Private Hospital Standards
Private Hospital Standards : ਪਟਿਆਲਾ ਦਰਪਨਪ੍ਰੀਤ ਸੰਧੂ – ਸਾਡੇ ਬਜ਼ੁਰਗ ਸਾਡੇ ਮਾਣ ਪ੍ਰੋਗਰਾਮ ਦੇ ਤਹਿਤ ਬਜ਼ੁਰਗਾਂ ਲਈ ਲਗਾਏ ਗਏ ਹੈਲਥ ਕਲੱਬ ਵਿੱਚ ਪਹੁੰਚੇ ਡਾਕਟਰ ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਪੱਧਰ ‘ਤੇ ਲਿਆਉਣ ਲਈ ਕੰਮ ਕਰ ਰਹੀ ਹੈ।
ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਲਦ ਹੀ ਸਰਕਾਰੀ ਹਸਪਤਾਲਾਂ ਵਿੱਚ ਕਿਡਨੀ ਟਰਾਂਸਪਲਾਂਟ ਸੈਂਟਰ ਸਥਾਪਿਤ ਕੀਤਾ ਜਾਵੇਗਾ। Private Hospital Standards ਇਸਦੇ ਇਲਾਵਾ ਉਹਨਾਂ ਦੀ ਕੋਸ਼ਿਸ਼ ਹੈ ਕਿ ਜਿਨ੍ਹਾਂ ਔਰਤਾਂ ਨੂੰ ਬੱਚੇ ਨਹੀਂ ਹੁੰਦੇ, ਉਹਨਾਂ ਲਈ ਆਈ ਵੀ ਐਫ਼ ਸੈਂਟਰ ਵੀ ਬਣਾਇਆ ਜਾਵੇ।
ਇਸ ਮੌਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਤੇ ਵੀ ਟਿੱਪਣੀ ਕੀਤੀ ਕਿ ਬਾਜਵਾ, ਰਵਨੀਤ ਬਿੱਟੂ ਵਰਗੇ ਕਈ ਵਾਰ ਐਮਐਲਏ ਅਤੇ ਐਮਪੀ ਬਣ ਚੁੱਕੇ ਹਨ ਪਰ ਉਹਨਾਂ ਨੂੰ ਸ਼ਬਦਾਂ ਦੀ ਮਰਿਆਦਾ ਨਹੀਂ ਪਤਾ। ਡਾਕਟਰ ਬਲਬੀਰ ਨੇ ਕਿਹਾ ਕਿ ਵਿਰੋਧੀ ਧਿਰ ਸਰਕਾਰ ਦੇ ਕੰਮਾਂ ਵਿੱਚ ਕੋਈ ਬੁਰਾਈ ਨਹੀਂ ਲੱਭ ਰਹੀ, ਇਸ ਲਈ ਹੁਣ ਕੱਪੜੇ ਪਾੜਨ ਤੇ ਆ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਾ ਛੁੜਾਓ ਕੇਂਦਰ ਨੂੰ ਲੈ ਕੇ ਮਾਨਯੋਗ ਕੋਰਟ ਦਾ ਸਟੇ ਲੱਗੀ ਹੋਈ ਹੈ ਅਤੇ ਉਮੀਦ ਹੈ ਕਿ ਕੋਰਟ ਵੱਲੋਂ ਜਲਦ ਫੈਸਲਾ ਆ ਜਾਵੇਗਾ।
ਡਾਕਟਰ ਬਲਬੀਰ ਸਿੰਘ, ਸਿਹਤ ਮੰਤਰੀ ਪੰਜਾਬ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
