railway mishap
railway mishap ਬਠਿੰਡਾ 08 ਫਰਵਰੀ (ਜਗਸੀਰ ਭੁੱਲਰ) – ਸਹਿਰ ਰਾਮਪੁਰਾ ਫੂਲ ਦੇ ਨਾਲ ਲਗਦੇ ਪਿੰਡ ਲਹਿਰਾਂ ਧੂਰਕੋਟ ਤੋਂ ਲੰਘ ਰਹੀ ਰੇਲਵੇ ਲਾਈਨਾਂ ‘ਚੋਂ ਇੱਕ ਕੱਟੀ ਵੱਡੀ ਕੁਚਲੀ ਹੋਈ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਲਾਈਨਾਂ ਵਿਚਕਾਰ ਵੱਖ ਵੱਖ ਥਾਵਾਂ ‘ਤੇ ਉਸਦੇ ਸਰੀਰ ਦੇ ਟੁਕੜੇ ਖਿਲਰੇ ਹੋਏ ਸਨ।
ਸਹਾਰਾ ਸਮਾਜ਼ ਸੇਵਾ ਦੇ ਮੁੱਖੀ ਸੰਦੀਪ ਵਰਮਾ ਨੇ ਦੱਸਿਆ ਕਿ ਰਾਤ ਕਰੀਬ 01 ਵਜੇ ਜੀ.ਆਰ.ਪੀ. ਰੇਲਵੇ ਪੁਲੀਸ ਚੌਕੀ ਰਾਮਪੁਰਾ ਤੋਂ ਇਤਲਾਹ ਮਿਲੀ ਕਿ ਰੇਲਵੇ ਲਾਈਨਾਂ ਵਿਚਕਾਰ ਇੱਕ ਲਾਸ਼ ਪਈ ਹੈ। railway mishap ਤੁਰੰਤ ਸਹਾਰਾ ਵਲੰਟੀਅਰ ਜਗਤਾਰ ਸਿੰਘ ਤਾਰੀ, ਜਸਪਾਲ ਸਿੰਘ ਹੈਪੀ, ਸੁਖਦੇਵ ਸਿੰਘ ਕਾਲਾ ਐਂਬੂਲੈਂਸ ਲੈ ਕੇ ਘਟਨਾ ਸਥਾਨ ‘ਤੇ ਪਹੁੰਚੇ।
ਉੱਥੇ ਜੀ.ਆਰ.ਪੀ. ਪੁਲਿਸ ਵੀ ਮੌਜੂਦ ਸੀ। ਲਾਸ਼ ਦੇ ਸਰੀਰ ਦੇ ਟੁਕੜੇ ਕਾਫੀ ਦੁਰੀ ਤੱਕ ਰੇਲਵੇ ਲਾਈਨਾਂ ਵਿਚਕਾਰ ਖਿਲਰੇ ਹੋਏ ਸਨ। ਦੇਖਣ ਤੋਂ ਇੰਝ ਲੱਗ ਰਿਹਾ ਸੀ ਕਿ ਇਹ ਵਿਅਕਤੀ ਟਰੇਨ ਦੇ ਟਾਇਰ ਦੀ ਲਪੇਟ ਵਿੱਚ ਫਸਿਆ ਹੋ ਸਕਦਾ ਹੈ। ਸਹਾਰਾ ਵਲੋਂ ਪੁਲਿਸ ਦੀ ਮੌਜੂਦਗੀ ਵਿੱਚ ਸਰੀਰ ਦੇ ਟੁਕੜਿਆਂ ਨੂੰ ਇਕੱਠਾ ਕੀਤਾ ਗਿਆ।
ਉਸ ਕੋਲੋਂ ਕੋਈ ਪਹਿਚਾਣ ਪੱਤਰ ਨਹੀਂ ਮਿਲਿਆ। ਸੰਦੀਪ ਵਰਮਾ ਨੇ ਦੱਸਿਆ ਕਿ ਮਿਰਤਕ ਵਿਅਕਤੀ ਦੀ ਉਮਰ ਤਕਰੀਬਨ 50-55 ਸਾਲ ਦਰਮਿਆਨ ਹੋ ਸਕਦੀ ਹੈ, ਕੱਦ 5 ਫੁਟ 6 ਇੰਚ, ਜਾਪ, ਦਾੜੀ ਕੇਸ ਰੱਖੇ ਹੋ ਸਕਦੇ ਹਨ। ਉਸਦੇ ਪਹਿਰਾਵੇ ਵਿੱਚ ਚਿੱਟਾ ਮੇਲ ਖੋਰਾ ਕੁੜਤਾ ਪਜਾਮਾ, ਕਾਲੇ ਰੰਗ ਦਾ ਇਨਰ, ਚਿੱਟੀ ਕੋਟੀ, ਖਾਖੀ ਕੋਟ, ਖਾਖੀ ਲੋਈ, ਨੀਲੇ ਰੰਗ ਦੀ ਪੱਗ ਸ਼ਾਮਲ ਹੈ।

ਲਾਸ਼ ਨੂੰ ਰੇਲਵੇ ਪੁਲੀਸ ਦੀ ਮੌਜੂਦਗੀ ਵਿੱਚ ਸਹਾਰਾ ਵਰਕਰਾਂ ਨੇ ਸਿਵਲ ਹਸਪਤਾਲ ਰਾਮਪੁਰਾ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਰੱਖਿਆ ਹੈ। ਕੋਈ ਵੀ ਵਿਅਕਤੀ ਜੋ ਇਸ ਨੂੰ ਪਹਿਚਾਣ ਸਕਦਾ ਹੋਵੇ, ਉਹ ਰੇਲਵੇ ਪੁਲੀਸ ਅਤੇ ਸਹਾਰਾ ਸਮਾਜ਼ ਸੇਵਾ ਦੇ ਕੰਟਰੋਲ ਰੂਮ ਰਾਮਪੁਰਾ ਨਾਲ ਸੰਪਰਕ ਕਰ ਸਕਦਾ ਹੈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
