ਮੋਬਾਇਲ ’ਚ ਮਰੀਜ਼ ਦਾ ਪੂਰਾ ਮੈਡੀਕਲ ਰਿਕਾਰਡ, QR ਸਕੈਨ ਨਾਲ ਪਰਚੀ

Muskaan gill
3 Min Read

Online Patient Record System

Online Patient Record System : ਬਠਿੰਡਾ 9 ਫਰਵਰੀ ਆਵਾਜ਼ ਇੰਡੀਆ ਟੂਡੇ (ਜਗਸੀਰ ਭੁੱਲਰ) – ਸਿਹਤ ਖੇਤਰ ਵਿੱਚ ਆ ਰਹੀਆਂ ਡਿਜੀਟਲ ਤਬਦੀਲੀਆਂ ਦੇ ਤਹਿਤ ਹੁਣ ਮਰੀਜ਼ਾਂ ਨੂੰ ਆਪਣੀਆਂ ਪੁਰਾਣੀਆਂ ਮੈਡੀਕਲ ਰਿਪੋਰਟਾਂ, ਐਕਸ-ਰੇਅ ਅਤੇ ਹੋਰ ਦਸਤਾਵੇਜ਼ ਕਾਗਜ਼ੀ ਰੂਪ ਵਿੱਚ ਨਾਲ ਚੁੱਕਣ ਦੀ ਲੋੜ ਨਹੀਂ ਪਵੇਗੀ। Online Patient Record System ਸਿਹਤ ਵਿਭਾਗ ਵੱਲੋਂ ‘ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ’ ਅਧੀਨ ਬਣਾਏ ਜਾ ਰਹੇ ‘ਆਭਾ’ ਅਕਾਊਂਟ ਮਰੀਜ਼ਾਂ ਲਈ ਸਿਹਤ ਸਾਥੀ ਵਜੋਂ ਉਭਰ ਰਹੇ ਹਨ। ਇਸ ਯੋਜਨਾ ਦਾ ਮੁੱਖ ਮਕਸਦ ਮਰੀਜ਼ਾਂ ਦਾ ਸਾਰਾ ਮੈਡੀਕਲ ਡਾਟਾ ਆਨਲਾਈਨ ਕਰਨਾ ਹੈ ਤਾਂ ਜੋ ਇਲਾਜ ਦੌਰਾਨ ਸਮੇਂ ਦੀ ਬਚਤ ਹੋ ਸਕੇ।

ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੇ ਨਾਲ-ਨਾਲ ਮਰੀਜ਼ਾਂ ਦੀ ‘ਆਭਾ’ ਆਈ.ਡੀ. ਬਣਾਈ ਜਾ ਰਹੀ ਹੈ। ਇਸ ਡਿਜੀਟਲ ਅਕਾਊਂਟ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਜੇਕਰ ਮਰੀਜ਼ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਜਾਂਦਾ ਹੈ, ਤਾਂ ਡਾਕਟਰ ਉਸ ਦੀ ਆਈ.ਡੀ. ਰਾਹੀਂ ਪੁਰਾਣਾ ਸਾਰਾ ਰਿਕਾਰਡ ਆਨਲਾਈਨ ਚੈੱਕ ਕਰ ਸਕਣਗੇ। ਕਈ ਵਾਰ ਹੰਗਾਮੀ ਹਾਲਤ ਵਿੱਚ ਮਰੀਜ਼ ਪੁਰਾਣੀਆਂ ਰਿਪੋਰਟਾਂ ਘਰ ਭੁੱਲ ਜਾਂਦਾ ਹੈ, ਜਿਸ ਕਾਰਨ ਇਲਾਜ ਵਿੱਚ ਦੇਰੀ ਹੁੰਦੀ ਸੀ, ਪਰ ਹੁਣ ਇਹ ਡਿਜੀਟਲ ਰਿਕਾਰਡ ਉਸ ਮੁਸ਼ਕਿਲ ਨੂੰ ਖ਼ਤਮ ਕਰ ਦੇਵੇਗਾ।

ਬਿਨਾਂ ਲਾਈਨ ਵਿੱਚ ਲੱਗਿਆਂ ਕੱਟੀ ਜਾਵੇਗੀ ਪਰਚੀ

ਇਸ ਪ੍ਰਣਾਲੀ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਹਸਪਤਾਲ ਪਹੁੰਚ ਕੇ ਮਰੀਜ਼ ਉੱਥੇ ਲੱਗੇ ‘ਕਿਊ.ਆਰ. ਕੋਡ’ ਨੂੰ ਸਕੈਨ ਕਰਕੇ ਬਿਨਾਂ ਲਾਈਨ ਵਿੱਚ ਲੱਗਿਆਂ ਆਪਣੀ ਪਰਚੀ ਕਟਵਾ ਸਕਦਾ ਹੈ। ਇਸ ਨਾਲ ਹਸਪਤਾਲਾਂ ਵਿੱਚ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਤੋਂ ਨਿਜਾਤ ਮਿਲੇਗੀ।Online Patient Record System ਇਸ ਤੋਂ ਇਲਾਵਾ, ਮਰੀਜ਼ ਨੂੰ ਇਹ ਵੀ ਪਤਾ ਲੱਗ ਸਕੇਗਾ ਕਿ ਕਿਹੜੇ ਸਰਕਾਰੀ ਜਾਂ ਨਿੱਜੀ ਹਸਪਤਾਲ ਵਿੱਚ ਕਿਹੜੀ ਬਿਮਾਰੀ ਦਾ ਮਾਹਿਰ ਡਾਕਟਰ ਮੌਜੂਦ ਹੈ।

ਆਈ.ਡੀ. ਬਣਾਉਣਾ ਬਹੁਤ ਸੌਖਾ ਹੈ ਅਤੇ ਇਹ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫ਼ਤ ਬਣਾਈ ਜਾ ਰਹੀ ਹੈ। ਸ਼ਹਿਰਾਂ ਵਿੱਚ ਸਿਹਤ ਸਟਾਫ਼ ਅਤੇ ਪਿੰਡਾਂ ਵਿੱਚ ਆਸ਼ਾ ਵਰਕਰਾਂ ਵੱਲੋਂ ਇਹ ਕਾਰਜ ਕੀਤਾ ਜਾ ਰਿਹਾ ਹੈ। ਕੋਈ ਵੀ ਵਿਅਕਤੀ ਆਪਣੇ ਆਧਾਰ ਕਾਰਡ ਰਾਹੀਂ ‘ਆਭਾ ਐਪ’ ਡਾਊਨਲੋਡ ਕਰਕੇ ਜਾਂ ਆਨਲਾਈਨ ਸਹੂਲਤ ਰਾਹੀਂ ਖ਼ੁਦ ਵੀ ਇਹ ਆਈ.ਡੀ. ਬਣਾ ਸਕਦਾ ਹੈ।Online Patient Record System ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਮਰੀਜ਼ਾਂ ਦੀ ਆਈ.ਡੀ. ਨਹੀਂ ਬਣੀ, ਉਨ੍ਹਾਂ ਨੂੰ ਵੀ ਇਲਾਜ ਜ਼ਰੂਰ ਮਿਲੇਗਾ, ਪਰ ਬਿਹਤਰ ਸਹੂਲਤ ਲਈ ਇਸ ਨੂੰ ਬਣਾਉਣਾ ਲਾਹੇਵੰਦ ਹੈ।

ਹਾਲ ਹੀ ਵਿੱਚ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵੀ ਵਿਦਿਆਰਥੀਆਂ ਦੀਆਂ ਆਈ.ਡੀਜ਼ ਬਣਾਈਆਂ ਗਈਆਂ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਅਕਾਊਂਟ ਬਣਾਉਣ ਸਬੰਧੀ ਸਿਖਲਾਈ ਦਿੱਤੀ ਗਈ।

नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।

TAGGED:
Leave a Comment

Leave a Reply

Your email address will not be published. Required fields are marked *