Bathinda Police Gangster Encounter 2026
Bathinda Police Gangster Encounter 2026 : ਬਠਿੰਡਾ Jan 17, 2026 ਕ੍ਰਾਈਮ ਆਵਾਜ਼ ਇੰਡੀਆ -ਇਮੀਗ੍ਰੇਸ਼ਨ ਏਜੰਟ ਤੋਂ 1 ਕਰੋੜ ਰੁਪਏ ਫਿਰੌਤੀ ਮੰਗਣ ਵਾਲੇ ਗੈਂਗਸਟਰ ਸੇਵਕ ਸਿੰਘ ਨੂੰ ਬਠਿੰਡਾ ਪੁਲਿਸ ਨੇ ਅੱਜ ਸਵੇਰੇ ਐਨਕਾਊਂਟਰ ਕਰ ਮਾਰਿਆ।
ਜਿਲਾ ਪੁਲਿਸ ਮੁਖੀ ਦੇ ਮੁਤਾਬਕ, ਤਲਵੰਡੀ ਸਾਬੋ ਦੇ ਨਿਵਾਸੀ ਸੇਵਕ ਸਿੰਘ ਉੱਤੇ ਪਹਿਲਾਂ ਵੀ ਨਸ਼ਾ, ਲੁੱਟ ਅਤੇ ਚੋਰੀ ਦੇ ਮਾਮਲੇ ਦਰਜ ਹਨ। ਅੱਜ ਕੋਟ ਸ਼ਮੀਰ ਚੌਕੀ ਦੇ ਮੁਲਾਜ਼ਮਾਂ ਨੇ ਪਿੰਡ ਕਟਾਰ ਸਿੰਘ ਵਾਲੇ ਵਿੱਚ ਉਸ ਦੀ ਮੌਜੂਦਗੀ ਦਾ ਪਤਾ ਲਾਇਆ। ਪੁਲਿਸ ਨੇ ਉਸਨੂੰ ਹਵਾਲੇ ਕਰਨ ਲਈ ਕਿਹਾ, ਪਰ ਉਸਨੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਗੋਲੀਆਂ ਚਲਾਈਆਂ ਅਤੇ ਐਨਕਾਊਂਟਰ ਕਰਕੇ ਉਸਨੂੰ ਮਾਰਿਆ।


ਪੁਲਿਸ ਅਨੁਸਾਰ ਇਹ ਕਾਰਵਾਈ ਗੈਂਗਸਟਰਾਂ ਅਤੇ ਫਿਰੌਤੀ ਮੰਗਣ ਵਾਲੇ ਅਪਰਾਧੀਆਂ ਖ਼ਿਲਾਫ਼ ਸਖ਼ਤ ਸੁਨੇਹਾ ਹੈ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
