ਕਾਮਰੇਡ ਰਣਜੀਤ ਲਹਿਰਾ ਨੂੰ ਸਰਧਾਂਜਲੀ

Muskaan gill
3 Min Read

Tribute to Comrade Ranjit Lahra

Tribute to Comrade Ranjit Lahra : ਚਾਉਕੇ 17 ਫਰਵਰੀ (ਜਗਮੀਤ ਸਿੰਘ ਘੜੈਲੀ) ਆਵਾਜ਼ ਇੰਡੀਆ ਟੁਡੇ- ਅੱਜ ਪਿੰਡ ਰਾਮਪੁਰਾ ਵਿਖੇ ਲੇਖਕ, ਅਨੁਵਾਦਕ, ਪੰਜਾਬ ਸਟੂਡੈਂਟ ਯੂਨੀਅਨ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸਾਬਕਾ ਆਗੂ ਅਤੇ ਇਨਕਲਾਬੀ ਪੇਪਰ ਲਾਲ ਪਰਚਮ ਦੇ ਸੰਪਾਦਕੀ ਬੋਰਡ ਦੇ ਮੈਂਬਰ ਕਾਮਰੇਡ ਰਣਜੀਤ ਲਹਿਰਾ ਨੂੰ ਸਮਰਪਿਤ ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਪਿੰਡ ਰਾਮਪੁਰਾ ਵਿਖੇ ਹੋਈ। ਮੀਟਿੰਗ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਮੁਖਤਿਆਰ ਸਿੰਘ ਪੂਹਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ।

ਮੀਟਿੰਗ ਦੀ ਸ਼ੁਰੂਆਤ ਕਾਮਰੇਡ ਰਣਜੀਤ ਲਹਿਰਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸਰਧਾਂਜਲੀ ਭੇਂਟ ਕਰਨ ਨਾਲ ਹੋਈ। ਇਸ ਮੌਕੇ ਮੁਖਤਿਆਰ ਸਿੰਘ ਪੂਹਲਾ ਨੇ ਕਾਮਰੇਡ ਰਣਜੀਤ ਲਹਿਰਾ ਦੇ ਜੀਵਨ ਬਾਰੇ ਵਿਸਤਾਰ ਨਾਲ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਜਵਾਨੀ ਵਿੱਚ ਕਦਮ ਰੱਖਦੇ ਹੀ Tribute to Comrade Ranjit Lahra ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਵਿੱਚ ਆਗੂ ਰੋਲ ਨਿਭਾਇਆ ਅਤੇ ਵਿਗਿਆਨਕ ਨਜ਼ਰੀਏ, ਇਨਕਲਾਬੀ ਜਜ਼ਬੇ ਅਤੇ ਦਲੇਰੀ ਨਾਲ ਇਨਕਲਾਬੀ ਲਹਿਰ ਵਿੱਚ ਕੰਮ ਕੀਤਾ। ਉਹ ਲੰਬੇ ਸਮੇਂ ਤੱਕ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਰਹੇ ਅਤੇ ਅੰਤਿਮ ਸਮੇਂ ਇਨਕਲਾਬੀ ਪੇਪਰ ਲਾਲ ਪਰਚਮ ਦੇ ਸੰਪਾਦਕੀ ਬੋਰਡ ਦੇ ਮੈਂਬਰ ਰਹੇ।

ਉਨ੍ਹਾਂ ਨੇ ਕਿਹਾ ਕਿ ਭਾਵੇਂ ਸਾਥੀ ਰਣਜੀਤ ਲਹਿਰਾ ਸਾਡੇ ਤੋਂ ਸਦਾ ਲਈ ਵਿਛੜ ਗਏ ਹਨ, ਪਰ ਉਨ੍ਹਾਂ ਦੇ ਵਿਚਾਰ ਹੱਕ, ਸੱਚ ਅਤੇ ਇਨਸਾਫ ਲਈ ਲੜਨ ਵਾਲੇ ਲੋਕਾਂ ਲਈ ਪ੍ਰੇਰਣਾ ਸ੍ਰੋਤ ਬਣੇ ਰਹਿਣਗੇ। Tribute to Comrade Ranjit Lahra ਪੂਹਲਾ ਨੇ ਦੱਸਿਆ ਕਿ ਕਾਮਰੇਡ ਰਣਜੀਤ ਲਹਿਰਾ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੀੜਤ ਸਨ, ਪਰ ਬਿਮਾਰੀ ਨਾਲ ਦਲੇਰੀ ਨਾਲ ਜੂਝਦੇ ਹੋਏ ਇਨਕਲਾਬੀ ਲਹਿਰ ਲਈ ਸੰਘਰਸ਼ ਕਰਦੇ ਰਹੇ।

ਉਨ੍ਹਾਂ ਦੇ ਇਨਕਲਾਬੀ ਲਹਿਰ ਵਿੱਚ ਪਾਏ ਯੋਗਦਾਨ ਨੂੰ ਸਿਜਦਾ ਕਰਨ Tribute to Comrade Ranjit Lahra ਅਤੇ ਉਨ੍ਹਾਂ ਦੀ ਜੀਵਨ ਘਾਲਣਾ ਨੂੰ ਪ੍ਰਣਾਮ ਕਰਨ ਲਈ 24 ਫਰਵਰੀ, ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਜੀਪੀਐਫ ਕੰਪਲੈਕਸ ਲਹਿਰਾ ਗਾਗਾ ਵਿਖੇ ਸਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।

ਇਸ ਮੀਟਿੰਗ ਵਿੱਚ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ ਲਹਿਰਾ ਮੁਹੱਬਤ, ਹਰਮੇਸ਼ ਕੁਮਾਰ ਰਾਮਪੁਰਾ, ਡਾਕਟਰ ਨਰੰਜਣ ਸਿੰਘ, ਡੀਟੀਐਫ ਦੇ ਆਗੂ ਬੇਅੰਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ, ਜ਼ਿਲ੍ਹਾ ਸਕੱਤਰ ਗੁਰਨਾਮ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਨਾਹਰ ਸਿੰਘ, ਜਗਦੀਸ਼ ਸਿੰਘ, ਪੰਮਾ ਸਿੰਘ, ਅਮਰਜੀਤ ਸਿੰਘ ਹਨੀ, ਸੁਖਜਿੰਦਰ ਸਿੰਘ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਪਰਵਿੰਦਰ ਬਿੱਟੂ ਸ਼ਾਮਿਲ ਸਨ।

ਹਰਮੇਸ਼ ਕੁਮਾਰ, ਰਾਮਪੁਰਾ

ਸਕੱਤਰ ਇਨਕਲਾਬੀ ਕੇਂਦਰ ਪੰਜਾਬ, ਇਲਾਕਾ ਰਾਮਪੁਰਾ

ਮੋਬਾਈਲ ਨੰਬਰ: 9463517517

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *