Youth encouragement through sports Punjab
Youth encouragement through sports Punjab : 9 ਫਰਵਰੀ (ਦਰਪਨਪ੍ਰੀਤ ਸੰਧੂ ) ਆਵਾਜ਼ ਇੰਡੀਆ ਟੂਡੇ – ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ, ਪੰਜਾਬ ਦੇ ਨਵੇਂ ਵਾਈਸ ਚਾਂਸਲਰ ਪੁਸ਼ਪਿੰਦਰ ਸਿੰਘ ਨੇ ਅੱਜ ਅਹੁਦਾ ਸੰਭਾਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦਿਨੋ-ਦਿਨ ਵੱਧ ਰਹੇ ਨਸ਼ਿਆਂ ਕਾਰਨ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਹ ਸਕਾਰਾਤਮਕ ਬਦਲਾਅ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਲਈ ਜਿਹੜੀਆਂ ਵੀ ਸਹੂਲਤਾਂ ਅਤੇ ਸੁਵਿਧਾਵਾਂ ਦੀ ਲੋੜ ਹੋਵੇਗੀ, ਖਾਸ ਕਰਕੇ ਵਿੱਤੀ ਮਦਦ ਸੰਬੰਧੀ, ਉਹ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾਣਗੀਆਂ।

ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਜਦੋਂ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਮਨ ਬਣਾਇਆ ਹੈ, ਤਾਂ ਬਤੌਰ ਵਾਈਸ ਚਾਂਸਲਰ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਉਣਗੇ। ਵੱਧ ਤੋਂ ਵੱਧ ਟੂਰਨਾਮੈਂਟ ਆਯੋਜਿਤ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਲ ਹੀ ਬੱਚਿਆਂ ਦੀ ਨਿਊਟ੍ਰੀਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਬਿਹਤਰ ਤਰੀਕਿਆਂ ਨੂੰ ਅਪਨਾਇਆ ਜਾਵੇਗਾ ਅਤੇ ਇਸ ਸਬੰਧੀ ਪ੍ਰਪੋਜ਼ਲ ਭੇਜਿਆ ਜਾਵੇਗਾ, ਤਾਂ ਜੋ ਬੱਚਿਆਂ ਦੀ ਪੌਸ਼ਣ ਸੰਭਾਲ ਲਈ ਇੱਕ ਪੂਰਾ ਪ੍ਰੋਸੀਜਰ ਤਿਆਰ ਕੀਤਾ ਜਾ ਸਕੇ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
