ਪਾਥਫਾਈਂਡਰ ਗਲੋਬਲ ਸਕੂਲ ਵਿੱਚ ਵਿਦਿਆਰਥੀਆਂ ਲਈ ਡੈਂਟਲ ਮੈਡੀਕਲ ਕੈਂਪ

Muskaan gill
2 Min Read

Dental Health Awareness Camp

Dental Health Awareness Camp : ਰਾਮਪੁਰਾਫੂਲ 9 ਫਰਵਰੀ ਆਵਾਜ਼ ਇੰਡੀਆ ਟੂਡੇ (ਮਨਮੋਹਨ ਗਰਗ) ਪਾਥਫਾਈਂਡਰ ਗਲੋਬਲ ਸਕੂਲ ਰਾਮਪੁਰਾ ਫੂਲ ਵਿੱਚ ਵਿਦਿਆਰਥੀਆਂ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਵਿਸ਼ੇਸ਼ ਡੈਂਟਲ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਸਕੂਲ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਡਾਕਟਰ ਕੈਸ਼ੋ ਦੇਵ ਡੈਂਟਲ ਹਸਪਤਾਲ ਦੇ ਸਹਿਯੋਗ ਨਾਲ ਸਫਲਤਾਪੂਰਵਕ ਸੰਪੰਨ ਹੋਇਆ।

ਡੈਂਟਲ ਕੈਂਪ ਦੌਰਾਨ ਡਾਂ ਨਮਨ ਗੋਇਲ (B.D.S, M.D.S) ਅਤੇ ਡਾਂ ਰੁਚਿਕਾ ਸ਼ਰਮਾ (B.D.S, M.D.S) ਦੀ ਟੀਮ ਵੱਲੋਂ ਵਿਦਿਆਰਥੀਆਂ ਦੇ ਦੰਦਾਂ ਦੀ ਮੁਫ਼ਤ ਜਾਂਚ ਕੀਤੀ ਗਈ।Dental Health Awareness Camp ਵਿਦਿਆਰਥੀਆਂ ਨੇ ਕੈਂਪ ਵਿੱਚ ਭਾਗ ਲੈ ਕੇ ਆਪਣੀ ਦੰਦਾਂ ਅਤੇ ਮੂੰਹ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਡਾਕਟਰਾਂ ਨੇ ਕੈਵਿਟੀ, ਮਸੂੜਿਆਂ ਦੀ ਬਿਮਾਰੀ ਅਤੇ ਦੰਦਾਂ ਦੀ ਸਫ਼ਾਈ ਦੀ ਘਾਟ ਵਰਗੀਆਂ ਆਮ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।

ਡੈਂਟਲ ਟੀਮ ਵੱਲੋਂ ਦਿਨ ਵਿੱਚ ਦੋ ਵਾਰੀ ਦੰਦ ਸਾਫ਼ ਕਰਨ, ਸਹੀ ਤਰੀਕੇ ਨਾਲ ਬੁਰਸ਼ ਦੀ ਵਰਤੋਂ ਕਰਨ ਅਤੇ ਮਿੱਠੀਆਂ ਚੀਜ਼ਾਂ ਘੱਟ ਖਾਣ ਦੀ ਸਲਾਹ ਦਿੱਤੀ ਗਈ। ਨਾਲ ਹੀ ਵਿਦਿਆਰਥੀਆਂ ਨੂੰ ਨਿਯਮਿਤ ਡੈਂਟਲ ਚੈਕਅੱਪ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ।

ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਈਸ਼ੂ ਬਾਂਸਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸਭ ਤੋਂ ਵੱਡੀ ਪੂੰਜੀ ਹੈ ਅਤੇ ਚੰਗੀ ਪੜ੍ਹਾਈ ਲਈ ਸਿਹਤਮੰਦ ਸਰੀਰ ਅਤੇ ਮਜ਼ਬੂਤ ਦੰਦ ਜ਼ਰੂਰੀ ਹਨ। ਕੈਂਪ ਦੇ ਅੰਤ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਡੈਂਟਲ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿਹਤ ਕੈਂਪ ਲਗਾਉਣ ਦਾ ਭਰੋਸਾ ਦਿੱਤਾ ਗਿਆ।

ਸਕੂਲ ਵੱਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

Leave a Comment

Leave a Reply

Your email address will not be published. Required fields are marked *