Banned Plastic Kite String
Banned Plastic Kite String : ਬਠਿੰਡਾ (ਜਗਸੀਰ ਭੁੱਲਰ)-ਪਾਬੰਦੀਸ਼ੁਦਾ ਪਲਾਸਟਿਕ ਡੋਰ, ਜਿਸ ਨੂੰ ਅੱਜ ਪੰਜਾਬ ਦਾ ਹਰ ਨਾਗਰਿਕ ‘ਮੌਤ ਦੀ ਡੋਰ’ ਦੇ ਨਾਮ ਨਾਲ ਜਾਣਦਾ ਹੈ, ਹਰ ਸਾਲ ਸੈਂਕੜੇ ਮਾਸੂਮਾਂ ਦੀਆਂ ਜਾਨਾਂ ਲੈ ਰਹੀ ਹੈ ਅਤੇ ਬੇਜ਼ੁਬਾਨ ਪੰਛੀਆਂ ਦੇ ਲਹੂ ਨਾਲ ਅਸਮਾਨ ਨੂੰ ਲਾਲ ਕਰ ਰਹੀ ਹੈ। ਇਸ ਦੇ ਬਾਵਜੂਦ ਬਠਿੰਡਾ ਪੁਲਿਸ ਦੀ ਕਾਰਵਾਈ ਇਸ ਘਾਤਕ ਮੁੱਦੇ ‘ਤੇ ਨਾਕਾਫ਼ੀ ਦਿਖਾਈ ਦਿੰਦੀ ਹੈ। ਆਰ.ਟੀ.ਆਈ. ਰਾਹੀਂ ਸਾਹਮਣੇ ਆਏ ਅੰਕੜੇ ਪ੍ਰਸ਼ਾਸਨਿਕ ਦਾਅਵਿਆਂ ਦੀ ਹਕੀਕਤ ਖੋਲ੍ਹਦੇ ਹਨ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ।
ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਵੱਲੋਂ ਸੀਨੀਅਰ ਕਪਤਾਨ ਪੁਲਿਸ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ, ਪਿਛਲੇ 15 ਸਾਲਾਂ (2011 ਤੋਂ ਨਵੰਬਰ 2025 ਤੱਕ) ਦੌਰਾਨ ਪੂਰੇ ਜ਼ਿਲ੍ਹੇ ਵਿੱਚ ਪਲਾਸਟਿਕ ਡੋਰ ਖ਼ਿਲਾਫ਼ ਕੇਵਲ 141 ਐਫ਼.ਆਈ.ਆਰ. ਦਰਜ ਹੋਈਆਂ ਹਨ। Banned Plastic Kite String ਇਸ ਦਾ ਸਾਲਾਨਾ ਔਸਤ ਸਿਰਫ਼ 9.4 ਕੇਸ ਬਣਦਾ ਹੈ। ਇਹ ਅੰਕੜੇ ਇਹ ਸਵਾਲ ਖੜ੍ਹਾ ਕਰਦੇ ਹਨ ਕਿ ਕੀ ਪੂਰੇ ਜ਼ਿਲ੍ਹੇ ਵਿੱਚ ਸਾਲ ਭਰ ਵਿੱਚ ਕੇਵਲ 9–10 ਲੋਕ ਹੀ ਇਸ ਡੋਰ ਨੂੰ ਵੇਚਦੇ ਜਾਂ ਵਰਤਦੇ ਹਨ, ਜਦਕਿ ਹਕੀਕਤ ਵਿੱਚ ਇਹ ਖ਼ੂਨੀ ਡੋਰ ਗਲੀ-ਮੋੜ ‘ਤੇ ਖੁੱਲ੍ਹੇਆਮ ਵਿਕ ਰਹੀ ਹੈ।

ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 2011 ਵਿੱਚ ਕੋਈ ਕੇਸ ਦਰਜ ਨਹੀਂ ਹੋਇਆ, ਜਦਕਿ 2012 ਵਿੱਚ ਕੇਵਲ 1 ਕੇਸ ਸਾਹਮਣੇ ਆਇਆ। 2013 ਵਿੱਚ ਸਭ ਤੋਂ ਵੱਧ 19 ਕੇਸ ਦਰਜ ਕੀਤੇ ਗਏ। Banned Plastic Kite String ਇਸ ਤੋਂ ਬਾਅਦ ਪੁਲਿਸ ਦੀ ਸਰਗਰਮੀ ਘੱਟ ਦਿਖੀ—2014 ਵਿੱਚ 10, 2015 ਵਿੱਚ 18 ਅਤੇ 2016 ਵਿੱਚ ਸਿਰਫ਼ 9 ਕੇਸ ਦਰਜ ਹੋਏ। 2017 ਵਿੱਚ 9, 2018 ਵਿੱਚ 10 ਅਤੇ 2019 ਵਿੱਚ ਕੇਵਲ 3 ਕੇਸ ਦਰਜ ਹੋਣਾ ਪ੍ਰਸ਼ਾਸਨਿਕ ਸਖ਼ਤੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਕੋਰੋਨਾ ਕਾਲ ਦੌਰਾਨ 2020 ਵਿੱਚ 8 ਕੇਸ ਅਤੇ 2021 ਵਿੱਚ ਤਾਂ ਪੂਰੇ ਜ਼ਿਲ੍ਹੇ ਵਿੱਚ ਸਿਰਫ਼ 1 ਕੇਸ ਦਰਜ ਹੋਇਆ। ਹਾਲਾਂਕਿ ਹਾਲੀਆ ਸਾਲਾਂ ਵਿੱਚ ਅੰਕੜੇ ਕੁਝ ਵਧੇ ਹਨ—2022 ਵਿੱਚ 16, 2023 ਵਿੱਚ 13, 2024 ਵਿੱਚ 6 ਅਤੇ 16 ਨਵੰਬਰ 2025 ਤੱਕ 18 ਕੇਸ—ਪਰ ਇਹ ਗਿਣਤੀ ਇਸ ਜਾਨਲੇਵਾ ਵਪਾਰ ਨੂੰ ਰੋਕਣ ਲਈ ਅਜੇ ਵੀ ਨਾਕਾਫ਼ੀ ਹੈ।

ਪੁਲਿਸ ਦੀ ਇਸ ਢਿੱਲੀ ਕਾਰਵਾਈ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। Banned Plastic Kite String ਦੋ-ਪਹੀਆ ਵਾਹਨ ਚਾਲਕਾਂ ਦੀਆਂ ਗਰਦਨਾਂ ਕੱਟੀਆਂ ਜਾ ਰਹੀਆਂ ਹਨ ਅਤੇ ਕਈ ਲੋਕ ਸਦੀਵੀ ਅਪਾਹਜ ਹੋ ਰਹੇ ਹਨ। ਪਹਿਲਾਂ ਇਨ੍ਹਾਂ ਮਾਮਲਿਆਂ ਵਿੱਚ ਸਿਰਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾਂਦੀ ਸੀ, ਜਦਕਿ ਹੁਣ ਵਾਤਾਵਰਣ ਸੁਰੱਖਿਆ ਐਕਟ 1986 ਵਰਗੀਆਂ ਸਖ਼ਤ ਧਾਰਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ। ਪਰ ਸਵਾਲ ਇਹ ਹੈ ਕਿ ਜਦੋਂ ਕੇਸ ਹੀ ਦਰਜ ਨਹੀਂ ਹੁੰਦੇ ਤਾਂ ਕਾਨੂੰਨ ਦਾ ਡਰ ਕਿਵੇਂ ਬਣੇਗਾ?
ਇਸ ਮੌਕੇ ਸੰਜੀਵ ਗੋਇਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਖੁਸ਼ੀਆਂ ਦਾ ਪ੍ਰਤੀਕ ਹੈ ਅਤੇ ਇਸ ਨੂੰ ਕਿਸੇ ਦੇ ਘਰ ਦੇ ਚਿਰਾਗ ਬੁਝਾ ਕੇ ਨਹੀਂ ਮਨਾਇਆ ਜਾਣਾ ਚਾਹੀਦਾ। Banned Plastic Kite String ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ‘ਮੌਤ ਦੇ ਮਾਂਝੇ’ ਤੋਂ ਦੂਰ ਰੱਖਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਸਖ਼ਤੀ ਨਾ ਦਿਖਾਈ ਅਤੇ ਵੱਡੇ ਸਟਾਕਿਸਟਾਂ ‘ਤੇ ਛਾਪੇਮਾਰੀ ਨਾ ਕੀਤੀ, ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕੀਮਤੀ ਜਾਨਾਂ ਇਸ ਖ਼ੂਨੀ ਡੋਰ ਦੀ ਭੇਂਟ ਚੜ੍ਹ ਸਕਦੀਆਂ ਹਨ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
