Trauma Center Foundation Stone
Trauma Center Foundation Stone : ਪਟਿਆਲਾ 14 ਫਰਵਰੀ 2026 (ਦਰਪਨਪ੍ਰੀਤ ਸੰਧੂ) ਆਵਾਜ਼ ਇੰਡੀਆ ਟੁਡੇ –ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਰਜਿੰਦਰਾ ਹਸਪਤਾਲ ਵਿੱਚ ਅਤੀ ਆਧੁਨਿਕ ਟਰੋਮਾ ਸੈਂਟਰ ਦਾ ਨੀਹ ਪੱਥਰ ਰੱਖਿਆ ਗਿਆ। ਇਹ ਟਰੋਮਾ ਸੈਂਟਰ 82 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ, ਜਿਸ ਵਿੱਚ 256 ਬੈਡਾਂ ਦੀ ਸੁਵਿਧਾ ਹੋਵੇਗੀ।
ਸਿਹਤ ਮੰਤਰੀ ਨੇ ਦੱਸਿਆ ਕਿ ਲਗਭਗ ਡੇਢ ਸਾਲ ਦੇ ਅੰਦਰ ਇਹ ਟਰੋਮਾ ਸੈਂਟਰ ਬਣ ਕੇ ਤਿਆਰ ਹੋ ਜਾਵੇਗਾ। Trauma Center Foundation Stone ਇਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਲਈ ਕਿਸੇ ਵੀ ਮਰੀਜ਼ ਨੂੰ ਚੰਡੀਗੜ੍ਹ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।
ਇਸ ਮੌਕੇ ਉਨ੍ਹਾਂ ਵੱਲੋਂ ਰੈਜ਼ੀਡੈਂਟ ਡਾਕਟਰਾਂ ਦੀ ਸਹੂਲਤ ਅਤੇ ਰਹਿਣ ਲਈ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਬਿਲਡਿੰਗ ਦਾ ਵੀ ਨੀਹ ਪੱਥਰ ਰੱਖਿਆ ਗਿਆ।

ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੋਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਦਾ ਬਿੱਲ ਜ਼ੀਰੋ ਆਵੇਗਾ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਮਰੀਜ਼ਾਂ ਨੂੰ ਯੂਜ਼ਰ ਚਾਰਜਜ਼ ਦੇ ਤੌਰ ‘ਤੇ ਛੁੱਟੀ ਸਮੇਂ ਪੈਸੇ ਦੇਣੇ ਪੈਂਦੇ ਸਨ, ਪਰ ਹੁਣ ਇਹ ਨਵੇਕਲੀ ਸ਼ੁਰੂਆਤ ਕੀਤੀ ਗਈ ਹੈ ਕਿ ਕਿਸੇ ਵੀ ਮਰੀਜ਼ ਤੋਂ ਕੋਈ ਯੂਜ਼ਰ ਖਰਚੇ ਨਹੀਂ ਲਏ ਜਾਣਗੇ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਮਰੀਜ਼ ਐਮਰਜੈਂਸੀ ਵਿੱਚ ਬਿਨਾਂ ਕਾਰਡ ਦੇ ਹਸਪਤਾਲ ਆਉਂਦਾ ਹੈ, ਤਾਂ ਉਹ ਸਿਰਫ਼ ਆਪਣਾ ਆਧਾਰ ਕਾਰਡ ਅਤੇ ਵੋਟਰ ਆਈਡੀ ਨਾਲ ਹਸਪਤਾਲ ਪਹੁੰਚੇ। ਉੱਥੇ ਫੌਰੀ ਤੌਰ ‘ਤੇ ਉਸਦਾ 10 ਲੱਖ ਰੁਪਏ ਵਾਲਾ ਸਿਹਤ ਬੀਮਾ ਕਾਰਡ ਤਿਆਰ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੇ ਇਲਾਜ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।
ਪੀਸੀ: ਡਾਕਟਰ ਬਲਵੀਰ ਸਿੰਘ
ਸਿਹਤ ਮੰਤਰੀ, ਪੰਜਾਬ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
