Gangster threats
Gangster threats : ਬਠਿੰਡਾ 15 ਫਰਵਰੀ (ਜਗਸੀਰ ਭੁੱਲਰ) ਆਵਾਜ਼ ਇੰਡੀਆ ਟੁਡੇ – ਪੰਜਾਬੀ ਫਿਲਮਾਂ ਦੇ ਮਸ਼ਹੂਰ ਕਲਾਕਾਰ ਅਤੇ ਫਿਲਮ ਸਟਾਰ ਐਮੀ ਵਿਰਕ ਅਤੇ ਬੀਨੂ ਢਿੱਲੋ ਵੱਲੋਂ ਆਪਣੇ ਆਉਣ ਵਾਲੀ ਫਿਲਮ ‘ਬੰਬੂ ਕਾਟ ਦੋ’ ਦੀ ਪ੍ਰਮੋਸ਼ਨ ਸਬੰਧੀ ਅੱਜ ਬਠਿੰਡਾ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਪ੍ਰੋਗਰਾਮ ਰੱਖਿਆ ਗਿਆ। ਇਸ ਮੌਕੇ ‘ਫਿਲਮ ਟੀਮ’ ਵੀ ਮੌਜੂਦ ਸੀ। ਫਿਲਮ ਦੀ ਪ੍ਰਮੋਸ਼ਨ ਲਈ ਤਿੰਨ ਜੁਗਾੜੂ ਮੋਟਰਸਾਈਕਲ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਦੇ ਉੱਪਰ ਬੈਠ ਕੇ ਕਲਾਕਾਰਾਂ ਨੇ ਮੋਟਰਸਾਈਕਲ ਰਾਈਡ ਕੀਤੀ।
ਹਾਲਾਂਕਿ ਜੁਗਾੜੂ ਅਤੇ ਮੋਡੀਫਾਈ ਵਾਹਣ ਸਪਰੀਮ ਕੋਰਟ ਵੱਲੋਂ ਬੰਦ ਕੀਤੇ ਗਏ ਹਨ, ਪਰ ਫਿਲਮ ਦੀ ਪ੍ਰਮੋਸ਼ਨ ਵਾਸਤੇ ਇਹਨਾਂ ਨੂੰ ਸੜਕਾਂ ‘ਤੇ ਵਰਤਿਆ ਗਿਆ, ਜੋ ਟਰੈਫਿਕ ਨਿਯਮਾਂ ਦੀ ਉਲੰਘਣਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਨੂ ਢਿੱਲੋ ਨੇ ਕਿਹਾ ਕਿ ਫਿਲਮੀ ਕਲਾਕਾਰਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣੀਆਂ ਮਾੜੀ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਫਿਲਮਾਂ ਨੂੰ ਸਿਰਫ਼ ਇੰਟਰਟੇਨਮੈਂਟ ਦੇ ਤੌਰ ਤੇ ਹੀ ਦੇਖਿਆ ਜਾਵੇ। ਐਮੀ ਵਿਰਕ ਨੇ ਦੱਸਿਆ ਕਿ ਪੁਰਾਣੀ ਫਿਲਮ ਵਿੱਚ ਉਹ ਦੋਹਾਂ ਦੇ ਰੋਲ ਇੱਕ ਦੂਜੇ ਦੇ ਵਿਰੋਧੀ ਸਨ, ਪਰ ਇਸ ਫਿਲਮ ਵਿੱਚ ਹੋਰ ਵਧੀਆ ਕਿਰਦਾਰਾਂ ਵਿੱਚ ਕੰਮ ਕੀਤਾ ਗਿਆ ਹੈ।

ਬਠਿੰਡਾ ਦੇ ਟਰੈਫਿਕ ਇੰਚਾਰਜ ਮੇਜਰ ਸਿੰਘ ਨੇ ਵੀ ਇਸ ਗੱਲ ‘ਤੇ ਸਪਸ਼ਟ ਕੀਤਾ ਕਿ ਕੋਈ ਵੀ ਜੁਗਾੜੂ ਵਾਹਣ ਸੜਕਾਂ ‘ਤੇ ਨਹੀਂ ਚਲਾਇਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਣ ਲਈ ਸਖਤ ਹਦਾਇਤਾਂ ਹਨ, ਪਰ ਫਿਲਮ ਵਾਲੇ ਪ੍ਰਮੋਸ਼ਨ ਲਈ ਮੋਟਰਸਾਈਕਲ ਲੈ ਕੇ ਆਏ।

ਬੀਨੂ ਢਿੱਲੋ – ਫਿਲਮੀ ਅਦਾਕਾਰ
ਐਮੀ ਵਿਰਕ – ਫਿਲਮ ਸਟਾਰ

ਮੇਜਰ ਸਿੰਘ – ਟਰੈਫਿਕ ਇੰਚਾਰਜ, ਬਠਿੰਡਾ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
