ਬਠਿੰਡਾ ’ਚ ਚੋਰੀਆਂ–ਠੱਗੀਆਂ ਦਾ ਤਾਂਡਵ, ਕਾਨੂੰਨ ਬੇਬਸ

Muskaan gill
3 Min Read

Bathinda Crime News

Bathinda Crime News : ਬਠਿੰਡਾ ਆਵਾਜ਼ ਇੰਡੀਆ ਟੂਡੇ – (ਜਗਸੀਰ ਭੁੱਲਰ ) ਬਠਿੰਡਾ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਇਸ ਕਦਰ ਨਿਘਰ ਚੁੱਕੀ ਹੈ ਕਿ ਹੁਣ ਅਪਰਾਧੀਆਂ ਨੂੰ ਨਾ ਤਾਂ ਕਾਨੂੰਨ ਦਾ ਡਰ ਰਿਹਾ ਹੈ ਅਤੇ ਨਾ ਹੀ ਵਰਦੀ ਦਾ ਖ਼ੌਫ਼। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਵੱਡੀਆਂ ਵਾਰਦਾਤਾਂ ਤਾਂ ਦੂਰ, ਹੁਣ ਤੇਲ ਦੇ ਡੱਬਿਆਂ ਅਤੇ ਲੱਸੀ ਦੇ ਡੋਲੂਆਂ ’ਤੇ ਵੀ ਹੱਥ ਸਾਫ਼ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।Bathinda Crime News ਪਿਛਲੇ 48 ਘੰਟਿਆਂ ਦੌਰਾਨ ਸ਼ਹਿਰ ਅੰਦਰ ਹੋਈਆਂ ਲਗਾਤਾਰ ਚੋਰੀਆਂ ਅਤੇ ਠੱਗੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ।

ਤਾਜ਼ਾ ਮਾਮਲਾ ਗੋਪਾਲ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਨੌਜਵਾਨ ਗਾਹਕ ਬਣ ਕੇ ਇੱਕ ਦੁਕਾਨ ’ਚ ਦਾਖ਼ਲ ਹੋਏ ਅਤੇ ਤੇਲ ਦਾ ਡੱਬਾ ਚੁੱਕ ਕੇ ਭੱਜਣ ਲੱਗੇ। Bathinda Crime News ਹਾਲਾਂਕਿ ਦੁਕਾਨਦਾਰ ਦੀ ਸੂਝ-ਬੂਝ ਨਾਲ ਇੱਕ ਚੋਰ ਨੂੰ ਮੌਕੇ ’ਤੇ ਹੀ ਦਬੋਚ ਲਿਆ ਗਿਆ, ਪਰ ਉਸਦਾ ਸਾਥੀ ਭੱਜਣ ਵਿੱਚ ਸਫ਼ਲ ਰਿਹਾ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਦਿਆਲਪੁਰਾ ਮਿਰਜ਼ਾ ਵਿੱਚ ਇੱਕ ਮਜ਼ਦੂਰ ਤੋਂ ਲੱਸੀ ਵਾਲਾ ਡੋਲੂ ਖੋਹਣ ਦੀ ਘਟਨਾ ਵੀ ਕਾਫ਼ੀ ਚਰਚਾ ਵਿੱਚ ਰਹੀ ਸੀ। ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ।

ਪਰਿੰਦਾ ਰੋਡ ਸਥਿਤ ਇੱਕ ਨਿੱਜੀ ਹਸਪਤਾਲ (ਕਲੀਨਿਕ) ਵਿੱਚੋਂ ਦੋ ਨੌਜਵਾਨ ਦਿਨ-ਦਿਹਾੜੇ ਡਾਕਟਰ ਦਾ ਪਰਸ ਚੋਰੀ ਕਰਕੇ ਫ਼ਰਾਰ ਹੋ ਗਏ, ਜਿਸ ਵਿੱਚ 9 ਹਜ਼ਾਰ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਇਸੇ ਤਰ੍ਹਾਂ 100 ਫੁੱਟ ਰੋਡ ’ਤੇ ਇੱਕ ਹੋਰ ਹਸਪਤਾਲ ਦੇ ਬਾਹਰੋਂ ਮਰੀਜ਼ ਯਾਦਵਿੰਦਰ ਸਿੰਘ ਦਾ ਮੋਟਰਸਾਈਕਲ ਵੀ ਚੋਰੀ ਹੋ ਗਿਆ।

ਇਨ੍ਹਾਂ ਸਾਰੀਆਂ ਘਟਨਾਵਾਂ ਦੀਆਂ ਸੀਸੀਟੀਵੀ ਤਸਵੀਰਾਂ ਪੁਲਿਸ ਕੋਲ ਮੌਜੂਦ ਹਨ, ਪਰ ਅਫ਼ਸੋਸ ਕਿ ਪੁਲਿਸ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

ਚੋਰੀਆਂ ਦੇ ਨਾਲ-ਨਾਲ ਠੱਗੀ ਮਾਰਨ ਵਾਲੇ ਵੀ ਸਰਗਰਮ ਹਨ। Bathinda Crime News ਆਦੇਸ਼ ਹਸਪਤਾਲ ਦੇ ਬਾਹਰ ਪੈਸੇ ਕਢਵਾਉਣ ਵਾਲੀ ਮਸ਼ੀਨ (ਏਟੀਐਮ) ਤੋਂ ਨਕਦੀ ਕਢਵਾਉਣ ਆਏ ਇੱਕ ਨੌਜਵਾਨ ਦਾ ਕਾਰਡ ਬਦਲ ਕੇ ਸ਼ਾਤਰ ਠੱਗਾਂ ਨੇ ਉਸਦੇ ਖਾਤੇ ਵਿੱਚੋਂ ਸਾਢੇ 23 ਹਜ਼ਾਰ ਰੁਪਏ ਉਡਾ ਲਏ। ਪੀੜਤ ਨੂੰ ਠੱਗੀ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਸਦੇ ਮੋਬਾਇਲ ’ਤੇ ਪੈਸੇ ਕੱਟਣ ਦੇ ਸੁਨੇਹੇ ਆਏ।

ਇਨ੍ਹਾਂ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਨੇ ਨਵੀਂ ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸੀਸੀਟੀਵੀ ਵਿੱਚ ਚਿਹਰੇ ਸਾਫ਼ ਦਿਖਣ ਦੇ ਬਾਵਜੂਦ ਵੀ ਅਪਰਾਧੀ ਪੁਲਿਸ ਦੀ ਪਕੜ ਤੋਂ ਬਾਹਰ ਹਨ, ਤਾਂ ਆਮ ਆਦਮੀ ਆਪਣੀ ਜਾਨ-ਮਾਲ ਦੀ ਸੁਰੱਖਿਆ ਦੀ ਉਮੀਦ ਕਿਸ ਤੋਂ ਰੱਖੇ?

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *