Public Transport Shortage
Public Transport Shortage : ਮਾਨਸਾ 17 ਫਰਵਰੀ (ਜੀਵਨ ਸਿੰਘ ਕ੍ਰਾਂਤੀ) – ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਮਾਨਸਾ ਦੇ ਨਹਿਰੂ ਕਾਲਜ ਦੇ ਮੁੱਖ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਕਾਲਜ ਦੇ ਮੁੱਖ ਗੇਟ ਅੱਗੇ ਬੱਸਾਂ ਦੀ ਨਿਯਮਿਤ ਰੁਕਾਵਟ ਯਕੀਨੀ ਬਣਾਈ ਜਾਵੇ, ਤਾਂ ਜੋ ਦੂਰ-ਦਰਾਜ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਆਉਣ-ਜਾਣ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।
ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਅਰਵਿੰਦਰ ਕੌਰ ਨੇ ਕਿਹਾ ਕਿ ਕਾਲਜ ਗੇਟ ਅੱਗੇ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। Public Transport Shortage ਕਈ ਪਿੰਡਾਂ ਤੋਂ ਬੱਸਾਂ ਘੱਟ ਆਉਂਦੀਆਂ ਹਨ, ਜਿਸ ਕਾਰਨ ਵਿਦਿਆਰਥੀ ਮੁਸ਼ਕਿਲ ਨਾਲ ਮਾਨਸਾ ਪਹੁੰਚਦੇ ਹਨ।
ਵਿਦਿਆਰਥੀਆਂ ਨੇ ਦੱਸਿਆ ਕਿ ਮਾਨਸਾ ਦੀ ਤਿੰਨ ਕੋਨੀ ਤੋਂ ਕਾਲਜ ਤੱਕ ਲਗਭਗ ਤਿੰਨ ਕਿਲੋਮੀਟਰ ਦਾ ਸਫਰ ਪੈਦਲ ਤੈਅ ਕਰਨਾ ਪੈਂਦਾ ਹੈ।Public Transport Shortage ਛੇ ਕਿਲੋਮੀਟਰ ਦਾ ਪੈਦਲ ਸਫਰ ਉਨ੍ਹਾਂ ਦਾ ਕੀਮਤੀ ਪੜ੍ਹਾਈ ਸਮਾਂ ਬਰਬਾਦ ਕਰਦਾ ਹੈ ਅਤੇ ਮਾਪਿਆਂ ‘ਤੇ ਵਾਧੂ ਕਿਰਾਏ ਦਾ ਭਾਰ ਪੈਂਦਾ ਹੈ।
ਇਕਾਈ ਆਗੂ ਸਾਹਿਬ ਸਿੰਘ ਨੇ ਦੋਸ਼ ਲਗਾਇਆ ਕਿ ਪੀ ਆਰ ਟੀ ਸੀ ਦੀਆਂ ਬੱਸਾਂ ਅਕਸਰ ਸਰਕਾਰੀ ਰੈਲੀਆਂ ਲਈ ਉਪਲਬਧ ਰਹਿੰਦੀਆਂ ਹਨ, ਪਰ ਵਿਦਿਆਰਥੀਆਂ ਦੀਆਂ ਸਿੱਖਿਆ ਸੰਬੰਧੀ ਲੋੜਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ।
ਇਕਾਈ ਆਗੂ ਹਰਗੋਬਿੰਦ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਬੇਨਤੀਆਂ ਦੇ ਬਾਵਜੂਦ ਬੱਸਾਂ ਕਾਲਜ ਗੇਟ ਅੱਗੇ ਨਾ ਰੁਕੀਆਂ ਤਾਂ ਪ੍ਰਸ਼ਾਸਨ ਧਿਆਨ ਦੇਵੇ, ਨਹੀਂ ਤਾਂ ਕਾਲਜ ਗੇਟ ਅੱਗੇ ਰੋਡ ਜਾਮ ਕੀਤਾ ਜਾਵੇਗਾ।
ਇਸ ਮੌਕੇ ਤੇ ਇਕਾਈ ਆਗੂ ਸੰਦੀਪ ਕੌਰ, ਜਗਦੇਵ ਸਿੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹੁਸ਼ਨ ਸਿੰਘ, ਸਾਹਿਬ ਸਿੰਘ ਭਾਟੀਆਂ ਸਮੇਤ ਕਈ ਵਿਦਿਆਰਥੀ ਹਾਜ਼ਰ ਸਨ। ਹਮਾਇਤ ਵਜੋਂ ਵਿਦਿਆਰਥੀ ਜਥੇਬੰਦੀ (ਆਈਸਾ) ਦੇ ਸੁਖਜੀਤ ਸਿੰਘ, ਕੁਲਵੰਤ ਸਿੰਘ, ਅਰਸ਼ਦੀਪ ਸਿੰਘ ਅਤੇ ਹਨੀ ਵੀ ਮੌਜੂਦ ਰਹੇ।
ਵਿਦਿਆਰਥੀਆਂ ਨੇ ਦੁਹਰਾਇਆ ਕਿ ਸਿੱਖਿਆ ਸੰਸਥਾਵਾਂ ਅੱਗੇ ਬੱਸਾਂ ਦੀ ਨਿਯਮਿਤ ਰੁਕਾਵਟ ਯਕੀਨੀ ਬਣਾਈ ਜਾਵੇ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਅਤੇ ਭਵਿੱਖ ਨਾਲ ਖਿਲਵਾੜ ਨਾ ਹੋਵੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
