Budhlada waste protest
Budhlada waste protest : ਬੁਢਲਾਡਾ 24 ਜਨਵਰੀ 2026 ਤਿੰਨ ਵਾਰਡਾਂ ਦੇ ਲੋਕਾਂ ਵੱਲੋਂ ਪਿਛਲੇ 41 ਦਿਨਾਂ ਤੋਂ ਕੂੜਾ ਡੰਪ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਕੋਲ ਕੋਈ ਪੱਕੀ ਜਗ੍ਹਾ ਨਾ ਹੋਣ ਕਾਰਨ ਸ਼ਹਿਰ ਵਿੱਚ ਗੰਦਗੀ ਦੇ ਵੱਡੇ ਢੇਰ ਬਣ ਗਏ ਹਨ।

ਧਰਨਾਕਾਰੀਆਂ ਦਾ ਕਹਿਣਾ ਹੈ ਕਿ ਕੂੜਾ ਡੰਪ ਦੀ ਗੰਦੀ ਬਦਬੂ ਕਾਰਨ ਤਿੰਨ ਵਾਰਡ ਦੇ ਲੋਕ ਪਰੇਸ਼ਾਨ ਹਨ ਅਤੇ ਕਈ ਲੋਕ ਗੰਭੀਰ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। Budhlada waste protest 16, 17 ਅਤੇ 18 ਵਾਰਡ ਵਾਸੀਆਂ ਵੱਲੋਂ ਨਗਰ ਕੌਂਸਲ ਕਰਮਚਾਰੀਆਂ ਨੂੰ ਕੂੜਾ ਸੁੱਟਣ ਤੋਂ ਰੋਕ ਦਿੱਤਾ ਗਿਆ, ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਫੈਲ ਗਈ ਹੈ।
ਧਰਨਾਕਾਰੀਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਲਾਣਾ ਰੋਡ ਤੇ ਲੀਜ ਤੇ ਜਮੀਨ ਲੈ ਕੇ ਕੂੜਾ ਸੁੱਟਿਆ ਜਾ ਰਿਹਾ ਸੀ, ਪਰ ਨਗਰ ਕੌਂਸਲ ਨੇ ਅੱਗੇ ਜਮੀਨ ਨਹੀਂ ਲੀ। ਇਸ ਕਾਰਨ ਤਿੰਨ ਵਾਰਡਾਂ ਵਿੱਚ ਕੂੜਾ ਸੁੱਟਣਾ ਸ਼ੁਰੂ ਹੋ ਗਿਆ। ਇਸ ਗੰਦਗੀ ਦੇ ਕਾਰਨ ਲੋਕਾਂ ਨੂੰ ਆਪਣੇ ਘਰਾਂ ਵਿੱਚ ਖਾਣਾ ਬਣਾਉਣ ਅਤੇ ਖਾਣ ਵਿੱਚ ਸਮੱਸਿਆ ਆ ਰਹੀ ਹੈ। ਨਜ਼ਦੀਕੀ ਗੁਰੂ ਘਰ ਅਤੇ ਮੰਦਰਾਂ ਵਿੱਚ ਵੀ ਬਦਬੂ ਫੈਲੀ ਹੋਈ ਹੈ।
ਧਰਨਾਕਾਰੀਆਂ ਨੇ ਕਿਹਾ ਕਿ ਪਹਿਲਾਂ ਵੀ ਅਧਿਕਾਰੀਆਂ ਅਤੇ ਵਿਧਾਇਕ ਤੱਕ ਮੰਗ ਪੱਤਰ ਭੇਜੇ ਗਏ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਲਈ ਪਿਛਲੇ 41 ਦਿਨਾਂ ਤੋਂ ਧਰਨਾ ਲਗਾਇਆ ਗਿਆ ਹੈ ਅਤੇ ਕੂੜਾ ਡੰਪ ਨੂੰ ਸ਼ਹਿਰ ਤੋਂ ਬਾਹਰ ਨਾ ਲਿਜਾਇਆ ਗਿਆ ਤਾਂ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਵੇਗਾ।
ਕਾਕਾ ਅਮਰਿੰਦਰ ਸਿੰਘ
ਕੌਂਸਲਰ ਪੀਲੀ ਪੱਗ ਵਾਲਾ
ਸ਼ਿੰਦਰਪਾਲ ਕੌਰ
ਬਲਵਿੰਦਰ ਕੌਰ
ਧਰਨਾਕਾਰੀ ਨੌਜਵਾਨ
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
