹੇ ਲੰਗਰ ਨੂੰ ਨਿਰੰਤਰ ਜਾਰੀ ਰੱਖਣ ਲਈ ਹਰ ਕੋਈ ਆਪਦਾ ਬਣਦਾ ਸਹਿਯੋਗ ਦੇਵੇ ਅਤੇ ਹਰ ਘਰ ਤੋਂ ਪ੍ਰਸ਼ਾਦੇ ਲੰਗਰ ਲਈ ਭੇਜੇ ਜਾਣ ਜਿਸਦੇ ਚਲਦੇ ਹੁਣ ਪਿੰਡਾਂ ਵਿੱਚੋਂ ਲੰਗਰ ਦੀ ਸੇਵਾ ਆਉਣ ਲੱਗੀ ਹੈ ਅਤੇ ਉਹਨਾਂ ਵੱਲੋਂ ਚਾਵਲ ਤੇ ਖਿਚੜੀ ਲੱਕੜ ਬਾਲ ਕੇ ਤਿਆਰ ਕੀਤੀ ਜਾ ਰਹੀ ਹੈ ਏਮਸ ਹਸਪਤਾਲ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਤੱਕ ਦੇ ਲੋਕ ਇਲਾਜ ਲਈ ਆਉਂਦੇ ਹਨ ਰੋਜ਼ਾਨਾ 15
ਹਜ਼ਾਰ ਦੇ ਕਰੀਬ ਲੋਕ ਲੰਗਰ ਛਕਦੇ ਹਨ ਪਰ ਹੁਣ ਲੰਗਰ ਦੀ ਵਿਵਸਥਾ ਡਾਵਾਂ ਡੋਲ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਐਲਪੀਜੀ ਗੈਸ ਦੀ ਸਮੱਸਿਆ ਦੇ ਚਲਦੇ ਲੰਗਰ ਵਿੱਚ ਪ੍ਰਸ਼ਾਦੇ ਤਿਆਰ ਨਹੀਂ ਹੁੰਦੇ ਅਤੇ ਉਹ ਮਜਬੂਰੀ ਵੱਸ ਇਲਾਜ ਲਈ ਆਏ ਲੋਕਾਂ ਨੂੰ ਚਾਵਲ ਕੜੀ ਅਤੇ ਖਿਚੜੀ ਦੇਣ ਲਈ ਮਜਬੂਰ ਹਨ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੰਗਰ ਦੀ ਸੇਵਾ ਨਿਰੰਤਰ ਜਾਰੀ ਰੱਖਣ ਲਈ ਐਲਪੀਜੀ ਗੈਸ ਭਾਵੇਂ ਇੱਕ ਮਹੀਨੇ ਵਿੱਚ 50 ਸਿਲੰਡਰ ਹੀ ਉਪਲਬਧ ਕਰਵਾਏ ਜਾਣ ਤਾਂ ਜੋ ਆਪਣੇ ਲੰਗਰ ਦੀ ਸੇਵਾ ਨਿਰੰਤਰ ਜਾਰੀ ਰੱਖ ਸਕਣ
ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਤੇ ਪਿੰਡ ਬਹਿਮਣ ਜੱਸਾ ਸਿੰਘ ਵਾਲਾ ਦੇ ਸੁੱਖਾ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਏਮਜ ਹਸਪਤਾਲ ਵਿੱਚ ਚੱਲ ਰਹੇ ਲੰਗਰ ਵਿੱਚ ਹਰ ਮਹੀਨੇ ਆਪਣਾ ਬਣਦਾ ਯੋਗਦਾਨ ਪਾਉਣ ਲਈ ਆਉਂਦੇ ਹਨ ਪਰ ਇਸ ਵਾਰ ਐਲਪੀਜੀ ਗੈਸ ਦੀ ਸਮੱਸਿਆ ਹੋਣ ਕਾਰਨ ਬਾਬਾ ਜੀ ਵੱਲੋਂ ਅਪੀਲ ਕੀਤੀ ਕਿ ਪਿੰਡਾਂ ਵਿੱਚ ਹੋਕਾ ਦਬਾਇਆ ਜਾਵੇ ਅਤੇ ਸੰਗਤ ਨੂੰ ਪ੍ਰਸ਼ਾਦੇ ਤਿਆਰ
ਕਰਕੇ ਭੇਜਣ ਦੀ ਅਪੀਲ ਕੀਤੀ ਗਈ ਇਸ ਦੇ ਚਲਦੇ ਉਹਨਾਂ ਵੱਲੋਂ ਪਿੰਡ ਪ੍ਰਸ਼ਾਦੇ ਬਣਵਾ ਕੇ ਲਿਆਂਦੇ ਜਾਂਦੇ ਹਨ ਅਤੇ ਸੰਗਤ ਵਿੱਚ ਵਰਤਾਏ ਜਾਂਦੇ ਹਨ ਪਰ ਪ੍ਰਸ਼ਾਦਿਆਂ ਦੀ ਗਿਣਤੀ ਘੱਟ ਹੋਣ ਕਾਰਨ ਬਾਬਾ ਜੀ ਵੱਲੋਂ ਨਾਲ ਕੜੀ ਚੌਲ ਅਤੇ ਖਿਚੜੀ ਲੱਕੜਾਂ ਬਾਲ ਕੇ ਤਿਆਰ ਕੀਤੀ ਜਾਂਦੀ ਹੈ ਉਹਨਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਲੰਗਰ ਨੂੰ ਨਿਰਵਿਘਨ ਜਾਰੀ ਰੱਖਣ ਲਈ ਐਲਪੀਜੀ ਗੈਸ ਉਪਲਬਧ ਕਰਵਾਈ ਜਾਵੇ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
