ਬਠਿੰਡਾ ਸੂਟਕੇਸ ਕਾਂਡ ਲਾਲ ਬੈਗ ‘ਚੋਂ ਮਿਲੀ ਲਾਸ਼ ਦੀ ਪਛਾਣ

Muskaan gill
2 Min Read

suitcase murder

suitcase murder : ਬਠਿੰਡਾ 12 ਫਰਵਰੀ (ਜਗਸੀਰ ਭੁੱਲਰ)- ਲੰਘੇ ਦਿਨੀਂ ਪਿੰਡ ਬਹਿਮਣ ਦੀਵਾਨਾ ਨੇੜਿਓਂ ਲਾਲ ਰੰਗ ਦੇ ਸੂਟਕੇਸ ਵਿੱਚੋਂ ਮਿਲੀ ਕੁੜੀ ਦੀ ਲਾਸ਼ ਦੀ ਪਛਾਣ ਪੁਲਿਸ ਨੇ ਕਰ ਲਈ ਹੈ। ਮ੍ਰਿਤਕਾ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਦੀ ਰਹਿਣ ਵਾਲੀ ‘ਮਲਿਕਾ’ ਵਜੋਂ ਪਛਾਣੀ ਗਈ। ਸਰੀਰ ‘ਤੇ ਉੱਕਰੇ ‘ਕਾਕੂ’ ਨਾਮ ਦੇ ਟੈਟੂ ਅਤੇ ਪੁਲਿਸ ਦੀ ਡੂੰਘੀ ਤਫਤੀਸ਼ ਨੇ ਇਸ ਪਛਾਣ ਨੂੰ ਯਕੀਨੀ ਬਣਾਇਆ।

ਸਵਾਲ ਅਜੇ ਵੀ ਬਰਕਰਾਰ ਹੈ ਕਿ ਮਲਿਕਾ ਦਾ ਕਤਲ ਕਿਸ ਨੇ ਅਤੇ ਕਿਉਂ ਕੀਤਾ। suitcase murder ਬਠਿੰਡਾ ਪੁਲਿਸ ਵੱਲੋਂ ਮਾਮਲੇ ਦੀ ਡੁੰਗਾਈ ਨਾਲ ਜਾਂਚ ਜਾਰੀ ਹੈ।

ਜਾਣਕਾਰੀ ਮੁਤਾਬਕ, ਕਰੀਬ 20 ਸਾਲਾ ਮਲਿਕਾ ਕੁਝ ਸਮੇਂ ਤੋਂ ਬਾਘਾ ਪੁਰਾਣਾ ਛੱਡ ਕੇ ਬਠਿੰਡਾ ਵਿੱਚ ਰਹਿ ਰਹੀ ਸੀ ਅਤੇ ਆਪਣੇ ਕਿਸੇ ਨਜ਼ਦੀਕੀ ਦੋਸਤ ਨਾਲ ਰਹਿ ਰਹੀ ਸੀ, ਜੋ ਫਿਲਹਾਲ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।suitcase murder ਪਰਿਵਾਰਕ ਪਿਛੋਕੜ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਅਤੇ ਕੋਈ ਵਾਰਿਸ ਸਾਹਮਣੇ ਨਹੀਂ ਆਇਆ।

ਪੁਲਿਸ ਟੀਮਾਂ ਨੇ ਘਟਨਾ ਵਾਲੀ ਜਗ੍ਹਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਸ਼ੱਕ ਹੈ ਕਿ ਮਲਿਕਾ ਦਾ ਕਤਲ ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਪ੍ਰੇਮ ਸਬੰਧ ਦੇ ਚੱਲਦਿਆਂ ਹੋਇਆ।

ਜ਼ਿਕਰਯੋਗ ਹੈ ਕਿ 11 ਫਰਵਰੀ ਨੂੰ ਸੂਟਕੇਸ ਮਿਲਣ ‘ਤੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਸੀ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਜੁਟਾ ਲਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਮੌਤ ਦੇ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗਣਗੇ, ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਫਿਲਹਾਲ ਪੁਲਿਸ ਉਸ ‘ਦੋਸਤ’ ਦੀ ਭਾਲ ਵਿੱਚ ਹੈ, ਜੋ ਕਤਲ ਕਾਂਡ ਦੀ ਸਭ ਤੋਂ ਅਹਿਮ ਕੜੀ ਸਾਬਿਤ ਹੋ ਸਕਦਾ ਹੈ। ਸਵਾਲ ਅਜੇ ਵੀ ਬਣਿਆ ਹੈ ਕਿ ਕਤਲ ਕਿਉਂ ਹੋਇਆ ਅਤੇ ਕਾਤਲ ਕੌਣ ਹੈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *