Barnala Firing
Barnala Firing : ਕ੍ਰਾਈਮ ਆਵਾਜ਼ ਇੰਡੀਆ-ਮਿਤੀ 11-01-2026 ਦੀ ਦੇਰ ਰਾਤ ਨੂੰ ਇੱਕ ਫਾਇਰਿੰਗ ਹੋਣ ਸਬੰਧੀ ਘਟਨਾ ਦੀ ਇਤਲਾਹ ਮਿਲੀ, ਜਿਸ ਉੱਤੇ ਮੁਕਦਮਾ ਨੰਬਰ 17 ਮਿਤੀ 12-01-2026 ਅ/ਧ 331(6), 191(3), 190, 109 ਬੀ.ਐਨ.ਐਸ ਅਤੇ 25/54/59 ਆਰਮਜ ਐਕਟ ਅਧੀਨ, ਥਾਣਾ ਸਿਟੀ ਬਰਨਾਲਾ ਵਿੱਚ ਦਰਜ ਰਜਿਸਟਰ ਹੋਇਆ।
ਮੁੱਢਲੀ ਪੜਤਾਲ ਦੌਰਾਨ Barnala Firing ਅਕਰਮ ਖਾਨ ਉਰਫ ਅੰਕ ਅਤੇ ਪ੍ਰਦੀਪ ਸਿੰਘ ਉਰਫ ਦੀਪੂ ਵਾਸੀਅਨ ਬਰਨਾਲਾ ਨੂੰ ਮੁਕਦਮਾ ਉਕਤ ਵਿੱਚ ਮੁੱਖ ਦੋਸੀ ਪਾਇਆ ਗਿਆ। ਦੋਸੀਆਂ ਦਾ ਪਹਿਲਾ ਵੀ ਅਪਰਾਧਿਕ ਪਛੇਕੜ ਪਾਇਆ ਗਿਆ।
ਮੁੱਢਲੀ ਪੜਤਾਲ ਵਿੱਚ ਪਤਾ ਲੱਗਾ ਕਿ ਇਹ ਦੋ ਗੁੱਟਾਂ ਦੀ ਆਪਸੀ ਝੜਪ ਹੈ ਅਤੇ ਲੋਕਾਂ ਵਿੱਚ ਡਰ/ਸਹਿਮ ਪੈਦਾ ਕਰਨ ਅਤੇ ਦਹਿਸਤ ਫਲਾਉਣ ਲਈ ਇਹ ਘਟਨਾ ਕੀਤੀ ਗਈ।
ਸ੍ਰੀ ਸਰਫਰਾਜ ਆਲਮ, ਆਈ.ਪੀ.ਐਸ., ਐਸ.ਐਸ.ਪੀ. ਬਰਨਾਲਾ ਦੇ ਦਿਸ਼ਾ ਨਿਰਦੇਸ਼ ਹੇਠ ਸ੍ਰੀ ਅਸ਼ੋਕ ਕੁਮਾਰ (ਪੀ.ਪੀ.ਐਸ., ਐਸ.ਪੀ.ਡੀ.) ਬਰਨਾਲਾ ਅਤੇ ਸ੍ਰੀ ਸਤਵੀਰ ਸਿੰਘ, ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਬਰਨਾਲਾ ਦੀ ਯੋਗ ਅਗਵਾਈ ਵਿੱਚ ਇਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਅਤੇ ਇਸਪੈਕਟਰ ਲਖਵਿੰਦਰ ਸਿੰਘ, ਮੁੱਖ ਅਫਸਰ, ਥਾਣਾ ਸਿਟੀ ਬਰਨਾਲਾ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਦੋਸੀਆਂ ਅਤੇ ਉਹਨਾਂ ਦੇ ਸਾਥੀਆਂ ਦੇ ਸ਼ੱਕੀ ਟਿਕਾਣਿਆਂ ਉੱਤੇ ਰੇਡਾਂ ਕੀਤੀਆਂ ਗਈਆਂ।

ਅੱਜ ਸਵੇਰੇ, ਜਦੋਂ ਪੁਲਿਸ ਟੀਮਾਂ ਫਾਲੋਅਪ ਆਪਰੇਸ਼ਨ ਕਰ ਰਹੀਆਂ ਸਨ, ਤਾਂ ਪੁਲਿਸ ਟੀਮ ਅਤੇ ਦੋਸੀਆਂ ਦਾ ਆਹਮੋ ਸਾਹਮਣਾ ਹੋਇਆ। ਇਸ ਦੌਰਾਨ ਦੋਸੀਆਂ ਵੱਲੋਂ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਗਈ ਅਤੇ ਪੁਲਿਸ ਨੇ ਆਪਣੀ ਸਵੈ-ਰੱਖਿਆ ਕਰਦੇ ਹੋਏ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਥੋੜੀ ਦੇਰ ਲਈ ਗੋਲੀਬਾਰੀ ਹੋਈ।
ਮੁਠਭੇੜ ਦੌਰਾਨ ਦੋਸ਼ੀ ਅਕਰਮ ਖਾਨ ਉਰਫ ਅੱਕੂ ਨੂੰ ਗੋਲੀ ਲੱਗੀ ਅਤੇ ਦੋਵੇਂ ਦੋਸ਼ੀ, ਅਕਰਮ ਖਾਨ ਉਰਫ ਅੱਕੂ ਅਤੇ ਪ੍ਰਦੀਪ ਸਿੰਘ ਉਰਫ ਦੀਪੂ ਵਾਸੀ ਬਰਨਾਲਾ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲਿਆ ਗਿਆ।
ਬਾਕੀ ਰਹਿੰਦੇ ਦੋਸੀਆਂ ਦੀ ਗ੍ਰਿਫਤਾਰੀ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਬ੍ਰਾਮਦਗੀ ਲਈ ਹੋਰ ਰੇਡਾਂ ਜਾਰੀ ਹਨ।
ਬ੍ਰਾਮਦਗੀ ਵਿੱਚ ਸ਼ਾਮਿਲ: 02 ਪਿਸਟਲ 32 ਬੋਰ, 02 ਜਿੰਦਾ ਕਾਰਤੂਸ 32 ਬੋਰ ਅਤੇ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਪਲੱਸ।
नोट: पंजाबी की ब्रेकिंग खबरें पढ़ने के लिए आप हमारे CAi TV ਐਪ ਨੂੰ ਡਾਊਨਲੋਡ यदि आप वीडियो देखना चाहते हैं तो Crime Awaz India पर देख सकते हैं। ਦੇ YouTube चैनल को Subscribe कर लें।W/A Channel Follow करो Crime Awaz India सभी सोशल मीडिया प्लेटफ़ॉर्म पर उपलब्ध है। आप हमें फेसबुक, ट्विटर, कू, शेयरचैट और डेलीहंट पर भी फॉलो कर सकते हैं।
