Married woman Murder
Married woman Murder : ਪਟਿਆਲਾ 17 ਫਰਵਰੀ (ਦਰਪਨਪ੍ਰੀਤ ਸੰਧੂ) ਆਵਾਜ਼ ਇੰਡੀਆ ਟੁਡੇ-ਰਾਜਪੁਰਾ ਰੋਡ ਸਥਿਤ ਗੰਡਾ ਖੇੜੀਆਂ ਪਿੰਡ ਕੋਲ ਵਿਆਹਤਾ ਮਹਿਲਾ ਰਮਨਪ੍ਰੀਤ ਕੌਰ ਦਾ ਕਤਲ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਮਹਿਲਾ ਦੇ ਪਤੀ ਗੁਰਮੀਤ ਸਿੰਘ ਉੱਤੇ ਕਤਲ ਕਰਨ ਦਾ ਆਰੋਪ ਲਾਇਆ।

ਮ੍ਰਿਤਕਾ ਦੇ ਭਰਾ ਸਿਮਰਨ ਸਿੰਘ ਨੇ ਦੱਸਿਆ ਕਿ ਰਮਨਪ੍ਰੀਤ ਕੌਰ ਮੇਰੀ ਭੈਣ ਹੈ ਅਤੇ ਸੱਤ ਸਾਲ ਪਹਿਲਾਂ ਇੱਥੇ ਵਿਆਹ ਹੋਇਆ ਸੀ। ਦੋ ਛੋਟੀਆਂ ਬੇਟੀਆਂ ਵੀ ਹਨ। ਸਿਮਰਨ ਸਿੰਘ ਦੇ ਮੁਤਾਬਿਕ ਪਹਿਲਾਂ ਵੀ ਘਰੇਲੂ ਕਲੇਸ਼ ਹੋ ਚੁੱਕਾ ਹੈ।

ਮ੍ਰਿਤਕਾ ਦੀ ਭੂਆ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਵਿਆਹ ਤੋਂ ਸਾਰੇ ਪਰਤੇ ਸੀ। ਉਸ ਤੋਂ ਬਾਅਦ 7 ਵਜੇ ਫੋਨ ਆਇਆ ਕਿ ਰਮਨਦੀਪ ਦੇ ਘਰ ਲੜਾਈ ਹੋਈ ਹੈ। ਉਸ ਨੇ ਲਗਾਤਾਰ ਰਮਨਦੀਪ ਤੇ ਉਸਦੇ ਪਤੀ ਗੁਰਮੀਤ ਸਿੰਘ ਨੂੰ ਫੋਨ ਕੀਤਾ ਪਰ ਕੋਈ ਫੋਨ ਨਹੀਂ ਚੱਕਦਾ। ਫਿਰ ਪਰਿਵਾਰਕ ਮੈਂਬਰਾਂ ਨੇ ਥਾਣੇ ਪਹੁੰਚ ਕੇ ਜਾਣਕਾਰੀ ਲਈ ਦੌਰਾ ਕੀਤਾ ਤਾਂ ਪਤਾ ਲੱਗਾ ਕਿ ਤੇਜ਼ ਹਥਿਆਰ ਨਾਲ ਉਸਦਾ ਕਤਲ ਹੋ ਚੁੱਕਾ ਸੀ।

ਰਮਨਦੀਪ ਦੀ ਭੂਆ ਨੇ ਦੱਸਿਆ ਕਿ ਪਰਿਵਾਰ ਦੇ ਮਨਾ ਕਰਨ ਦੇ ਬਾਵਜੂਦ ਪੁਲਿਸ ਨੇ ਮ੍ਰਿਤਕਾ ਦੀ ਡੈਡ ਬਾਡੀ ਹਸਪਤਾਲ ਭੇਜੀ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
