Operation Prahar 2.0
Operation Prahar 2.0 : ਮਾਨਸਾ 10 ਫਰਵਰੀ 2026 ਜੀਵਨ ਸਿੰਘ ਕ੍ਰਾਂਤੀ ਮਾਨਸਾ ਆਵਾਜ਼ ਇੰਡੀਆ ਟੂਡੇ-ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਮਾਨਸਾ ਬੱਸ ਸਟੈਂਡ ਤੇ ਦੂਸਰੇ ਦਿਨ ਵੀ ਚੈਕਿੰਗ ਕੀਤੀ ਗਈ। ਡੀਆਈਜੀ ਹਰਜੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਬੀਤੇ ਦਿਨ 71 ਅਤੇ ਅੱਜ 55 ਵਿਅਕਤੀਆਂ ਨੂੰ ਡਿਟੇਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦਾ ਗੈਂਗਸਟਰਾਂ ਨਾਲ ਸੰਬੰਧ ਹੈ, ਉਹਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੈਂਗਸਟਰ ਜੱਸੀ ਪੈਂਚਰ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਇਆ ਗਿਆ।

ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਪੰਜਾਬ ਭਰ ਵਿੱਚ ਚੈਕਿੰਗ ਅਭਿਆਨ ਜਾਰੀ ਹੈ। ਜਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ‘ਤੇ ਧਮਕੀਆਂ ਦੇਣ ਵਾਲੇ ਅਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਵਿਅਕਤੀਆਂ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰ ਮੁਕਤ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੁਲਿਸ ਦੇ ਆਪਰੇਸ਼ਨ ਲਗਾਤਾਰ ਚੱਲ ਰਹੇ ਹਨ।
ਹਰਜੀਤ ਸਿੰਘ, ਡੀਆਈਜੀ, ਬਠਿੰਡਾ ਰੇਂਜ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
